ਹੈਦਰਾਬਾਦ: ਰਾਤ ਨੂੰ ਭਾਰੀ ਭੋਜਨ ਖਾਣ ਕਰਕੇ ਪਾਚਨ ਨਾਲ ਜੁੜੀਆਂ ਸਮੱਸਿਆਵਾਂ, ਪੇਟ 'ਚ ਭਾਰੀਪਨ, ਗੈਸ ਅਤੇ ਭੋਜਨ ਨਾ ਪਚਨ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਨ੍ਹਾਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਆਪਣੀ ਜੀਵਨਸ਼ੈਲੀ 'ਚ ਕੁਝ ਬਦਲਾਅ ਕਰ ਸਕਦੇ ਹੋ। ਇਸ ਲਈ ਭੋਜਨ ਖਾਣ ਤੋਂ ਬਾਅਦ ਕਸਰਤ ਕਰੋ।
ਰਾਤ ਦਾ ਭੋਜਨ ਖਾਣ ਤੋਂ ਬਾਅਦ ਕਰੋ ਇਹ ਆਸਾਨ:
ਸੈਰ ਕਰਨਾ: ਰਾਤ ਦੇ ਸਮੇਂ ਭੋਜਨ ਖਾਣ ਤੋਂ ਬਾਅਦ 10-15 ਮਿੰਟ ਸੈਰ ਕਰੋ। ਇਸ ਨਾਲ ਭੋਜਨ ਨੂੰ ਪਚਾਉਣ 'ਚ ਮਦਦ ਮਿਲਦੀ ਹੈ। ਸੈਰ ਕਰਨ ਨਾਲ ਪੇਟ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤੀ ਮਿਲਦੀ ਹੈ, ਜਿਸ ਨਾਲ ਭੋਜਨ ਨੂੰ ਪਚਾਉਣ 'ਚ ਆਸਾਨੀ ਹੁੰਦੀ ਹੈ ਅਤੇ ਸਰੀਰ 'ਚ ਖੂਨ ਦਾ ਸੰਚਾਰ ਵਧਦਾ ਹੈ। ਸੈਰ ਕਰਦੇ ਸਮੇਂ ਗਹਿਰੇ ਸਾਹ ਲੈਣ ਨਾਲ ਪੇਟ 'ਚ ਆਕਸੀਜਨ ਪਹੁੰਚਦੀ ਹੈ, ਜੋ ਪਾਚਨ ਕਿਰੀਆਂ ਲਈ ਜ਼ਰੂਰੀ ਹੈ। ਸੈਰ ਕਰਨ ਨਾਲ ਗੈਸ ਅਤੇ ਕਬਜ਼ ਦੀ ਸਮੱਸਿਆਂ ਤੋਂ ਵੀ ਛੁਟਕਾਰਾ ਮਿਲਦਾ ਹੈ।