ਹੈਦਰਾਬਾਦ : ਦੁਨੀਆ ਭਰ ਵਿੱਚ ਕੀਤੀਆਂ ਗਈਆਂ ਬਹੁਤ ਸਾਰੀਆਂ ਖੋਜਾਂ ਅਤੇ ਅਧਿਐਨਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਮਾਸਾਹਾਰੀ ਭੋਜਨ ਨਾਲੋਂ ਸ਼ਾਕਾਹਾਰੀ ਭੋਜਨ ਸਿਹਤਮੰਦ ਅਤੇ ਸਿਹਤ ਲਈ ਬਿਹਤਰ ਹੈ। ਇਹੀ ਕਾਰਨ ਹੈ ਕਿ ਪਿਛਲੇ ਕੁੱਝ ਸਾਲਾਂ 'ਚ, ਪੂਰੀ ਦੁਨੀਆ ਵਿੱਚ ਸੰਪੂਰਨ ਸ਼ਾਕਾਹਾਰੀ ਲੋਕਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਵਿਸ਼ਵ ਸ਼ਾਕਾਹਾਰੀ ਦਿਵਸ (World Vegan Day) ਹਰ ਸਾਲ 1 1 ਨਵੰਬਰ ਨੂੰ ਮਨਾਇਆ ਜਾਂਦਾ ਹੈ। ਇਸ ਦਾ ਉਦੇਸ਼ ਵਿਸ਼ਵ ਭਰ ਦੇ ਲੋਕਾਂ ਨੂੰ ਸ਼ਾਕਾਹਾਰੀ ਹੋਣ ਦੇ ਲਾਭਾਂ ਬਾਰੇ ਜਾਗਰੂਕ ਕਰਨਾ ਹੈ।
ਵਿਸ਼ਵ ਸ਼ਾਕਾਹਾਰੀ ਦਿਵਸ (World Vegan Day)
1 ਨਵੰਬਰ 1994 ਨੂੰ, ਯੂਕੇ ਵੇਗਨ ਸੋਸਾਇਟੀ ਦੀ 50ਵੀਂ ਵਰ੍ਹੇਗੰਢ ਮਨਾਉਣ ਲਈ ਪਹਿਲੇ ਸ਼ਾਕਾਹਾਰੀ ਦਿਵਸ ਦੀ ਸਥਾਪਨਾ ਕੀਤੀ ਗਈ ਸੀ।
ਇਸ ਦਿਨ ਦੀ ਸ਼ੁਰੂਆਤ ਯੂਕੇ ਵੈਗਨ ਸੁਸਾਇਟੀ (Vegan Society) ਵੱਲੋਂ ਕੀਤੀ ਗਈ ਸੀ। ਦੱਸਣਯੋਗ ਹੈ ਕਿ ਸ਼ਾਕਾਹਾਰੀ ਸੁਸਾਇਟੀ ਦੀ ਸਥਾਪਨਾ ਸਾਲ 1944 ਵਿੱਚ ਕੀਤੀ ਗਈ ਸੀ। ਇਸ ਦੀ 50 ਵੀਂ ਵਰ੍ਹੇਗੰਢ ਤੇ ਸੁਸਾਇਟੀ ਦੇ ਪ੍ਰਧਾਨ ਨੇ ਲੋਕਾਂ ਵਿੱਚ ਸ਼ਾਕਾਹਾਰੀਵਾਦ ਨੂੰ ਉਤਸ਼ਾਹਤ ਕਰਨ ਦੇ ਉਦੇਸ਼ ਨਾਲ ਵਿਸ਼ਵ ਸ਼ਾਕਾਹਾਰੀ ਦਿਵਸ ਵਜੋਂ ਮਨਾਉਣ ਦਾ ਐਲਾਨ ਕੀਤਾ ਸੀ। ਇਹ ਦਿਨ ਹਰ ਸਾਲ ਉੱਤਰੀ ਅਮਰੀਕਨ ਸ਼ਾਕਾਹਾਰੀ ਸੁਸਾਇਟੀ ਵੱਲੋਂ ਅੰਤਰਰਾਸ਼ਟਰੀ ਸ਼ਾਕਾਹਾਰੀ ਫੈਡਰੇਸ਼ਨ (International Vegetarian Federation) ਦੀ ਭਾਈਵਾਲੀ ਨਾਲ ਮਨਾਇਆ ਜਾਂਦਾ ਹੈ।
ਮਾਸਾਹਾਰੀ ਲੋਕਾਂ ਦੀ ਤੁਲਨਾ ਵੱਧ ਜਿਉਂਦੇ ਨੇ ਸ਼ਾਕਾਹਾਰੀ ਲੋਕ
ਖੋਜਕਰਤਾਵਾਂ ਦੀ ਇੱਕ ਟੀਮ ਨੇ ਆਪਣੀ ਖੋਜ ਵਿੱਚ ਸਾਬਤ ਕੀਤਾ ਕਿ ਸ਼ਾਕਾਹਾਰੀ ਲੋਕ, ਮਾਸਾਹਾਰੀ ਲੋਕਾਂ ਦੀ ਤੁਲਨਾ ਵਿੱਚ ਔਸਤਨ 10 ਸਾਲ ਜ਼ਿਆਦਾ ਜੀਉਂਦੇ ਹਨ। ਪਹਿਲਾਂ ਇਹ ਮੰਨਿਆ ਜਾਂਦਾ ਸੀ ਕਿ ਸ਼ਾਕਾਹਾਰੀ ਭੋਜਨ ਦੀ ਤੁਲਨਾ ਵਿੱਚ ਮਾਸਾਹਾਰੀ ਭੋਜਨ ਵਿੱਚ ਵਧੇਰੇ ਮਾਤਰਾ 'ਚ ਪੋਸ਼ਣ ਪਾਇਆ ਜਾਂਦਾ ਹੈ, ਪਰ ਮੌਜੂਦਾ ਸਮੇਂ ਵਿੱਚ, ਵਿਸ਼ਵ ਦੇ ਸਾਰੇ ਡਾਕਟਰ, ਮਾਹਰ ਅਤੇ ਪੋਸ਼ਣ ਵਿਗਿਆਨੀ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਸ਼ਾਕਾਹਾਰੀ ਭੋਜਨ ਸਿਹਤ ਲਈ ਹਰ ਪੱਖੋਂ ਵਧੇਰੇ ਬੇਹਤਰ ਹੁੰਦਾ ਹੈ।
ਵਿਸ਼ਵ ਸ਼ਾਕਾਹਾਰੀ ਦਿਵਸ ਦਾ ਮਹੱਤਵ
ਦੁਨੀਆ ਭਰ ਦੇ ਲੋਕਾਂ ਨੂੰ ਇਸ ਤੱਥ ਤੋਂ ਜਾਣੂ ਕਰਵਾਉਣ ਲਈ, ਹਰ ਸਾਲ 1 ਅਕਤੂਬਰ ਨੂੰ 'ਵਿਸ਼ਵ ਸ਼ਾਕਾਹਾਰੀ ਦਿਵਸ' ਅਤੇ ਅਕਤੂਬਰ ਦੇ ਪੂਰੇ ਮਹੀਨੇ ਨੂੰ "ਸ਼ਾਕਾਹਾਰੀ ਮਹੀਨਾ" ਵਜੋਂ ਮਨਾਇਆ ਜਾਂਦਾ ਹੈ। ਇਸ ਦਾ ਉਦੇਸ਼ ਨਾਂ ਮਹਿਜ਼ ਲੋਕਾਂ ਨੂੰ ਸ਼ਾਕਾਹਾਰੀ ਭੋਜਨ ਵੱਲ ਆਕਰਸ਼ਿਤ ਕਰਨਾ ਅਤੇ ਪ੍ਰੇਰਿਤ ਕਰਨਾ ਹੈ। ਬਲਕਿ ਲੋਕਾਂ ਨੂੰ ਇਸ ਦੇ ਲਾਭਾਂ ਬਾਰੇ ਜਾਗਰੂਕ ਕਰਨਾ ਅਤੇ ਜਾਨਵਰਾਂ ਦੀ ਜਾਨ ਬਚਾਉਣਾ ਵੀ ਹੈ।ਵਿਸ਼ਵ ਸ਼ਾਕਾਹਾਰੀ ਦਿਵਸ ਦਾ ਇਤਿਹਾਸ
