ਹੈਦਰਾਬਾਦ:ਹਰ ਸਾਲ 28 ਮਈ ਨੂੰ ਵਿਸ਼ਵ ਭੁੱਖ ਦਿਵਸ ਮਨਾਇਆ ਜਾਂਦਾ ਹੈ। ਇਹ ਦਿਨ ਦੁਨੀਆ ਭਰ ਵਿੱਚ ਭੁੱਖਮਰੀ ਨਾਲ ਰਹਿ ਰਹੇ 690 ਮਿਲੀਅਨ ਤੋਂ ਵੱਧ ਲੋਕਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਮਨਾਇਆ ਜਾਂਦਾ ਹੈ। ਇਸ ਦਿਨ ਦੀ ਸ਼ੁਰੂਆਤ ਪਹਿਲੀ ਵਾਰ 2011 ਵਿੱਚ ਹੋਈ ਸੀ। ਉਸ ਦਿਨ ਤੋਂ ਲੈ ਕੇ ਹੁਣ ਤੱਕ ਇਹ ਦਿਨ ਨਾ ਸਿਰਫ਼ ਭੁੱਖਮਰੀ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਮਨਾਇਆ ਜਾ ਰਿਹਾ ਹੈ, ਸਗੋਂ ਲਗਾਤਾਰ ਕਦਮਾਂ ਰਾਹੀਂ ਭੁੱਖਮਰੀ ਅਤੇ ਗਰੀਬੀ ਵਰਗੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਵੀ ਮਨਾਇਆ ਜਾ ਰਿਹਾ ਹੈ। ਵਿਸ਼ਵ ਭੁੱਖ ਦਿਵਸ 2011 ਵਿੱਚ ਸ਼ੁਰੂ ਹੋਇਆ ਸੀ। ਦਿਨ ਦੀ ਸ਼ੁਰੂਆਤ ਦਿ ਹੰਗਰ ਪ੍ਰੋਜੈਕਟ ਦੁਆਰਾ ਕੀਤੀ ਗਈ ਸੀ।
ਵਿਸ਼ਵ ਭੁੱਖ ਦਿਵਸ ਦਾ ਉਦੇਸ਼: ਦੁਨੀਆ ਵਿਚ ਅਜੇ ਵੀ ਕੁਝ ਲੋਕ ਅਜਿਹੇ ਹਨ ਜੋ ਭੋਜਨ ਦੀ ਘਾਟ ਕਾਰਨ ਮਰ ਰਹੇ ਹਨ ਅਤੇ ਕੁਝ ਲੋਕ ਭੋਜਨ ਬਰਬਾਦ ਕਰ ਰਹੇ ਹਨ। ਇਹ ਦਿਨ ਭੁੱਖਮਰੀ ਕਾਰਨ ਜਾਨ ਗੁਆਉਣ ਵਾਲੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਮਨਾਇਆ ਜਾ ਰਿਹਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਭਾਰਤ ਵਿੱਚ ਹਰ ਕਿਸੇ ਨੂੰ ਪੂਰਾ ਭੋਜਨ ਨਹੀਂ ਮਿਲਦਾ। ਇਹ ਇੱਕ ਤੱਥ ਹੈ ਕਿ ਇਹ ਇੱਕ ਵਿਸ਼ਵਵਿਆਪੀ ਸਮੱਸਿਆ ਹੈ, ਪਰ ਸਾਨੂੰ ਇਸਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਹੈ। ਕਈ ਦੇਸ਼ਾਂ ਨੇ ਠੋਸ ਨੀਤੀਆਂ ਬਣਾ ਕੇ ਇਸ ਤੋਂ ਛੁਟਕਾਰਾ ਪਾਇਆ ਹੈ। ਇਸ ਲਈ ਭਾਰਤ ਨੂੰ ਵੀ ਇਸ ਦਿਸ਼ਾ ਵਿੱਚ ਕੰਮ ਕਰਨ ਦੀ ਲੋੜ ਹੈ। ਇਸ ਸਾਲ ਦਾ ਥੀਮ ਭੁੱਖਮਰੀ ਅਤੇ ਗਰੀਬੀ ਦੇ ਟਿਕਾਊ ਹੱਲ ਲਈ ਵਚਨਬੱਧ ਹੈ।
ਵਿਸ਼ਵ ਭੁੱਖ ਸੂਚਕ ਅੰਕ ਵਿੱਚ ਭਾਰਤ:ਵਿਸ਼ਵ ਭੁੱਖ ਸੂਚਕ ਅੰਕ ਵਿੱਚ ਭਾਰਤ 107 ਦੇਸ਼ਾਂ ਵਿੱਚੋਂ 94ਵੇਂ ਸਥਾਨ 'ਤੇ ਹੈ। ਅੱਜ ਵੀ ਦੁਨੀਆ ਭਰ ਵਿੱਚ 690 ਮਿਲੀਅਨ ਤੋਂ ਵੱਧ ਲੋਕ ਭੋਜਨ ਦੀ ਘਾਟ ਕਾਰਨ ਭੁੱਖਮਰੀ ਦਾ ਸਾਹਮਣਾ ਕਰ ਰਹੇ ਹਨ। 27.2 ਦੇ ਸਕੋਰ ਨਾਲ ਇਸ ਨੂੰ ਗੰਭੀਰ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ। ਦੁਨੀਆ ਵਿੱਚ 60 ਫੀਸਦੀ ਔਰਤਾਂ ਭੁੱਖਮਰੀ ਨਾਲ ਜ਼ਿੰਦਗੀ ਬਤੀਤ ਕਰ ਰਹੀਆਂ ਹਨ। ਕੋਵਿਡ-19 ਮਹਾਂਮਾਰੀ ਕਾਰਨ 130 ਮਿਲੀਅਨ ਲੋਕ ਭੁੱਖਮਰੀ ਦਾ ਸਾਹਮਣਾ ਕਰ ਰਹੇ ਹਨ। ਏਡਜ਼, ਮਲੇਰੀਆ ਨਾਲੋਂ ਜ਼ਿਆਦਾ ਲੋਕ ਭੁੱਖ ਨਾਲ ਮਰਦੇ ਹਨ। ਪੋਸ਼ਣ ਦੀ ਕਮੀ ਦੇ ਮਾਮਲੇ ਵਿੱਚ ਭਾਰਤ ਪਹਿਲੇ ਨੰਬਰ 'ਤੇ ਹੈ। ਦੇਸ਼ ਦੇ 189.2 ਮਿਲੀਅਨ ਲੋਕ ਜਾਂ ਆਬਾਦੀ ਦੇ 14 ਫੀਸਦ ਲੋਕ ਕੁਪੋਸ਼ਣ ਦਾ ਸ਼ਿਕਾਰ ਹਨ। 15-49 ਸਾਲ ਦੀ ਉਮਰ ਵਰਗ ਦੀਆਂ ਲਗਭਗ 51.4 ਫੀਸਦੀ ਔਰਤਾਂ ਅਨੀਮੀਆ ਤੋਂ ਪੀੜਤ ਹਨ।
- Laser Therapy Technique: ਹੁਣ ਬਿਨਾਂ ਚੀਰ-ਫਾੜ ਦੇ ਦੂਰ ਹੋ ਸਕਦੀ ਹੈ ਨਾੜੀਆਂ ਦੀ ਬਲੌਕੇਜ, ਜਾਣੋ ਕੀ ਹੈ ਲੇਜ਼ਰ ਤਕਨੀਕ
- menstruation: ਮਾਹਵਾਰੀ ਦੇ ਦਰਦ ਨੂੰ ਘਟਾਉਣ ਲਈ ਇਹ ਭੋਜਣ ਹੋ ਸਕਦੈ ਤੁਹਾਡੇ ਲਈ ਫ਼ਾਇਦੇਮੰਦ, ਪਰ ਇਨ੍ਹਾਂ ਚੀਜ਼ਾਂ ਨੂੰ ਖਾਣ ਤੋਂ ਕਰੋ ਪਰਹੇਜ਼
- Summer Tips: ਗਰਮੀਆਂ ਵਿੱਚ ਇਨ੍ਹਾਂ ਚੀਜ਼ਾਂ ਨੂੰ ਖਾਣ ਤੋਂ ਕਰੋ ਪਰਹੇਜ਼, ਨਹੀਂ ਤਾਂ ਸਿਹਤ ਸਮੱਸਿਆਵਾਂ ਦਾ ਕਰਨਾ ਪੈ ਸਕਦੈ ਸਾਹਮਣਾ
ਭਾਰਤ ਵਿੱਚ ਭੋਜਨ ਦੀ ਬਰਬਾਦੀ:ਭਾਰਤ ਵਿੱਚ ਹਰ ਸਾਲ ਪ੍ਰਤੀ ਵਿਅਕਤੀ 50 ਕਿਲੋ ਭੋਜਨ ਬਰਬਾਦ ਹੁੰਦਾ ਹੈ। ਭਾਰਤ ਵਿੱਚ 2011 ਦੀ ਮਰਦਮਸ਼ੁਮਾਰੀ ਦੇ ਅਨੁਸਾਰ, ਆਬਾਦੀ ਦਾ 14 ਫੀਸਦ ਲੋਕ ਕੁਪੋਸ਼ਣ ਦਾ ਸ਼ਿਕਾਰ ਹਨ। ਇਸ ਦੇ ਬਾਵਜੂਦ ਪਿਛਲੇ ਚਾਰ ਸਾਲਾਂ ਦੌਰਾਨ ਭਾਰਤ ਵਿੱਚ 11,520 ਟਨ ਅਨਾਜ ਬਰਬਾਦ ਕੀਤਾ ਗਿਆ। ਦੱਖਣੀ ਏਸ਼ੀਆਈ ਦੇਸ਼ਾਂ ਵਿੱਚੋਂ ਅਫਗਾਨਿਸਤਾਨ ਸਭ ਤੋਂ ਵੱਧ ਭੋਜਨ ਬਰਬਾਦ ਕਰਨ ਵਿੱਚ ਮੋਹਰੀ ਹੈ। ਇਸ ਤੋਂ ਬਾਅਦ ਨੇਪਾਲ 'ਚ 79 ਕਿਲੋ, ਸ਼੍ਰੀਲੰਕਾ 'ਚ 76 ਕਿਲੋ, ਪਾਕਿਸਤਾਨ 'ਚ 74 ਕਿਲੋ ਅਤੇ ਬੰਗਲਾਦੇਸ਼ 'ਚ 65 ਕਿਲੋਗ੍ਰਾਮ ਭੋਜਨ ਦੀ ਬਰਬਾਦੀ ਹੁੰਦੀ ਹੈ। ਭੋਜਨ ਦੀ ਬਰਬਾਦੀ ਦੇ ਮਾਮਲੇ ਵਿੱਚ ਭਾਰਤ ਸਭ ਤੋਂ ਹੇਠਾਂ ਹੈ।