ਹੈਦਰਾਬਾਦ: ਵਿਸ਼ਵ ਭੌਤਿਕ ਥੈਰੇਪੀ ਦਿਵਸ 8 ਸਤੰਬਰ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਮਨਾਉਣ ਦਾ ਉਦੇਸ਼ ਫਿਜ਼ੀਓਥੈਰੇਪੀ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਹੈ। ਫਿਜ਼ੀਓਥੈਰੇਪੀ ਰਾਹੀ ਕਈ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ ਅਤੇ ਇਸ ਵਿੱਚ ਦਵਾਈਆਂ ਲੈਣ ਦੀ ਵੀ ਲੋੜ ਨਹੀਂ ਹੁੰਦੀ।
ਵਿਸ਼ਵ ਭੌਤਿਕ ਥੈਰੇਪੀ ਦਿਵਸ ਦਾ ਇਤਿਹਾਸ: ਇਸ ਦਿਨ ਦੀ ਸਥਾਪਨਾ 8 ਸਤੰਬਰ 1951 ਨੂੰ ਕੀਤੀ ਗਈ ਸੀ। ਪਰ ਇਸ ਨੂੰ ਮਨਾਉਣ ਦਾ ਅਧਿਕਾਰਿਤ ਤੌਰ 'ਤੇ ਐਲਾਨ 8 ਸਤੰਬਰ, 1996 ਨੂੰ ਕੀਤਾ ਗਿਆ ਸੀ। ਇਸ ਤੋਂ ਬਾਅਦ ਹਰ ਸਾਲ ਇਹ ਦਿਨ 8 ਸਤੰਬਰ ਨੂੰ ਮਨਾਇਆ ਜਾਂਦਾ ਹੈ।
ਵਿਸ਼ਵ ਭੌਤਿਕ ਥੈਰੇਪੀ ਦਿਵਸ ਦਾ ਮਹੱਤਵ: ਫਿਜ਼ੀਓਥੈਰੇਪੀ ਦਾ ਇਸਤੇਮਾਲ ਸਰੀਰਕ ਸਮੱਸਿਆਵਾਂ ਨੂੰ ਦੂਰ ਕਰਨ ਲਈ ਕੀਤਾ ਜਾਂਦਾ ਹੈ। ਇਹ ਥੈਰੇਪੀ ਗੋਡਿਆਂ ਦੇ ਦਰਦ, ਅਲਜ਼ਾਈਮਰ ਰੋਗ, ਪਿੱਠ ਦਰਦ, ਪਾਰਕਿੰਸਨ'ਸ ਰੋਗ, ਮਾਸਪੇਸ਼ੀਆਂ ਦਾ ਤਣਾਅ, ਦਮਾ ਅਤੇ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਤੋਂ ਰਾਹਤ ਦਿਵਾਉਣ 'ਚ ਮਦਦਗਾਰ ਹੈ। ਫਿਜ਼ੀਓਥੈਰੇਪੀ ਨਾਲ ਸਿਰਫ਼ ਦਰਦ ਤੋਂ ਰਾਹਤ ਨਹੀਂ ਸਗੋਂ ਤਣਾਅ ਦੂਰ ਕਰਨ 'ਚ ਵੀ ਮਦਦ ਮਿਲਦੀ ਹੈ।
ਫਿਜ਼ੀਓ ਥੈਰੇਪਿਸਟ ਦਾ ਕੰਮ: ਫਿਜ਼ੀਓਥੈਰੇਪੀ ਵਿੱਚ ਕੋਈ ਸਾਧਾਰਨ ਕਸਰਤ ਨਹੀਂ ਹੁੰਦੀ। ਇਸ ਨੂੰ ਕਰਨ ਲਈ ਤੁਹਾਨੂੰ ਮਾਹਰ ਦੀ ਮਦਦ ਦੀ ਲੋੜ ਪੈਂਦੀ ਹੈ। ਜਿਸਨੂੰ ਫਿਜ਼ੀਓ ਥੈਰੇਪਿਸਟ ਕਹਿੰਦੇ ਹਨ। ਕਮਰ ਦਰਦ, ਗਰਦਨ, ਪੈਰ ਆਦਿ ਦੇ ਦਰਦ ਨੂੰ ਠੀਕ ਕਰਨ ਲਈ ਫਿਜ਼ੀਓ ਥੈਰੇਪਿਸਟ ਦੀ ਲੋੜ ਹੁੰਦੀ ਹੈ।
ਫਿਜ਼ੀਓਥੈਰੇਪੀ ਦੇ ਲਾਭ:
- ਫਿਜ਼ੀਓਥੈਰੇਪੀ ਨਾਲ ਦਰਦ ਨੂੰ ਘਟ ਕਰਨ 'ਚ ਮਦਦ ਮਿਲਦੀ।
- ਸੱਟ ਤੋਂ ਆਰਾਮ ਮਿਲਦਾ ਹੈ
- ਸਿਹਤਮੰਦ ਰਹਿਣ 'ਚ ਮਦਦ ਮਿਲਦੀ ਹੈ।
- ਸਰੀਰਕ ਤੌਰ 'ਤੇ ਮਜ਼ਬੂਤੀ ਮਿਲਦੀ ਹੈ।
- ਜੋੜਾ ਦਾ ਦਰਦ ਦੂਰ ਹੁੰਦਾ।
- ਸਰੀਰ ਨੂੰ ਊਰਜਾ ਮਿਲਦੀ।
- ਦਿਲ ਅਤੇ ਦਿਮਾਗ ਸਿਹਤਮੰਦ ਰਹਿੰਦਾ।
ਕਿਵੇਂ ਕੀਤੀ ਜਾਂਦੀ ਹੈ ਫਿਜ਼ੀਓਥੈਰੇਪੀ?: ਫਿਜ਼ੀਓਥੈਰੇਪੀ ਕਰਨ ਦੇ ਕੁਝ ਨਿਯਮ ਹੁੰਦੇ ਹਨ। ਫਿਜ਼ੀਓਥੈਰੇਪੀ ਮਰੀਜ਼ ਦੀ ਉਮਰ ਅਤੇ ਦਰਦ ਨੂੰ ਦੇਖ ਕੇ ਕੀਤੀ ਜਾਂਦੀ ਹੈ। ਕਠੋਰਤਾ ਨੂੰ ਦੂਰ ਕਰਨ ਲਈ ਮੂਵਮੈਂਟ ਫਿਜ਼ੀਓਥੈਰੇਪੀ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਫਿਜ਼ੀਓਥੈਰੇਪੀ 'ਚ ਕੁਝ ਮਸ਼ੀਨਾਂ ਦਾ ਵੀ ਇਸਤੇਮਾਲ ਕੀਤਾ ਜਾਂਦਾ ਹੈ। ਫਿਜ਼ੀਓਥੈਰੇਪੀ ਨਾਲ ਮਰੀਜ਼ ਨੂੰ ਕਾਫ਼ੀ ਹੱਦ ਤੱਕ ਆਰਾਮ ਮਿਲਦਾ ਹੈ।