ਸ਼ਾਕਾਹਾਰੀ ਭੋਜਨ ਦੇ ਫਾਇਦੇ (benefits of vegetarian food)
- ਪਾਚਨ ਲਈ ਲੋੜੀਂਦੀ ਫਾਈਬਰ ਸ਼ਾਕਾਹਾਰੀ ਭੋਜਨ ਵਿੱਚ ਪਾਈ ਜਾਂਦੀ ਹੈ।ਸਰੀਰ ਦੇ ਮੈਟਾਬੋਲਿਜ਼ਮ ਨੂੰ ਬਿਹਤਰ ਬਣਾਉਣ ਦੇ ਇਲਾਵਾ, ਇਹ ਜ਼ਹਿਰੀਲੇ ਪਦਾਰਥਾਂ ਦੇ ਜਲਦੀ ਖਾਤਮੇ ਵਿੱਚ ਸਹਾਇਤਾ ਕਰਦਾ ਹੈ।
- ਸ਼ਾਕਾਹਾਰੀ ਭੋਜਨ ਵਿੱਚ ਪਾਣੀ ਕੁਦਰਤੀ ਤੌਰ ਤੇ ਮੌਜੂਦ ਹੁੰਦਾ ਹੈ, ਜੋ ਸਰੀਰ ਨੂੰ ਹਾਈਡਰੇਟਡ ਰੱਖਦਾ ਹੈ।
- ਸ਼ਾਕਾਹਾਰੀ ਭੋਜਨ ਵਿੱਚ ਸੋਡੀਅਮ ਅਤੇ ਫੈਟੀ ਐਸਿਡ ਦੀ ਮਾਤਰਾ ਘੱਟ ਹੁੰਦੀ ਹੈ। ਇਸ ਤੋਂ ਇਲਾਵਾ ਇਸ ਨੂੰ ਪਕਾਉਣ 'ਚ ਘੱਟ ਤੇਲ ਦੀ ਵਰਤੋਂ ਵੀ ਕੀਤੀ ਜਾਂਦੀ ਹੈ, ਜਿਸ ਕਾਰਨ ਬਲੱਡ ਪ੍ਰੈਸ਼ਰ ਕੰਟਰੋਲ ਹੁੰਦਾ ਹੈ।
- ਸ਼ਾਕਾਹਾਰੀ ਭੋਜਨ ਵਿੱਚ ਵਿਟਾਮਿਨ, ਖਣਿਜ ਅਤੇ ਐਂਟੀਆਕਸੀਡੈਂਟਸ ਸਮੇਤ ਲਗਭਗ ਸਾਰੇ ਪੌਸ਼ਟਿਕ ਤੱਤ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ। ਇਸ ਲਈ, ਇਹ ਸਰੀਰ ਤੋਂ ਜ਼ਹਿਰੀਲੇ ਪਦਾਰਥਾਂ ਨੂੰ ਅਸਾਨੀ ਨਾਲ ਹਟਾਉਣ ਦੇ ਯੋਗ ਹੈ।
- ਫੈਡਰਲ ਯੂਨੀਵਰਸਿਟੀ ਆਫ਼ ਪੇਰਨਮਬੁਕੋ ਦੀ ਖੋਜ ਦੇ ਅਨੁਸਾਰ, ਜੋ ਲੋਕ ਸ਼ਾਕਾਹਾਰੀ ਭੋਜਨ ਖਾਂਦੇ ਹਨ ਉਹ ਚਮੜੀ ਦੇ ਰੋਗਾਂ ਜਿਵੇਂ ਕਿ ਸੋਰਾਇਸਿਸ ਵਿੱਚ ਸਕਾਰਾਤਮਕ ਸੁਧਾਰ ਵੇਖ ਸਕਦੇ ਹਨ।
