ਹੈਦਰਾਬਾਦ:ਹਰ ਸਾਲ 15 ਜੂਨ ਨੂੰ ਵਿਸ਼ਵ ਭਰ ਵਿੱਚ ਵਿਸ਼ਵ ਬਜ਼ੁਰਗ ਦੁਰਵਿਹਾਰ ਜਾਗਰੂਕਤਾ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਮਨਾਉਣ ਦਾ ਮਕਸਦ ਬਜ਼ੁਰਗਾਂ ਨਾਲ ਹੋ ਰਹੇ ਦੁਰਵਿਵਹਾਰ ਤੋਂ ਲੋਕਾਂ ਦਾ ਧਿਆਨ ਖਿੱਚਣਾ, ਉਨ੍ਹਾਂ ਨੂੰ ਜਾਗਰੂਕ ਕਰਨਾ ਅਤੇ ਇਸ ਨੂੰ ਰੋਕਣ ਲਈ ਉਪਰਾਲੇ ਕਰਨਾ ਹੈ। ਅੱਜ ਕੱਲ੍ਹ ਕਈ ਅਜਿਹੇ ਮਾਮਲੇ ਸੁਣਨ ਨੂੰ ਮਿਲਦੇ ਹਨ, ਜਿੱਥੇ ਲੋਕ ਬਜ਼ੁਰਗ ਮਾਪਿਆਂ ਨਾਲ ਚੰਗਾ ਵਿਵਹਾਰ ਨਹੀਂ ਕਰਦੇ, ਉਨ੍ਹਾਂ ਨੂੰ ਬਿਰਧ ਆਸ਼ਰਮਾਂ ਵਿੱਚ ਰਹਿਣ ਲਈ ਭੇਜ ਦਿੰਦੇ ਹਨ ਅਤੇ ਹੋਰ ਕਈ ਤਰੀਕਿਆਂ ਨਾਲ ਉਨ੍ਹਾਂ ਨੂੰ ਪ੍ਰੇਸ਼ਾਨ ਕਰਦੇ ਹਨ। ਜੋ ਕਿ ਬਹੁਤ ਹੀ ਦੁੱਖ ਦੀ ਗੱਲ ਹੈ।
ਵਿਸ਼ਵ ਬਜ਼ੁਰਗ ਦੁਰਵਿਹਾਰ ਜਾਗਰੂਕਤਾ ਦਿਵਸ ਦਾ ਇਤਿਹਾਸ:ਇਹ ਦਿਵਸ ਪਹਿਲੀ ਵਾਰ 15 ਜੂਨ 2011 ਨੂੰ ਮਨਾਇਆ ਗਿਆ ਸੀ। ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਨੇ ਦਸੰਬਰ 2011 ਵਿੱਚ ਸੰਯੁਕਤ ਰਾਸ਼ਟਰ ਦੇ ਮਤੇ 66/127 ਨੂੰ ਪਾਸ ਕਰਕੇ ਬਜ਼ੁਰਗਾਂ ਦੇ ਦੁਰਵਿਵਹਾਰ ਦੀ ਰੋਕਥਾਮ ਲਈ ਅੰਤਰਰਾਸ਼ਟਰੀ ਨੈੱਟਵਰਕ ਦੁਆਰਾ ਬੇਨਤੀ ਕਰਨ ਤੋਂ ਬਾਅਦ ਵਿਸ਼ਵ ਬਜ਼ੁਰਗ ਦੁਰਵਿਹਾਰ ਜਾਗਰੂਕਤਾ ਦਿਵਸ ਨੂੰ ਅਧਿਕਾਰਤ ਤੌਰ 'ਤੇ ਮਾਨਤਾ ਦਿੱਤੀ ਸੀ। ਬਜ਼ਰਗਾਂ ਪ੍ਰਤੀ ਹੋ ਰਹੇ ਦੁਰਵਿਵਹਾਰ ਦੇ ਮੱਦੇਨਜ਼ਰ ਸੰਯੁਕਤ ਰਾਸ਼ਟਰ ਵਿੱਚ 'ਇੰਟਰਨੈਸ਼ਨਲ ਨੈੱਟਵਰਕ ਫਾਰ ਦਿ ਪ੍ਰੀਵੈਂਸ਼ਨ ਆਫ ਐਲਡਰ ਅਬਿਊਜ਼' ਅਤੇ 'ਵਰਲਡ ਹੈਲਥ ਆਰਗੇਨਾਈਜ਼ੇਸ਼ਨ' ਵੱਲੋਂ ਸਾਂਝੇ ਤੌਰ 'ਤੇ ਇਸ ਦਿਵਸ ਦੀ ਸ਼ੁਰੂਆਤ ਕੀਤੀ ਗਈ।
- International Albinism Awareness Day 2023: ਜਾਣੋ ਕੀ ਹੈ ਐਲਬਿਨਿਜ਼ਮ ਦੀ ਸਮੱਸਿਆਂ ਅਤੇ ਇਸ ਤੋਂ ਪੀੜਿਤ ਲੋਕਾਂ ਨੂੰ ਕਿਉ ਕਰਨਾ ਪੈਦਾ ਵਿਤਕਰੇ ਦਾ ਸਾਹਮਣਾ
- ਲਖਨਊ ਦੇ ਡਾਕਟਰਾਂ ਨੇ ਦਿਲ ਦੀ ਬਿਮਾਰੀ ਦੀ ਕੀਤੀ ਸਫਲਤਾਪੂਰਵਕ ਸਰਜਰੀ, Heart Lung ਮਸ਼ੀਨ ਦੀ ਹੋਈ ਵਰਤੋਂ
- Nosebleed Problems: ਜਾਣੋ, ਕੀ ਹੈ ਨੱਕ 'ਚੋ ਖੂਨ ਵਗਣ ਦੀ ਸਮੱਸਿਆਂ ਅਤੇ ਇਸ ਤੋਂ ਛੁਟਕਾਰਾ ਪਾਉਣ ਦੇ ਘਰੇਲੂ ਤਰੀਕੇ