ਪੰਜਾਬ

punjab

By ETV Bharat Punjabi Team

Published : Oct 24, 2023, 5:49 AM IST

ETV Bharat / sukhibhava

World Polio day 2023: ਜਾਣੋ ਕੀ ਹੈ ਪੋਲੀਓ ਦੀ ਬਿਮਾਰੀ ਅਤੇ ਵਿਸ਼ਵ ਪੋਲੀਓ ਦਿਵਸ ਦਾ ਇਤਿਹਾਸ, ਇਨ੍ਹਾਂ ਲੱਛਣਾਂ ਨੂੰ ਭੁੱਲ ਕੇ ਵੀ ਨਾ ਕਰੋ ਨਜ਼ਰਅੰਦਾਜ਼

World Polio day: ਹਰ ਸਾਲ 24 ਅਕਤੂਬਰ ਨੂੰ ਵਿਸ਼ਵ ਪੋਲੀਓ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਪੋਲੀਓ ਦੀ ਵੈਕਸੀਨੇਸ਼ਨ ਦਾ ਮਹੱਤਵ ਸਮਝਾਉਣ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ।

World Polio day 2023
World Polio day 2023

ਹੈਦਰਾਬਾਦ:ਹਰ ਸਾਲ 24 ਅਕਤੂਬਰ ਨੂੰ ਵਿਸ਼ਵ ਪੋਲੀਓ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਪੋਲੀਓ ਦੀ ਵੈਕਸੀਨੇਸ਼ਨ ਦਾ ਮਹੱਤਵ ਸਮਝਾਉਣ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ ਅਤੇ ਪੋਲੀਓ ਦੂਰ ਕਰਨ ਲਈ ਇਸ ਲੜਾਈ 'ਚ ਉਨ੍ਹਾਂ ਦੇਸ਼ਾਂ ਦਾ ਸਾਥ ਦਿੱਤਾ ਜਾਂਦਾ ਹੈ, ਜੋ ਅਜੇ ਵੀ ਪੋਲੀਓ ਤੋਂ ਜੂਝ ਰਹੇ ਹਨ। ਪੋਲੀਓ ਅਜੇ ਵੀ ਪੂਰੀ ਤਰ੍ਹਾਂ ਖਤਮ ਨਹੀਂ ਹੋ ਪਾਇਆ ਹੈ। ਇਸ ਕਰਕੇ ਇਸ ਦਿਨ ਪੋਲੀਓ ਨਾਲ ਜੁੜੀ ਜਰੂਰੀ ਜਾਣਕਾਰੀ ਲੋਕਾਂ ਤੱਕ ਪਹੁੰਚਾਈ ਜਾਂਦੀ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਭਾਰਤ ਨੂੰ ਜਨਵਰੀ 2014 'ਚ ਪੋਲੀਓ ਮੁਕਤ ਐਲਾਨ ਕੀਤਾ ਗਿਆ ਸੀ ਅਤੇ ਅਜਿਹਾ ਇਸਦੇ ਪ੍ਰਭਾਵੀ ਟੀਕਿਆਂ ਦੁਆਰਾ ਹੀ ਸੰਭਵ ਹੋ ਪਾਇਆ ਸੀ।

ਵਿਸ਼ਵ ਪੋਲੀਓ ਦਿਵਸ ਦਾ ਇਤਿਹਾਸ:ਵਿਸ਼ਵ ਪੋਲੀਓ ਦਿਵਸ ਜੋਨਸ ਸਾਲਕ ਦੀਆਂ ਯਾਦਾਂ ਨੂੰ ਤਾਜ਼ਾ ਕਰਨ ਲਈ ਉਨ੍ਹਾਂ ਦੇ ਜਨਮਦਿਨ ਮੌਕੇ 24 ਅਕਤੂਬਰ ਨੂੰ ਮਨਾਇਆ ਜਾਂਦਾ ਹੈ। ਜੋਨਸ ਸਾਲਕ ਪਹਿਲੇ ਅਜਿਹੇ ਵਿਅਕਤੀ ਸੀ, ਜਿਨ੍ਹਾਂ ਨੇ ਪਹਿਲੀ ਅਜਿਹੀ ਟੀਮ ਨੂੰ ਸ਼ੁਰੂ ਕੀਤਾ ਸੀ, ਜੋ ਅਕਿਰਿਆਸ਼ੀਲ ਪੋਲੀਓ ਵੈਕਸੀਨ ਨੂੰ ਬਣਾਉਣ 'ਚ ਸਫ਼ਲ ਹੋ ਪਾਏ ਸੀ। ਇਸ ਦਿਨ ਨੂੰ ਪੂਰੇ ਵਿਸ਼ਵ 'ਚ ਮਨਾਇਆ ਜਾਂਦਾ ਹੈ ਅਤੇ ਬਹੁਤ ਸਾਰੇ ਵਪਾਰੀ, ਭਾਈਚਾਰੇ ਦੇ ਆਗੂ ਅਤੇ ਪ੍ਰੋਫੈਸ਼ਨ ਦੇ ਲੋਕ ਪੋਲੀਓ ਜਾਗਰੂਕਤਾ 'ਚ ਆਪਣੀ ਭੂਮਿਕਾ ਨਿਭਾਉਦੇ ਹਨ ਅਤੇ ਸਾਰੇ ਦੇਸ਼ਾਂ ਦਾ ਮੁੱਖ ਉਦੇਸ਼ ਪੋਲੀਓ ਨੂੰ ਦੇਸ਼ 'ਚੋ ਖਤਮ ਕਰਨਾ ਹੈ।

