ਹੈਦਰਾਬਾਦ: ਹਰ ਜੀਵ ਲਈ ਭੋਜਨ ਬਹੁਤ ਮਹੱਤਵਪੂਰਨ ਹੈ। ਪੌਸ਼ਟਿਕ ਤੱਤਾਂ ਨਾਲ ਭਰਪੂਰ ਭੋਜਨ ਹਰ ਵਿਅਕਤੀ ਦਾ ਬੁਨਿਆਦੀ ਅਧਿਕਾਰ ਹੈ। ਸਿਹਤਮੰਦ ਰਹਿਣ ਲਈ ਵੀ ਭੋਜਨ ਖਾਣਾ ਬਹੁਤ ਜ਼ਰੂਰੀ ਹੈ। ਪੌਸ਼ਟਿਕ ਭੋਜਨ ਬਾਰੇ ਲੋਕਾਂ ਤੱਕ ਜਾਣਕਾਰੀ ਪਹੁੰਚਾਉਣ ਅਤੇ ਕੁਪੋਸ਼ਣ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਹਰ ਸਾਲ 16 ਅਕਤੂਬਰ ਨੂੰ ਵਿਸ਼ਵ ਭੋਜਨ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਦਾ ਉਦੇਸ਼ ਭੁੱਖਮਰੀ ਤੋਂ ਪੀੜਿਤ ਲੋਕਾਂ ਨੂੰ ਜਾਗਰੂਕ ਕਰਨਾ ਅਤੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਭੋਜਨ ਬਾਰੇ ਲੋਕਾਂ ਨੂੰ ਜਾਣਕਾਰੀ ਦੇਣਾ ਹੈ।
ਕਿਉ ਮਨਾਇਆ ਜਾਂਦਾ ਹੈ ਵਿਸ਼ਵ ਭੋਜਨ ਦਿਵਸ?:ਵਿਸ਼ਵ ਭੋਜਨ ਦਿਵਸ ਦਾ ਉਦੇਸ਼ ਭੁੱਖਮਰੀ ਤੇਂ ਪੀੜਿਤ ਲੋਕਾਂ ਨੂੰ ਜਾਗਰੂਕ ਕਰਨਾ ਹੈ। ਫੂਡ ਐਂਡ ਐਗਰੀਕਲਚਰ ਆਰਗੇਨਾਈਜ਼ੇਸ਼ਨ ਦੇ ਮੈਂਬਰਾਂ ਨੇ ਇਸ ਦਿਨ ਦੀ ਸ਼ੁਰੂਆਤ ਕੀਤੀ ਸੀ। ਦੱਸ ਦਈਏ ਕਿ ਆਰਗੇਨਾਈਜ਼ੇਸ਼ਨ ਦੀ 20ਵੀ ਜਨਰਲ ਕਾਨਫਰੰਸ 'ਚ ਇਸ ਦਿਨ ਦਾ ਪ੍ਰਸਤਾਵ ਰੱਖਿਆ ਗਿਆ ਸੀ। 1979 ਵਿੱਚ FAO ਦੀ ਕਾਂਗਰਸ ਨੇ ਵਿਸ਼ਵ ਭੋਜਨ ਦਿਵਸ ਮਨਾਉਣ ਦਾ ਐਲਾਨ ਕੀਤਾ ਸੀ ਅਤੇ 16 ਅਕਤੂਬਰ 1981 ਤੋਂ ਹਰ ਸਾਲ ਇਸ ਦਿਨ ਨੂੰ ਮਨਾਇਆ ਜਾਣ ਲੱਗਾ। ਇਸ ਤੋਂ ਇਲਾਵਾ ਕਈ ਹੋਰ ਆਰਗੇਨਾਈਜ਼ੇਸ਼ਨ ਜਿਵੇਂ ਕਿ ਇੰਟਰਨੈਸ਼ਨਲ ਫੰਡ ਫਾਰ ਐਗਰੀਕਲਚਰਲ ਡਿਵੈਲਪਮੈਂਟ, ਵਰਲਡ ਫੂਡ ਪ੍ਰੋਗਰਾਮ ਦੁਨੀਆ ਭਰ ਦੇ ਲੋਕਾਂ ਨੂੰ ਭੋਜਨ ਬਾਰੇ ਜਾਗਰੂਕ ਕਰਨ ਲਈ ਕੰਮ ਕਰ ਰਹੇ ਹਨ।
- Global Hand washing Day 2023: ਜਾਣੋ ਹੱਥਾਂ ਨੂੰ ਸਾਫ਼ ਰੱਖਣਾ ਕਿਉ ਹੈ ਜ਼ਰੂਰੀ, ਨਹੀਂ ਤਾਂ ਹੋ ਸਕਦੀਆਂ ਨੇ ਕਈ ਬਿਮਾਰੀਆਂ
- Weight Loss Tips: ਸਰੀਰ ਦੀ ਵਾਧੂ ਚਰਬੀ ਨੂੰ ਘਟਾਉਣ ਲਈ, ਰਾਤ ਨੂੰ ਸੌਣ ਤੋਂ ਪਹਿਲਾਂ ਬਸ ਕਰ ਲਓ ਇਹ ਕੰਮ, ਨਜ਼ਰ ਆਵੇਗਾ ਫ਼ਰਕ
- Health Tips: ਬੱਚਿਆ ਦਾ ਪੇਟ ਰਹਿੰਦਾ ਹੈ ਖਰਾਬ, ਤਾਂ ਉਨ੍ਹਾਂ ਨੂੰ ਅੱਜ ਤੋਂ ਹੀ ਪੀਣ ਨੂੰ ਦਿਓ ਇਹ 5 ਡ੍ਰਿੰਕਸ, ਮਿਲੇਗਾ ਆਰਾਮ