ਪੰਜਾਬ

punjab

ETV Bharat / sukhibhava

World Prematurity Day: ਜਾਣੋ, ਵਿਸ਼ਵ ਪ੍ਰੀਮੈਚਿਓਰਿਟੀ ਦਿਵਸ ਦਾ ਇਤਿਹਾਸ ਅਤੇ ਪ੍ਰੀਮੈਚਿਓਰ ਬੱਚਿਆਂ ਦੀ ਦੇਖਭਾਲ ਕਰਨ ਦੇ ਉਪਾਅ - ਯੂਰਪੀਅਨ ਪੇਰੈਂਟਸ ਆਰਗੇਨਾਈਜ਼ੇਸ਼ਨ

World Prematurity Day 2023: ਹਰ ਸਾਲ 17 ਨਵੰਬਰ ਨੂੰ ਵਿਸ਼ਵ ਪ੍ਰੀਮੈਚਿਓਰਿਟੀ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਦਾ ਉਦੇਸ਼ ਸਮੇਂ ਤੋਂ ਪਹਿਲਾ ਜਨਮ ਲੈਣ ਵਾਲੇ ਬੱਚਿਆਂ ਦੀ ਵਾਧੂ ਕੇਅਰ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਹੈ।

World Prematurity Day
World Prematurity Day

By ETV Bharat Punjabi Team

Published : Nov 17, 2023, 8:16 AM IST

ਹੈਦਰਾਬਾਦ: ਹਰ ਸਾਲ 17 ਨਵੰਬਰ ਨੂੰ ਵਿਸ਼ਵ ਪ੍ਰੀਮੈਚਿਓਰਿਟੀ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਮਨਾਉਣ ਦਾ ਉਦੇਸ਼ ਸਮੇਂ ਤੋਂ ਪਹਿਲਾ ਹੋਣ ਵਾਲੇ ਬੱਚਿਆਂ ਦੀ ਦੇਖਭਾਲ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਹੈ। WHO ਅਨੁਸਾਰ, ਵਿਸ਼ਵ 'ਚ ਹਰ ਸਾਲ ਕਰੋੜਾਂ ਬੱਚੇ ਸਮੇਂ ਤੋਂ ਪਹਿਲਾ ਪੈਦਾ ਹੋ ਜਾਂਦੇ ਹਨ। ਜਦੋ ਬੱਚੇ ਦਾ ਜਨਮ ਗਰਭਅਵਸਥਾ ਦੇ 37 ਹਫ਼ਤੇ ਪੂਰੇ ਹੋਣ ਤੋਂ ਪਹਿਲਾ ਹੀ ਹੋ ਜਾਂਦਾ ਹੈ, ਤਾਂ ਇਸਨੂੰ ਪ੍ਰੀਮੈਚਿਓਰ ਜਨਮ ਕਿਹਾ ਜਾਂਦਾ ਹੈ। ਸਮੇਂ ਤੋਂ ਪਹਿਲਾ ਜਨਮ ਲੈਣ ਵਾਲੇ ਬੱਚੇ ਨੂੰ ਹਸਪਤਾਲ ਦੀ ਨਰਸਰੀ 'ਚ ਹੀ ਰੱਖਿਆ ਜਾਂਦਾ ਹੈ, ਕਿਉਕਿ ਉਨ੍ਹਾਂ ਦੀ ਇਮਿਊਨਟੀ ਕੰਮਜ਼ੋਰ ਹੁੰਦੀ ਹੈ। ਇਸ ਲਈ ਉਨ੍ਹਾਂ ਨੂੰ ਜਲਦੀ ਬਿਮਾਰੀ ਹੋਣ ਦਾ ਖਤਰਾ ਰਹਿੰਦਾ ਹੈ।

ਵਿਸ਼ਵ ਪ੍ਰੀਮੈਚਿਓਰਿਟੀ ਦਿਵਸ ਦਾ ਇਤਿਹਾਸ:ਵਿਸ਼ਵ ਪ੍ਰੀਮੈਚਿਓਰਿਟੀ ਦਿਵਸ 17 ਨਵੰਬਰ 2008 ਨੂੰ ਯੂਰਪੀਅਨ ਪੇਰੈਂਟਸ ਆਰਗੇਨਾਈਜ਼ੇਸ਼ਨ ਦੁਆਰਾ ਆਯੋਜਿਤ ਕੀਤਾ ਗਿਆ ਸੀ। 2011 ਤੋਂ ਇਸ ਨੂੰ ਵਿਸ਼ਵ ਪ੍ਰੀਮੈਚਿਓਰਿਟੀ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਹ ਦਿਨ ਪੂਰੀ ਦੁਨੀਆ 'ਚ ਮਨਾਇਆ ਜਾਂਦਾ ਹੈ। ਮਾਪੇ, ਪਰਿਵਾਰ, ਸਿਹਤ ਪੇਸ਼ੇਵਰ, ਸਿਆਸਤਦਾਨ, ਹਸਪਤਾਲ, ਸੰਸਥਾਵਾਂ ਅਤੇ ਆਮ ਲੋਕ ਇਸ ਦਿਨ ਨੂੰ ਮਨਾਉਦੇ ਹਨ। ਇਸ ਨਾਲ ਅੰਤਰਰਾਸ਼ਟਰੀ ਪੱਧਰ 'ਤੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਹੁੰਦੀ ਹੈ। 2013 ਵਿੱਚ ਵਿਸ਼ਵ ਪ੍ਰੀਮੈਚਿਓਰਿਟੀ ਦਿਵਸ 60 ਤੋਂ ਵੱਧ ਦੇਸ਼ਾਂ ਵਿੱਚ ਮਨਾਇਆ ਗਿਆ ਸੀ।