ਕੀ ਹੈ ਪੋਲੀਓ?: ਪੋਲੀਓ ਕਾਫ਼ੀ ਤੇਜ਼ੀ ਨਾਲ ਫੈਲਣ ਵਾਲੀ ਬਿਮਾਰੀ ਹੈ। ਇਹ ਬਿਮਾਰੀ ਜ਼ਿਆਦਾਤਰ ਬੱਚਿਆਂ ਨੂੰ ਪ੍ਰਭਾਵਿਤ ਕਰਦੀ ਹੈ। ਪੋਲੀਓ ਦੀ ਬਿਮਾਰੀ ਸਿੱਧਾ ਦਿਮਾਗ ਅਤੇ ਰੀੜ੍ਹ ਦੀ ਹੱਡੀ 'ਤੇ ਅਟੈਕ ਕਰਦੀ ਹੈ। ਇਸ ਬਿਮਾਰੀ ਕਾਰਨ ਵਿਅਕਤੀ ਆਪਣੇ ਹੱਥ, ਪੈਰ ਜਾਂ ਹੋਰ ਅੰਗਾਂ ਤੋਂ ਅਪਾਹਜ ਹੋ ਸਕਦਾ ਹੈ। ਇਸ ਲਈ ਇਸਨੂੰ ਜਾਨਲੇਵਾ ਬਿਮਾਰੀ ਵੀ ਮੰਨਿਆਂ ਜਾਂਦਾ ਹੈ। ਇਸ ਕਰਕੇ ਪੋਲੀਓ ਦੀ ਬਿਮਾਰੀ ਨੂੰ ਖਤਮ ਕਰਨਾ ਜ਼ਰੂਰੀ ਹੈ।

ਪੋਲੀਓ ਦੇ ਲੱਛਣ:ਕਲੀਵਲੈਂਡ ਕਲੀਨਿਕ ਦਾ ਕਹਿਣਾ ਹੈ ਕਿ ਪੋਲੀਓ ਨਾਲ ਸੰਕਰਮਿਤ ਲਗਭਗ 72 ਫੀਸਦ ਲੋਕ ਕਿਸੇ ਲੱਛਣ ਦਾ ਅਨੁਭਵ ਨਹੀਂ ਕਰਦੇ ਜਦਕਿ ਲਗਭਗ 25 ਫੀਸਦ ਸੰਕਰਮਿਤ ਲੋਕਾਂ ਵਿੱਚ ਬੁਖਾਰ, ਗਲੇ ਵਿੱਚ ਖਰਾਸ਼, ਮਤਲੀ, ਸਿਰ ਦਰਦ, ਥਕਾਵਟ ਅਤੇ ਸਰੀਰ ਵਿੱਚ ਦਰਦ ਵਰਗੇ ਲੱਛਣ ਨਜ਼ਰ ਆਉਦੇ ਹਨ। ਬਾਕੀ ਰਹਿੰਦੇ ਮਰੀਜ਼ਾਂ ਵਿੱਚ ਪੋਲੀਓ ਦੇ ਵਧੇਰੇ ਗੰਭੀਰ ਲੱਛਣ ਹੇਠ ਲਿਖੇ ਅਨੁਸਾਰ ਹਨ:-

ਪੈਰੇਸਥੀਸੀਆ: ਹੱਥਾਂ ਅਤੇ ਪੈਰਾਂ ਵਿੱਚ ਪਿੰਨ ਅਤੇ ਸੂਈਆਂ ਦੇ ਚੁਭਣ ਵਰਗੀ ਭਾਵਨਾ ਮਹਿਸੂਸ ਹੁੰਦੀ ਹੈ।

ਮੈਨਿਨਜਾਈਟਿਸ: ਦਿਮਾਗ ਅਤੇ ਰੀੜ੍ਹ ਦੀ ਹੱਡੀ 'ਤੇ ਅਟੈਕ।

ਅਧਰੰਗ:ਲੱਤਾਂ, ਬਾਹਾਂ ਅਤੇ ਸਾਹ ਦੀਆਂ ਮਾਸਪੇਸ਼ੀਆਂ ਨੂੰ ਹਿਲਾਉਣ ਦੀ ਸਮਰੱਥਾ ਵਿੱਚ ਕਮੀ।

ABOUT THE AUTHOR

...view details