ਪੰਜਾਬ

punjab

By

Published : Feb 21, 2022, 8:50 PM IST

Updated : Feb 3, 2023, 8:17 PM IST

ETV Bharat / videos

ਬੱਸ ਹੇਠਾਂ ਆਉਣ ਨਾਲ 1 ਨੌਜਵਾਨ ਦੀ ਮੌਤ

ਅੰਮ੍ਰਿਤਸਰ: ਅੰਮ੍ਰਿਤਸਰ ਦੇ ਬੱਸ ਅੱਡੇ 'ਤੇ ਇਕ ਦਰਦਨਾਕ ਹਾਦਸਾ ਵਾਪਰਿਆ, ਜਿਸ ਵਿੱਚ ਇੱਕ ਨੌਜਵਾਨ ਜਿਹੜਾ ਬੱਸਾਂ ਵਿੱਚ ਸਮਾਨ ਵੇਚਣ ਦਾ ਕੰਮ ਕਰਦਾ ਸੀ। ਉਸ ਦੀ ਬੱਸ ਉਤੋਂ ਪੈਰ ਫਿਸਲਣ ਨਾਲ ਬੱਸ ਹੇਠਾਂ ਆਉਣ ਦੇ ਨਾਲ ਉਸਦੀ ਮੌਤ ਹੋ ਗਈ। ਜਿਸ ਤੋਂ ਬਾਅਦ ਪੁਲਿਸ ਅਧਿਕਾਰੀ ਵੀ ਮੌਕੇ 'ਤੇ ਪੁੱਜੇ ਜਾਂਚ ਕਰਦਿਆ ਲਾਸ਼ ਕਬਜੇ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਗਈ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੱਕ ਵਿਸ਼ਾਲ ਨਾਂ ਦਾ ਯੁਵਕ ਜੋ ਕਿ ਬਸਾਂ ਉਤੇ ਖਾਨ ਪੀਣ ਦਾ ਸਮਾਨ ਵੇਚਦਾ ਸੀ। ਇੱਕ ਪੰਜਾਬ ਰੋਡਵੇਜ ਦੀ ਬੱਸ ਤੇ ਸਮਾਨ ਵੇਚਣ ਲਈ ਚੜਿਆ ਜਦੋ ਉਤਰਨ ਲੱਗਾ ਤੇ ਉਸ ਦਾ ਪੈਰ ਫਿਸਲ ਗਿਆ ਤੇ ਉਹ ਬੱਸ ਦੇ ਹੇਠਾਂ ਆ ਗਿਆ, ਜਿਸਦੇ ਨਾਲ ਉਸਦੀ ਮੌਤ ਹੋ ਗਈ।
Last Updated : Feb 3, 2023, 8:17 PM IST

ABOUT THE AUTHOR

...view details