ਇਸ ਤਰ੍ਹਾਂ ਕਰੋ ਪ੍ਰੀਮੈਚਿਓਰ ਬੱਚਿਆਂ ਦੀ ਦੇਖਭਾਲ:

  1. ਪ੍ਰੀਮੈਚਿਓਰ ਬੱਚਿਆਂ ਨੂੰ ਜਦੋ ਤੁਸੀਂ ਹਸਪਤਾਲ ਤੋਂ ਘਰ ਲੈ ਕੇ ਜਾਂਦੇ ਹੋ, ਤਾਂ ਉਨ੍ਹਾਂ ਨੂੰ ਇੰਨਫੈਕਸ਼ਨ ਹੋਣ ਦਾ ਖਤਰਾ ਵੀ ਘਟ ਹੋ ਜਾਂਦਾ ਹੈ। ਡਾਕਟਰ ਤੋਂ ਸਮੇਂ-ਸਮੇਂ 'ਤੇ ਬੱਚੇ ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਸ਼ੁਰੂਆਤੀ ਮਹੀਨਿਆਂ 'ਚ ਬੱਚੇ ਦੀ ਚੰਗੀ ਸਿਹਤ ਲਈ ਉਸਨੂੰ ਇੱਕ ਸਾਫ਼ ਅਤੇ ਸੁਰੱਖਿਅਤ ਜਗ੍ਹਾਂ 'ਤੇ ਰੱਖੋ। ਇਸਦੇ ਨਾਲ ਹੀ ਬੱਚੇ ਨੂੰ ਬਾਹਰ ਦੇ ਲੋਕਾਂ ਨਾਲ ਘਟ ਮਿਲਵਾਉਣਾ ਚਾਹੀਦਾ ਹੈ।
  2. ਪ੍ਰੀਮੈਚਿਓਰ ਬੱਚਿਆਂ ਲਈ ਛਾਤੀ ਦਾ ਦੁੱਧ ਫਾਇਦੇਮੰਦ ਹੁੰਦਾ ਹੈ। ਇਸ ਦੁੱਧ 'ਚ ਪੌਸ਼ਟਿਕ ਤੱਤ ਅਤੇ ਵਿਟਾਮਿਨਸ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਸ ਨਾਲ ਪ੍ਰੀਮੈਚਿਓਰ ਬੱਚੇ ਦੀ ਗ੍ਰੋਥ ਤੇਜ਼ੀ ਨਾਲ ਹੁੰਦੀ ਹੈ ਅਤੇ ਬੱਚਾ ਸਿਹਤਮੰਦ ਹੁੰਦਾ ਹੈ।
  3. Skin to Skin ਸਪੰਰਕ ਨੂੰ ਪ੍ਰੀਮੈਚਿਓਰ ਬੱਚੇ ਲਈ ਵਧੀਆਂ ਕਸਰਤ ਮੰਨਿਆ ਜਾਂਦਾ ਹੈ। ਤੁਸੀਂ ਆਪਣੇ ਬੱਚੇ ਨੂੰ ਆਪਣੀ ਛਾਤੀ ਨਾਲ ਲਗਾ ਕੇ ਆਰਾਮ ਕਰਨ ਦਿਓ। ਇਸ ਨਾਲ ਬੱਚਾ ਸੁਰੱਖਿਅਤ ਮਹਿਸੂਸ ਕਰਦਾ ਹੈ ਅਤੇ ਬੱਚੇ ਦਾ ਦਰਦ ਘਟ ਹੋ ਸਕਦਾ ਹੈ। ਇਸਦੇ ਨਾਲ ਹੀ ਬੱਚੇ ਦੇ ਦਿਲ ਦੀਆਂ ਧੜਕਣਾ 'ਚ ਸੁਧਾਰ ਵੀ ਹੋ ਸਕਦਾ ਹੈ।
  4. ਪ੍ਰੀਮੈਚਿਓਰ ਬੱਚੇ ਲਈ ਚੰਗੀ ਨੀਂਦ ਲੈਣਾ ਬਹੁਤ ਜ਼ਰੂਰੀ ਹੁੰਦਾ ਹੈ। ਜਦੋ ਬੱਚਾ ਸੌ ਰਿਹਾ ਹੋਵੇ, ਤਾਂ ਇਸ ਗੱਲ ਦਾ ਧਿਆਨ ਰੱਖੋ ਕਿ ਬੱਚਾ ਪੇਟ ਦੇ ਭਾਰ ਨਾ ਸੌ ਰਿਹਾ ਹੋਵੇ।

ABOUT THE AUTHOR

...view details