ਹੈਦਰਾਬਾਦ:ਸਟ੍ਰੋਕ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ, ਜੋ ਕਿ ਇੱਕ ਚਿੰਤਾ ਦਾ ਵਿਸ਼ਾ ਹੈ। ਇਸ ਲਈ ਸਟ੍ਰੋਕ ਵਰਗੀ ਗੰਭੀਰ ਬਿਮਾਰੀ ਅਤੇ ਵਧ ਰਹੇ ਮਾਮਲਿਆਂ ਨੂੰ ਧਿਆਨ 'ਚ ਰੱਖਦੇ ਹੋਏ ਹਰ ਸਾਲ ਵਿਸ਼ਵ ਸਟ੍ਰੋਕ ਦਿਵਸ ਮਨਾਇਆ ਜਾਂਦਾ ਹੈ, ਤਾਂਕਿ ਸਟ੍ਰੋਕ ਨੂੰ ਲੈ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ। ਪੂਰੀ ਦੁਨੀਆਂ 'ਚ ਵਿਸ਼ਵ ਸਟ੍ਰੋਕ ਦਿਵਸ ਹਰ ਸਾਲ 29 ਅਕਤੂਬਰ ਨੂੰ ਮਨਾਇਆ ਜਾਂਦਾ ਹੈ।
ਵਿਸ਼ਵ ਸਟ੍ਰੋਕ ਦਿਵਸ ਦਾ ਇਤਿਹਾਸ: ਵਿਸ਼ਵ ਸਟ੍ਰੋਕ ਦਿਵਸ ਦੀ ਸਥਾਪਨਾ 29 ਅਕਤੂਬਰ 2004 ਨੂੰ ਵੈਨਕੂਵਰ, ਕੈਨੇਡਾ ਵਿੱਚ ਵਿਸ਼ਵ ਸਟ੍ਰੋਕ ਕਾਂਗਰਸ ਦੁਆਰਾ ਕੀਤੀ ਗਈ ਸੀ। ਇਸ ਤੋਂ ਬਾਅਦ 2006 'ਚ ਲੋਕਾਂ ਨੂੰ ਜਾਗਰੂਕ ਕਰਨ ਲਈ ਇਸ ਦਿਨ ਦਾ ਐਲਾਨ ਕੀਤਾ ਗਿਆ ਸੀ। 2006 'ਚ ਵਿਸ਼ਵ ਸਟ੍ਰੋਕ ਫੈਡਰੇਸ਼ਨ ਅਤੇ ਇੰਟਰਨੈਸ਼ਨਲ ਸਟ੍ਰੋਕ ਸੁਸਾਇਟੀ ਨੇ ਮਿਲ ਕੇ ਵਿਸ਼ਵ ਸਟ੍ਰੋਕ ਸੰਗਠਨ ਬਣਾਇਆ ਸੀ। ਉਦੋਂ ਤੋਂ ਵਿਸ਼ਵ ਸਟ੍ਰੋਕ ਸੰਗਠਨ ਕਈ ਪਲੇਟਫਾਰਮਾਂ 'ਤੇ ਵਿਸ਼ਵ ਸਟ੍ਰੋਕ ਦਿਵਸ ਦੇ ਪ੍ਰਬੰਧਨ ਦਾ ਧਿਆਨ ਰੱਖ ਰਿਹਾ ਹੈ। ਵਿਸ਼ਵ ਸਟ੍ਰੋਕ ਦਿਵਸ ਦੁਨੀਆ ਭਰ ਵਿੱਚ ਸਟ੍ਰੋਕ ਦੇ ਵਧਦੇ ਅੰਕੜਿਆਂ ਕਾਰਨ 1990 ਦੇ ਦਹਾਕੇ ਕਾਰਨ ਹੋਂਦ ਵਿੱਚ ਆਇਆ ਸੀ। 2010 'ਚ ਵਿਸ਼ਵ ਸਟ੍ਰੋਕ ਸੰਗਠਨ ਨੇ ਜਾਗਰੂਕਤਾ ਦੀ ਕਮੀ, ਸਾਰਿਆਂ ਤੱਕ ਇਲਾਜ ਦੀ ਪਹੁੰਚ ਅਤੇ ਇਸ ਬਿਮਾਰੀ ਕਾਰਨ ਹੋਣ ਵਾਲੀਆਂ ਮੌਤਾਂ ਨੂੰ ਰੋਕਣ ਲਈ ਸਟ੍ਰੋਕ ਨੂੰ ਇੱਕ ਜਨਤਕ ਸਿਹਤ ਐਮਰਜੈਂਸੀ ਐਲਾਨ ਕੀਤਾ ਗਿਆ ਸੀ।