ਨਵੀਂ ਦਿੱਲੀ: ਮੇਗ ਲੈਨਿੰਨ ਮਹਿਲਾ ਟੀਮ ਦੀ ਸਫਲ ਕਪਤਾਨ ਬਣ ਗਈ ਹੈ। ਆਸਟ੍ਰੇਲੀਆ ਮਹਿਲਾ ਟੀਮ ਨੇ ਮੇਗ ਲੈਨਿੰਨ ਦੀ ਕਪਤਾਨੀ ਵਿੱਚ 5 ਆਈਸੀਸੀ ਟਰਾਫੀ ਜਿੱਤੀ ਹੈ। ਟੀ20 ਵਰਲਡ ਕੱਪ 2023 ਟੂਰਨਾਮੈਂਟ ਦੇ 8ਵੇਂ ਸੀਜਨ ਦੇ ਖਿਤਾਬ ਜਿੱਤਣ ਤੋਂ ਬਾਅਦ ਆਸਟ੍ਰੇਲੀਆ ਟੀਮ ਛੇਵੀਂ ਵਾਰ ਚੈਪਿਅਨ ਬਣ ਗਈ ਹੈ। ਜਿਸ ਵਿੱਚ ਟੀਮ ਨੇ 4 ਵਾਰ ਮਹਿਲਾ ਟੀ20 ਵਰਲਡ ਕੱਪ ਦਾ ਖਿਤਾਬ ਮੇਗ ਲੈਨਿੰਨ ਦੀ ਕਪਤਾਨੀ ਵਿੱਚ ਹਾਸਿਲ ਕੀਤਾ ਹੈ। ਮੇਗ ਲੈਨਿੰਨ ਨੇ ਆਈਸੀਸੀ ਟਾਇਟਲ ਜਿੱਤਣ ਦੇ ਮਾਮਲੇ ਵਿੱਚ ਆਸਟ੍ਰੇਲੀਆ ਦੇ ਸਾਬਕਾ ਕਪਤਾਨ ਰਿੱਕੀ ਪੌਂਟਿੰਗ ਅਤੇ ਭਾਰਤੀ ਦੇ ਸਾਬਕਾ ਕਪਤਾਨ ਐਮਐਸ ਧੋਨੀ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਕਪਤਾਨ ਰਹਿੰਦੇ ਹੋਏ ਮੇਗ ਲੈਨਿੰਨ ਨੇ ਟੀਮ ਨੂੰ ਹਰਾ ਕੇ 5 ਵਾਰ ਆਈਸੀਸੀ ਟਰਾਫੀ 'ਤੇ ਆਪਣਾ ਕਬਜ਼ਾ ਜਮਾਇਆ ਹੈ।
ਰਿੱਕੀ ਪੌਂਟਿੰਗ ਤੇ ਮਹੇਂਦਰ ਸਿੰਘ ਧੋਨੀ ਨੇ ਆਪਣੀ ਕਪਤੀਨੀ ਵਿੱਚ ਇੰਨੀ ਵਾਰ ਜਿੱਤਿਆ ਖਿਤਾਬ:ਮੇਗ ਲੈਨਿੰਨ ਆਈਸੀਸੀ ਟਰਾਪੀ ਜਿੱਤਣ ਦੇ ਮਾਮਲੇ ਵਿੱਚ ਰਿੱਕੀ ਪੌਂਟਿੰਗ ਅਤੇ ਧੋਨੀ ਤੋਂ ਅੱਗੇ ਨਿਕਲ ਗਈ ਹੈ। ਰਿੱਕੀ ਪੌਂਟਿੰਗ ਨੇ ਕਪਤਾਨ ਰਹਿੰਦੇ ਹੋਏ ਆਸਟ੍ਰੇਲੀਆ ਮੈਨਸ ਟੀਮ ਨੂੰ 4 ਵਾਰ ਆਈਸੀਸੀ ਟਰਾਫੀ ਦਾ ਖਿਤਾਬ ਜਿਤਾਇਆ ਹੈ। ਜਿਸ ਵਿੱਚ ਦੋ ਵਾਰ ਵਨਡੇ ਵਰਲਡ ਕੱਪ ਟੂਰਨਾਮੈਂਟ 2003,2007 ਅਤੇ ਦੋ ਵਾਰ ਆਈਸੀਸੀ ਚੈਪਿਅਨ ਟਰਾਫੀ 2006,2009 ਸਾਮਿਲ ਹੈ। ਦੂਜੇ ਪਾਸੇ ਮਹੇਂਦਰ ਸਿੰਘ ਧੋਨੀ ਨੇ ਆਪਣੀ ਕਪਤੀਨੀ ਵਿੱਚ 3 ਵਾਰ ਆਈਸੀਸੀ ਟੂਰਨਾਮੈਂਟ ਜਿੱਤਿਆ ਹੈ। ਜਿਸ ਵਿੱਚ ਇੱਕ ਵਾਰ ਟੀ20 ਵਰਲਡ ਕੱਪ 2007, ਵਨਡੇ ਵਰਲਡ ਕੱਪ 2011 ਅਤੇ 2013 ICC ਚੈਂਪਿਅਨ ਟਰਾਫੀ ਦਾ ਖਿਤਾਬ ਭਾਰਤੀ ਟੀਮ ਨੂੰ ਜਤਾਇਆ ਹੈ।