ਹੈਦਰਾਬਾਦ:ਉਬਾਸੀ ਲੈਣਾ ਥੱਕੇ ਹੋਏ ਸਰੀਰ ਦੀ ਇੱਕ ਆਮ ਪ੍ਰਕਿਰੀਆਂ ਹੈ। ਜਦੋਂ ਅਸੀਂ ਥੱਕ ਜਾਂਦੇ ਹਾਂ ਜਾਂ ਫਿਰ ਕਿਸੇ ਚੀਜ਼ ਤੋਂ ਅੱਕ ਜਾਂਦੇ ਹਾਂ, ਤਾਂ ਅਸੀ ਉਬਾਸੀ ਲੈਣ ਲੱਗਦੇ ਹਾਂ। ਆਮ ਤੌਰ 'ਤੇ ਲੋਕ ਜਦੋਂ ਥੱਕ ਜਾਂਦੇ ਹਨ, ਤਾਂ ਉਨ੍ਹਾਂ ਦੇ ਹਾਰਮੋਨਸ ਸਰੀਰ ਨੂੰ ਅਲਰਟ ਕਰਨ ਲਈ ਉਬਾਸੀ ਨੂੰ ਨਿਸ਼ਾਨਾ ਬਣਾਉਦੇ ਹਨ। ਪਰ ਜੇਕਰ ਤੁਹਾਨੂੰ ਵਾਰ-ਵਾਰ ਉਬਾਸੀ ਆ ਰਹੀ ਹੈ, ਤਾਂ ਇਸਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਦਰਅਸਲ, ਵਾਰ-ਵਾਰ ਉਬਾਸੀ ਲੈਣਾ ਜਾਂ ਫਿਰ ਦਿਨ ਭਰ ਉਬਾਸੀ ਆਉਣਾ ਕਈ ਸਿਹਤ ਸਮੱਸਿਆਵਾਂ ਦਾ ਸੰਕੇਤ ਹੋ ਸਕਦਾ ਹੈ।
ਪੰਜ ਮਿੰਟ ਵਿੱਚ ਤਿੰਨ ਤੋਂ ਜ਼ਿਆਦਾ ਵਾਰ ਉਬਾਸੀ ਲੈਣਾ ਖਤਰਨਾਕ: ਹੈਲਥ ਐਕਸਪਰਟ ਕਹਿੰਦੇ ਹਨ ਕਿ ਜੇਕਰ ਕੋਈ ਦਿਨ ਵਿੱਚ ਤਿੰਨ-ਚਾਰ ਵਾਰ ਉਬਾਸੀ ਲੈਂਦਾ ਹੈ, ਤਾਂ ਇਹ ਸਹੀ ਹੋ ਸਕਦਾ ਹੈ। ਪਰ ਜੇਕਰ ਤੁਹਾਨੂੰ ਪੰਜ ਮਿੰਟ 'ਚ ਤਿੰਨ ਤੋਂ ਜ਼ਿਆਦਾ ਵਾਰ ਉਬਾਸੀ ਆ ਰਹੀ ਹੈ, ਤਾਂ ਇਹ ਖਤਰਨਾਕ ਹੋ ਸਕਦਾ ਹੈ। ਇਸਦੇ ਪਿੱਛੇ ਦਾ ਪਹਿਲਾ ਸੰਕੇਤ ਹੈ ਕਿ ਤੁਹਾਡੇ ਸਰੀਰ ਨੂੰ ਭਰਪੂਰ ਨੀਂਦ ਦੀ ਜ਼ਰੂਰਤ ਹੋ। ਇਹ ਸਲੀਪ ਐਪਨੀਆ ਦਾ ਸੰਕੇਤ ਹੋ ਸਕਦਾ ਹੈ। ਕਈ ਵਾਰ ਕੰਮ ਦੇ ਪ੍ਰੇਸ਼ਰ, ਇਨਸੌਮਨੀਆ ਅਤੇ ਥਕਾਵਟ ਦੇ ਚਲਦਿਆਂ ਲੋਕ ਪੂਰੀ ਨੀਂਦ ਅਤੇ ਬਿਹਤਰ ਨੀਂਦ ਨਹੀਂ ਲੈ ਪਾਉਦੇ ਅਤੇ ਉਨ੍ਹਾਂ ਨੂੰ ਸਲੀਪਿੰਗ ਡਿਸਆਰਡਰ ਹੋ ਜਾਂਦਾ ਹੈ। ਇਸ ਕਰਕੇ ਵਾਰ-ਵਾਰ ਉਬਾਸੀ ਆਉਦੀ ਹੈ।