ਹੈਦਰਾਬਾਦ: ਅੱਜ ਵਿਸ਼ਵ ਸ਼ਾਕਾਹਾਰੀ ਦਿਵਸ ਮਨਾਇਆ ਜਾ ਰਿਹਾ ਹੈ। ਸ਼ਾਕਾਹਾਰੀ ਭੋਜਨ ਅਤੇ ਸ਼ਾਕਾਹਾਰੀ ਜੀਵਨਸ਼ੈਲੀ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਇਹ ਦਿਨ ਮਨਾਇਆ ਜਾਂਦਾ ਹੈ। ਇਸ ਦਿਨ ਲੋਕਾਂ ਨੂੰ ਸ਼ਾਕਾਹਾਰੀ ਭੋਜਨ ਦੇ ਲਾਭਾਂ ਬਾਰੇ ਦੱਸਿਆ ਜਾਂਦਾ ਹੈ।
ਵਿਸ਼ਵ ਸ਼ਾਕਾਹਾਰੀ ਦਿਵਸ ਦਾ ਇਤਿਹਾਸ: ਵਿਸ਼ਵ ਸ਼ਾਕਾਹਾਰੀ ਦਿਵਸ ਦੀ ਸਥਾਪਨਾ 1977 'ਚ ਉੱਤਰ ਅਮਰੀਕੀ ਸ਼ਾਕਾਹਾਰੀ ਸੋਸਾਈਟੀ ਦੁਆਰਾ ਸ਼ਾਕਾਹਾਰੀ ਭੋਜਨ ਦੇ ਲਾਭਾਂ ਬਾਰੇ ਜਾਗਰੂਕਤਾ ਫੈਲਾਉਣ ਅਤੇ ਲੋਕਾਂ ਨੂੰ ਜਾਨਵਰਾਂ ਦੇ ਜੀਵਨ ਨੂੰ ਬਚਾਉਣ ਲਈ ਉਤਸ਼ਾਹਿਤ ਕਰਨ ਲਈ ਕੀਤੀ ਗਈ ਸੀ। ਅਕਤੂਬਰ ਦਾ ਮਹੀਨਾ ਸ਼ੁੱਧ ਸ਼ਾਕਾਹਾਰੀ ਭੋਜਨ ਕਰਨ ਵਾਲਿਆਂ ਨੂੰ ਸਮਰਪਿਤ ਹੈ। ਇਹ ਮਹੀਨਾ ਲੋਕਾਂ ਨੂੰ ਸ਼ਾਕਾਹਾਰੀ ਭੋਜਨ ਖਾਣ ਲਈ ਉਤਸ਼ਾਹਿਤ ਕਰਦਾ ਹੈ। ਕਿਉਕਿ ਸ਼ਾਕਾਹਾਰੀ ਹੋਣਾ ਸਿਹਤ ਲਈ ਵਧੀਆਂ ਹੁੰਦਾ ਹੈ। ਇਸ 'ਚ ਕਈ ਪੌਸ਼ਟਿਕ ਤੱਤ ਮੌਜ਼ੂਦ ਹੁੰਦੇ ਹਨ।
ਕੀ ਹੈ ਸ਼ਾਕਾਹਾਰੀ ਖੁਰਾਕ?: ਸ਼ਾਕਾਹਾਰੀ ਖੁਰਾਕ 'ਚ ਦੁੱਧ ਵਾਲੇ ਪ੍ਰੋਡਕਟਸ, ਅੰਡਾ ਅਤੇ ਹੋਰ ਕਈ ਤਰ੍ਹਾਂ ਦੀਆਂ ਸਬਜ਼ੀਆਂ ਸ਼ਾਮਲ ਹੁੰਦੀਆਂ ਹਨ। ਪਰ ਸ਼ਾਕਾਹਾਰੀ ਖੁਰਾਕ 'ਚ ਮੀਟ, ਮੱਛੀ ਆਦਿ ਸ਼ਾਮਲ ਨਹੀਂ ਹੁੰਦੇ ਹਨ।
ਸ਼ਾਕਾਹਾਰੀ ਭੋਜਨ ਦੇ ਫਾਇਦੇ:
ਭਾਰ ਘਟ ਕਰਨ 'ਚ ਸ਼ਾਕਾਹਾਰੀ ਭੋਜਨ ਫਾਇਦੇਮੰਦ:ਸ਼ਾਕਾਹਾਰੀ ਖੁਰਾਕ 'ਚ ਕੈਲੋਰੀ ਘਟ ਹੁੰਦੀ ਹੈ, ਪਰ ਫਾਈਬਰ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ। ਇਸ ਲਈ ਸ਼ਾਕਾਹਾਰੀ ਭੋਜਨ ਭਾਰ ਘਟ ਕਰਨ 'ਚ ਮਦਦਗਾਰ ਹੋ ਸਕਦਾ ਹੈ। ਫਾਈਬਰ ਦੀ ਮਾਤਰਾ ਜ਼ਿਆਦਾ ਹੋਣ ਕਰਕੇ ਇਸ ਨਾਲ ਪੇਟ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ ਅਤੇ ਵਾਰ-ਵਾਰ ਭੁੱਖ ਨਹੀਂ ਲੱਗਦੀ।
ਪਾਚਨ ਲਈ ਸ਼ਾਕਾਹਾਰੀ ਭੋਜਨ ਬਿਹਤਰ:ਸ਼ਾਕਾਹਾਰੀ ਭੋਜਨ ਜਿਵੇਂ ਕਿ ਫ਼ਲ, ਦਾਲਾਂ ਅਤੇ ਅਨਾਜ਼ ਵਰਗੇ ਸ਼ਾਕਾਹਾਰੀ ਭੋਜਨ ਨਾਲ ਸਰੀਰ ਨੂੰ ਚੰਗੀ ਮਾਤਰਾ 'ਚ ਫਾਈਬਰ ਮਿਲਦਾ ਹੈ। ਇਸ ਨਾਲ ਪਾਚਨ ਅਤੇ ਕਬਜ਼ ਨਾਲ ਜੁੜੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ। ਇਸ ਲਈ ਸ਼ਾਕਾਹਾਰੀ ਭੋਜਨ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰੋ।
ਇੰਨਫੈਕਸ਼ਨ ਦਾ ਖਤਰਾ ਘਟ ਕਰਨ 'ਚ ਸ਼ਾਕਾਹਾਰੀ ਭੋਜਨ ਮਦਦਗਾਰ: ਸ਼ਾਕਾਹਾਰੀ ਭੋਜਨ 'ਚ ਬੈਕਟੀਰੀਆਂ ਦਾ ਖਤਰਾ ਘਟ ਹੁੰਦਾ ਹੈ। ਇਸ ਲਈ ਤੁਸੀਂ ਆਪਣੀ ਖੁਰਾਕ 'ਚ ਸ਼ਾਕਾਹਾਰੀ ਭੋਜਨ ਨੂੰ ਸ਼ਾਮਲ ਕਰ ਸਕਦੇ ਹੋ। ਇਸ ਨਾਲ ਇੰਨਫੈਕਸ਼ਨ ਦਾ ਖਤਰਾ ਘਟ ਹੁੰਦਾ ਹੈ। ਇਸ ਗੱਲ ਦਾ ਧਿਆਨ ਰੱਖੋ ਕਿ ਭੋਜਨ ਬਣਾਉਣ ਤੋਂ ਪਹਿਲਾ ਸਬਜ਼ੀਆਂ ਨੂੰ ਚੰਗੀ ਤਰ੍ਹਾਂ ਧੋ ਲਿਆ ਜਾਵੇ। ਇਸ ਨਾਲ ਬੈਕਟੀਰੀਆਂ ਦਾ ਖਤਰਾ ਘਟ ਹੁੰਦਾ ਹੈ।