- ਕ੍ਰੋਏਸ਼ੀਅਨ ਇੰਸਟੀਚਿਊਟ ਆਫ਼ ਮੈਡੀਕਲ ਰਿਸਰਚ ਅਤੇ ਆਕੂਪੇਸ਼ਨਲ ਹੈਲਥ ਦੇ ਮੁਤਾਬਕ, ਸ਼ਾਕਾਹਾਰੀ ਲੋਕਾਂ ਵਿੱਚ ਨਿਊਰੋਟਿਕਸ ਦੇ ਹੇਠਲੇ ਪੱਧਰ ਹੁੰਦੇ ਹਨ, ਜਿਸ ਨਾਲ ਵਾਰ -ਵਾਰ ਵਿਵਹਾਰ ਵਿੱਚ ਤਬਦੀਲੀਆਂ ਆਉਂਦੀਆਂ ਹਨ, ਭਾਵ ਮੂਡ ਸਵਿੰਗ।
- ਇਸ ਵਿਸ਼ੇ ਤੇ ਕੀਤੀ ਗਈ ਬਹੁਤ ਸਾਰੀ ਖੋਜਾਂ ਦੇ ਨਤੀਜੇ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਸ਼ਾਕਾਹਾਰੀ ਭੋਜਨ ਵਿੱਚ ਕੋਲੇਸਟ੍ਰੋਲ ਦਾ ਪੱਧਰ ਮਾਸਾਹਾਰੀ ਭੋਜਨ ਦੇ ਮੁਕਾਬਲੇ ਬਹੁਤ ਘੱਟ ਹੁੰਦਾ ਹੈ, ਜਿਸ ਕਾਰਨ ਸ਼ਾਕਾਹਾਰੀ ਲੋਕਾਂ ਵਿੱਚ ਕੋਲੈਸਟਰੋਲ ਦੀ ਸਮੱਸਿਆ ਘੱਟ ਵੇਖੀ ਜਾਂਦੀ ਹੈ।
- ਮਾਸਾਹਾਰੀ ਲੋਕਾਂ ਨੂੰ ਸੰਤ੍ਰਿਪਤ ਫੈਟੀ ਐਸਿਡ ਦੇ ਸਰੋਤ ਵਜੋਂ ਜਾਣਿਆ ਜਾਂਦਾ ਹੈ, ਜਿਨ੍ਹਾਂ ਦੀ ਜ਼ਿਆਦਾ ਮਾਤਰਾ ਅਕਸਰ ਧਮਨੀਆਂ ਵਿੱਚ ਰੁਕਾਵਟ ਦਾ ਕਾਰਨ ਬਣਦੀ ਹੈ ਅਤੇ ਦਿਲ ਦੀ ਬਿਮਾਰੀ ਦੇ ਜੋਖਮ ਨੂੰ ਵਧਾਉਂਦੀ ਹੈ। ਇਸ ਦੇ ਨਾਲ ਹੀ, ਸ਼ਾਕਾਹਾਰੀ ਭੋਜਨ ਵਿੱਚ ਗੈਰ -ਸਿਹਤਮੰਦ ਚਰਬੀ ਦੀ ਮਾਤਰਾ ਮੁਕਾਬਲਤਨ ਘੱਟ ਹੁੰਦੀ ਹੈ, ਜੋ ਦਿਲ ਦੀਆਂ ਬਿਮਾਰੀਆਂ ਦੇ ਜੋਖਮ ਨੂੰ ਘਟਾਉਂਦੀ ਹੈ।
ਇਹ ਵੀ ਪੜ੍ਹੋ :ਸਬਜ਼ੀਆਂ ਅਤੇ ਫਲਾਂ ਨੂੰ ਛਿਲਕੇ ਸਮੇਤ ਖਾਣਾ ਜ਼ਿਆਦਾ ਫਾਇਦੇਮੰਦ