ਹੈਦਰਾਬਾਦ: ਵਿਸ਼ਵ ਦ੍ਰਿਸ਼ਟੀ ਦਿਵਸ ਹਰ ਸਾਲ 12 ਅਕਤੂਬਰ ਨੂੰ ਮਨਾਇਆ ਜਾਂਦਾ ਹੈ। ਵਿਸ਼ਵ ਦ੍ਰਿਸ਼ਟੀ ਦਿਵਸ ਅੱਖਾਂ ਦੇ ਮੇਡੀਕਲ ਕੇਅਰ ਅਤੇ ਸਿਹਤ ਬਾਰੇ ਜਾਗਰੂਕਤਾ ਵਧਾਉਣ ਲਈ ਮਨਾਇਆ ਜਾਂਦਾ ਹੈ। IAPB ਦੁਆਰਾ ਵਿਸ਼ਵ ਦ੍ਰਿਸ਼ਟੀ ਦਿਵਸ ਹਰ ਸਾਲ ਆਯੋਜਿਤ ਕੀਤਾ ਜਾਂਦਾ ਹੈ। IAPB ਸੰਸਥਾ ਤੁਹਾਡੀਆਂ ਅੱਖਾਂ ਦੀ ਸਿਹਤ ਦੇ ਮਹੱਤਵ 'ਤੇ ਵਿਚਾਰ ਕਰਨ ਅਤੇ ਸਮੱਸਿਆਵਾਂ ਤੋਂ ਬਚਾਉਣ ਦੇ ਤਰੀਕੇ ਲੱਭਣ 'ਤੇ ਕੰਮ ਕਰਦੀ ਹੈ। ਵਿਸ਼ਵ ਦ੍ਰਿਸ਼ਟੀ ਦਿਵਸ ਦੇ ਦਿਨ ਦੱਸਿਆਂ ਜਾਂਦਾ ਹੈ ਕਿ ਅੱਖਾਂ ਸਾਡੇ ਸਰੀਰ ਦਾ ਜ਼ਰੂਰੀ ਅੰਗ ਹੈ ਅਤੇ ਅੱਖਾ ਨੂੰ ਸਿਹਤਮੰਦ ਰੱਖਣਾ ਜ਼ਰੂਰੀ ਹੈ।
ਵਿਸ਼ਵ ਦ੍ਰਿਸ਼ਟੀ ਦਿਵਸ ਦਾ ਇਤਿਹਾਸ:2000 'ਚ Site First Campaign ਦੌਰਾਨ ਲਾਈਨ ਕਲੱਬ ਇੰਟਰਨੈਸ਼ਨਲ ਅਤੇ ਇੰਟਰਨੈਸ਼ਨਲ ਏਜੰਸੀ ਫਾਰ ਦਿ ਪ੍ਰੀਵੈਨਸ਼ਨ ਆਫ ਬਲਾਇੰਡਨੈੱਸ ਨੇ ਅਕਤੂਬਰ ਦੇ ਦੂਸਰੇ ਵੀਰਵਾਰ ਨੂੰ ਵਿਸ਼ਵ ਦ੍ਰਿਸ਼ਟੀ ਦਿਵਸ ਮਨਾਉਣ ਦਾ ਐਲਾਨ ਕੀਤਾ ਸੀ। ਵਿਸ਼ਵ ਦ੍ਰਿਸ਼ਟੀ ਦਿਵਸ ਪਹਿਲੀ ਵਾਰ 8 ਅਕਤੂਬਰ 1998 ਨੂੰ ਮਨਾਇਆ ਗਿਆ ਸੀ। LCIF ਨੇ Site First Campaign ਤੋਂ ਪਹਿਲਾ ਵਿਸ਼ਵ ਦ੍ਰਿਸ਼ਟੀ ਦਿਵਸ ਦੀ ਸ਼ੁਰੂਆਤ ਕੀਤੀ ਸੀ। ਇਹ ਸੰਗਠਨ ਦੁਨੀਆਂ ਭਰ 'ਚ ਅੱਖਾਂ ਦੀ ਦੇਖਭਾਲ, ਅੱਖਾਂ ਨਾਲ ਜੁੜੀਆਂ ਬਿਮਾਰੀਆਂ ਦੇ ਖਤਰੇ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਦਾ ਹੈ। ਇਸ ਦਿਨ ਅੱਖਾਂ ਨਾਲ ਜੁੜੀਆਂ ਕਈ ਜਾਣਕਾਰੀਆਂ ਲੋਕਾਂ ਨੂੰ ਦਿੱਤੀਆਂ ਜਾਂਦੀਆਂ ਹਨ। ਅੱਖਾਂ ਦੀ ਦੇਖਭਾਲ ਕਿਸ ਤਰ੍ਹਾਂ ਕਰਨੀ ਹੈ, ਇਸ ਬਾਰੇ ਵੀ ਜਾਣਕਾਰੀ ਦਿੱਤੀ ਜਾਂਦੀ ਹੈ।
ਅੱਖਾਂ ਦੀਆਂ ਸਮੱਸਿਆਵਾਂ ਤੋਂ ਰਾਹਤ ਪਾਉਣ ਲਈ ਖੁਰਾਕ 'ਚ ਸ਼ਾਮਲ ਕਰੋ ਇਹ ਚੀਜ਼ਾਂ: