ਹੈਦਰਾਬਾਦ: ਦਿਲ ਸਾਡੇ ਸਰੀਰ ਦੇ ਮਹੱਤਵਪੂਰਨ ਅੰਗਾਂ 'ਚੋ ਇੱਕ ਹੈ। ਇਸ ਨਾਲ ਪੂਰਾ ਸਰੀਰ ਕੰਮ ਕਰਦਾ ਹੈ। ਜੇਕਰ ਅਸੀਂ ਦਿਲ ਨਾਲ ਜੁੜੀ ਕਿਸੇ ਬਿਮਾਰੀ ਦਾ ਸ਼ਿਕਾਰ ਹੋ ਜਾਂਦੇ ਹਾਂ, ਤਾਂ ਇਸਦਾ ਅਸਰ ਸਾਡੀ ਪੂਰੀ ਸਿਹਤ 'ਤੇ ਪੈਂਦਾ ਹੈ। ਇਸ ਲਈ ਦਿਲ ਨੂੰ ਸਿਹਤਮੰਦ ਰੱਖਣਾ ਬਹੁਤ ਜ਼ਰੂਰੀ ਹੈ। ਦਿਲ ਨੂੰ ਸਿਹਤਮੰਦ ਰੱਖਣ ਲਈ ਭੋਜਨ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਅੱਜ ਦੇ ਸਮੇਂ 'ਚ ਘਟ ਉਮਰ ਦੇ ਲੋਕ ਵੀ ਦਿਲ ਨਾਲ ਜੁੜੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਇਸ ਲਈ ਜ਼ਰੂਰੀ ਹੈ ਕਿ ਦਿਲ ਨੂੰ ਸਿਹਤਮੰਦ ਰੱਖਣ ਲਈ ਕੋਸ਼ਿਸ਼ਾਂ ਕੀਤੀਆ ਜਾਣ।
ਵਿਸ਼ਵ ਦਿਲ ਦਿਵਸ ਦਾ ਇਤਿਹਾਸ: ਇਸ ਦਿਨ ਦੀ ਸ਼ੁਰੂਆਤ WHF ਅਤੇ WHO ਨੇ ਕੀਤੀ ਸੀ। ਇਸ ਦਿਨ ਨੂੰ ਸਤੰਬਰ ਦੇ ਆਖਰੀ ਐਤਵਾਰ ਨੂੰ ਮਨਾਏ ਜਾਣ ਦਾ ਐਲਾਨ ਕੀਤਾ ਗਿਆ ਸੀ। ਹਾਲਾਂਕਿ ਇਸਦੀ ਸ਼ੁਰੂਆਤ 24 ਸਤੰਬਰ 2000 ਨੂੰ ਹੋਈ ਸੀ। ਜਿਸ ਤੋਂ ਬਾਅਦ 29 ਸਤੰਬਰ ਨੂੰ ਵਿਸ਼ਵ ਦਿਲ ਦਿਵਸ ਮਨਾਉਣ ਦਾ ਫੈਸਲਾ ਕੀਤਾ ਗਿਆ।
ਵਿਸ਼ਵ ਦਿਲ ਦਿਵਸ ਦਾ ਉਦੇਸ਼: ਵਿਸ਼ਵ ਦਿਲ ਦਿਵਸ ਦਾ ਉਦੇਸ਼ ਲੋਕਾਂ ਨੂੰ ਦਿਲ ਨਾਲ ਜੁੜੀਆਂ ਬਿਮਾਰੀਆਂ ਬਾਰੇ ਜਾਗਰੂਕ ਕਰਨਾ ਹੈ। WHF ਨੇ ਅੱਜ ਦੇ ਦਿਨ ਵਿਸ਼ਵ ਜਨਸੰਖਿਆ ਨੂੰ ਪ੍ਰਭਾਵਿਤ ਕਰਨ ਵਾਲੇ ਦਿਲ ਨਾਲ ਜੁੜੇ ਮੁੱਦੇ ਅਤੇ ਬਿਮਾਰੀਆਂ ਬਾਰੇ ਜਾਗਰੂਕਤਾ ਵਥਾਉਣ ਲਈ ਇਸ ਦਿਨ ਦੀ ਸਥਾਪਨਾ ਕੀਤੀ ਸੀ।
ਵਿਸ਼ਵ ਦਿਲ ਦਿਵਸ ਕਿਉ ਮਨਾਇਆ ਜਾਂਦਾ ਹੈ: ਵਿਸ਼ਵ ਦਿਲ ਦਿਵਸ ਬਾਰੇ ਲੋਕਾਂ ਨੂੰ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ, ਕਿਉਕਿ ਦਿਲ ਦੇ ਦੌਰੇ ਅਤੇ ਦਿਲ ਨਾਲ ਜੁੜੀਆਂ ਬਿਮਾਰੀਆਂ ਬਾਰੇ ਲੋਕਾਂ 'ਚ ਜਾਣਕਾਰੀ ਦੀ ਘਾਟ ਹੈ। ਗੈਰ ਸਿਹਤਮੰਦ ਭੋਜਨ ਖਾਣ ਦੀ ਆਦਤ ਅਤੇ ਗਲਤ ਜੀਵਨਸ਼ੈਲੀ ਕਾਰਨ ਹਰ ਉਮਰ ਦੇ ਲੋਕ ਦਿਲ ਨਾਲ ਜੁੜੀਆਂ ਬਿਮਾਰੀਆਂ ਤੋਂ ਪ੍ਰਭਾਵਿਤ ਹੋ ਰਹੇ ਹਨ। ਇਸ ਲਈ ਦਿਲ ਨਾਲ ਜੁੜੀਆਂ ਬਿਮਾਰੀਆਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਇਸ ਦਿਨ ਨੂੰ ਮਨਾਇਆ ਜਾਂਦਾ ਹੈ।
ਵਿਸ਼ਵ ਦਿਲ ਦਿਵਸ 2023 ਦਾ ਥੀਮ:ਇਸ ਸਾਲ ਵਿਸ਼ਵ ਦਿਲ ਦਿਵਸ 'Use Heart, Know Heart is Open-Ended' ਥੀਮ 'ਤੇ ਮਨਾਇਆ ਜਾ ਰਿਹਾ ਹੈ। ਇਸ ਦਾ ਉਦੇਸ਼ ਆਪਣੇ ਦਿਲ ਨੂੰ ਖੁਦ ਸਿਹਤਮੰਦ ਰੱਖਣ ਦੀ ਕੋਸ਼ਿਸ਼ ਕਰਨਾ ਹੈ।