ਹੈਦਰਾਬਾਦ: ਹਰ ਸਾਲ 19 ਨਵੰਬਰ ਨੂੰ ਵਿਸ਼ਵ ਟਾਇਲਟ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਦਾ ਉਦੇਸ਼ ਉਨ੍ਹਾਂ ਲੋਕਾਂ ਨੂੰ ਜਾਗਰੂਕ ਕਰਨਾ ਹੈ, ਜਿਨ੍ਹਾਂ ਕੋਲ ਅੱਜ ਦੇ ਸਮੇਂ 'ਚ ਵੀ ਸੁਰੱਖਿਅਤ ਟਾਇਲਟ ਨਹੀ ਹੈ। ਸੰਯੁਕਤ ਰਾਸ਼ਟਰ ਮਹਾਸਭਾ ਨੇ 2013 'ਚ ਵਿਸ਼ਵ ਟਾਇਲਟ ਦਿਵਸ ਨੂੰ ਇੱਕ ਅਧਿਕਾਰਿਤ ਸੰਯੁਕਤ ਰਾਸ਼ਟਰ ਦਿਵਸ ਐਲਾਨ ਕੀਤਾ ਸੀ।
ਕੀ ਹੈ ਵਿਸ਼ਵ ਟਾਇਲਟ ਦਿਵਸ?: ਟਾਇਲਟ ਨਾ ਸਿਰਫ਼ ਸਾਡੇ ਜੀਵਨ ਨੂੰ ਬਚਾਉਣ ਦਾ ਕੰਮ ਕਰਦਾ ਹੈ, ਸਗੋ ਕਈ ਬਿਮਾਰੀਆਂ ਨੂੰ ਰੋਕਣ 'ਚ ਵੀ ਮਦਦ ਕਰਦਾ ਹੈ। ਖੁੱਲ੍ਹੇ 'ਚ ਟੱਟੀ ਕਰਨ ਨਾਲ ਕਈ ਬਿਮਾਰੀਆਂ ਦੇ ਫੈਲਣ ਦਾ ਖਤਰਾ ਰਹਿੰਦਾ ਹੈ। ਇਸ ਕਰਕੇ ਵਿਸ਼ਵ ਟਾਇਲਟ ਦਿਵਸ ਲੋਕਾਂ ਨੂੰ ਇਸ ਬਾਰੇ ਜਾਗਰੂਕ ਕਰਨ ਲਈ ਮਨਾਇਆ ਜਾਂਦਾ ਹੈ।
ਵਿਸ਼ਵ ਟਾਇਲਟ ਦਿਵਸ ਦਾ ਇਤਿਹਾਸ: ਵਿਸ਼ਵ ਟਾਇਲਟ ਦਿਵਸ ਦੀ ਸਥਾਪਨਾ 19 ਨਵੰਬਰ 2001 ਨੂੰ ਹੋਈ ਸੀ। ਇਸਦੀ ਸਥਾਪਨਾ ਜੈਕ ਸਿਮ ਦੁਆਰਾ ਕੀਤੀ ਗਈ ਸੀ। ਜੈਕ ਸਿਮ ਦੀ ਕੋਸ਼ਿਸ਼ ਦੀ ਪੂਰੀ ਦੁਨੀਆਂ 'ਚ ਤਾਰੀਫ਼ ਕੀਤੀ ਜਾਂਦੀ ਹੈ। ਇਸ ਤੋਂ ਬਾਅਦ ਸੰਯੁਕਤ ਰਾਸ਼ਟਰ ਸੰਗਠਨ ਨੇ 2013 'ਚ ਇਸ ਦਿਨ ਨੂੰ ਮਾਨਤਾ ਦਿੱਤੀ ਸੀ। ਇਸਦੇ ਨਾਲ ਹੀ 19 ਨਵੰਬਰ ਨੂੰ ਵਿਸ਼ਵ ਟਾਇਲਟ ਦਿਵਸ ਨੂੰ ਮਨਾਉਣ ਦਾ ਐਲਾਨ ਕਰ ਦਿੱਤਾ ਗਿਆ ਸੀ।
ਵਿਸ਼ਵ ਟਾਇਲਟ ਦਿਵਸ ਦਾ ਮਹੱਤਵ:ਵਿਸ਼ਵ ਟਾਇਲਟ ਦਿਵਸ ਮਨਾਉਣ ਦਾ ਉਦੇਸ਼ ਸਿਹਤਮੰਦ, ਸੁਰੱਖਿਆ ਅਤੇ ਸਿਹਤ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਹੈ। ਇਸਦੇ ਨਾਲ ਹੀ ਔਰਤਾਂ ਪ੍ਰਤੀ ਜਿਨਸੀ ਸ਼ੋਸ਼ਣ ਵਿੱਚ ਹੋ ਰਹੇ ਵਾਧੇ ਨੂੰ ਘਟ ਕਰਨਾ ਹੈ। ਖੁੱਲ੍ਹੇ 'ਚ ਟੱਟੀ ਕਰਨ ਨਾਲ ਕਈ ਬਿਮਾਰੀਆਂ ਦਾ ਖਤਰਾ ਰਹਿੰਦਾ ਹੈ। ਇਸ ਕਰਕੇ ਇਨ੍ਹਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਜ਼ਰੂਰੀ ਹੈ।