ਪੰਜਾਬ

punjab

ETV Bharat / sukhibhava

World Bamboo Day 2023: ਜਾਣੋ ਅੱਜ ਹੀ ਦੇ ਦਿਨ ਕਿਉਂ ਮਨਾਇਆ ਜਾਂਦਾ ਹੈ ਵਿਸ਼ਵ ਬਾਂਸ ਦਿਵਸ - ਵਿਸ਼ਵ ਬਾਂਸ ਕਾਂਗਰਸ ਦੇ ਅੱਠਵੇ ਸੰਮੇਲਨ

World Bamboo Day: ਬਾਂਸ ਦੀ ਖੇਤੀ ਨੂੰ ਲਾਭਦਾਇਕ ਬਣਾਉਣ ਦੇ ਉਦੇਸ਼ ਨਾਲ ਕਈ ਸਾਲਾਂ ਤੋਂ ਸਰਕਾਰੀ ਅਤੇ ਗੈਰ ਸਰਕਾਰੀ ਤੌਰ 'ਤੇ ਕੰਮ ਜਾਰੀ ਹੈ। 2018-2019 'ਚ ਰਾਸ਼ਟਰੀ ਬਾਂਸ ਮਿਸ਼ਨ ਦੀ ਸ਼ੁਰੂਆਤ ਕੀਤੀ ਗਈ ਸੀ। ਇਸਦੀ ਮਦਦ ਨਾਲ ਬਾਂਸ ਦੀ ਖੇਤੀ ਦੇ ਖੇਤਰ ਨੂੰ ਵਧਾਉਣ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ।

World Bamboo Day 2023
World Bamboo Day 2023

By ETV Bharat Punjabi Team

Published : Sep 18, 2023, 11:32 AM IST

ਹੈਦਰਾਬਾਦ: ਦੁਨੀਆਂ ਭਰ 'ਚ ਬਾਂਸ ਦੀਆਂ ਸੈਂਕੜੇ ਕਿਸਮਾਂ ਪਾਈਆ ਜਾਂਦੀਆਂ ਹਨ। ਇਨ੍ਹਾਂ ਵਿੱਚੋ ਕੁਝ ਕਿਸਮਾਂ ਕਿਸਾਨਾਂ ਲਈ ਫਾਇਦੇਮੰਦ ਹੁੰਦੀਆਂ ਹਨ। ਬਾਂਸ ਦਾ ਇਸਤੇਮਾਲ ਕਈ ਕੰਮਾਂ ਲਈ ਕੀਤਾ ਜਾਂਦਾ ਹੈ। ਘਰ ਬਣਾਉਣ, ਘਰੇਲੂ ਚੀਜ਼ਾਂ ਬਣਾਉਣ, ਸਬਜ਼ੀ ਅਤੇ ਹੋਰ ਭੋਜਨ ਪਦਾਰਥਾ ਦੇ ਰੂਪ 'ਚ ਵੀ ਬਾਂਸ ਦਾ ਇਸਤੇਮਾਲ ਕੀਤਾ ਜਾਂਦਾ ਹੈ। ਬਾਂਸ ਕਿਸਾਨਾਂ ਲਈ ਆਮਦਨ ਦਾ ਇੱਕ ਬਿਹਤਰ ਸਰੋਤ ਹੈ।

ਵਿਸ਼ਵ ਬਾਂਸ ਦਿਵਸ ਦਾ ਇਸਤਿਹਾਸ:2009 'ਚ ਥਾਈਲੈਂਡ 'ਚ ਵਿਸ਼ਵ ਬਾਂਸ ਕਾਂਗਰਸ ਦੇ ਅੱਠਵੇ ਸੰਮੇਲਨ ਵਿੱਚ ਬਾਂਸ ਦੀ ਮਹੱਤਤਾ ਨੂੰ ਦਰਸਾਉਣ ਲਈ 18 ਸਤੰਬਰ ਨੂੰ ਵਿਸ਼ਵ ਬਾਂਸ ਦਿਵਸ ਮਨਾਉਣ ਦਾ ਫੈਸਲਾ ਕੀਤਾ ਗਿਆ। ਇਸ ਤੋਂ ਬਾਅਦ ਹਰ ਸਾਲ ਦੁਨੀਆਂ ਭਰ 'ਚ ਅੱਜ ਦੇ ਦਿਨ ਹੀ ਵਿਸ਼ਵ ਬਾਂਸ ਦਿਵਸ ਮਨਾਇਆ ਜਾਂਦਾ ਹੈ। ਇਸ ਦੌਰਾਨ ਕਈ ਪ੍ਰਕਾਰ ਦੇ ਆਯੋਜਨ ਜਿਵੇਂ ਕਿ ਸੈਮੀਨਾਰ, ਵਰਕਸ਼ਾਪ, ਬਾਂਸ ਉਤਪਾਦਾਂ ਦੀ ਪ੍ਰਦਰਸ਼ਨੀ ਸਮੇਤ ਕਈ ਆਯੋਜਨ ਕੀਤੇ ਜਾਂਦੇ ਹਨ।

ਬਾਂਸ ਦੇ ਬਾਰੇ ਕੁਝ ਖਾਸ ਤੱਥ:

  1. ਭਾਰਤ 'ਚ ਬਾਂਸ ਦੀਆਂ 130 ਤੋਂ ਜ਼ਿਆਦਾ ਕਿਸਮਾਂ ਹਨ।
  2. ਦੇਸ਼ 'ਚ ਉਪਲਬਧ ਬਾਂਸ ਦੀਆਂ ਕੁੱਲ ਕਿਸਮਾਂ 'ਚ 10-15 ਫੀਸਦੀ ਦਾ ਹੀ ਇਸਤੇਮਾਲ ਜ਼ਿਆਦਾਤਰ ਉਦਯੋਗਾ 'ਚ ਹੁੰਦਾ ਹੈ।
  3. ਭਾਰਤ 'ਚ ਸਭ ਤੋਂ ਜ਼ਿਆਦਾ ਖੇਤਰ 'ਚ ਬਾਂਸ ਦੀ ਖੇਤੀ ਹੁੰਦੀ ਹੈ।
  4. ਡਾਟਾ ਅਨੁਸਾਰ ਦੇਸ਼ 'ਚ 13.96 ਮਿਲੀਅਨ ਹੈਕਟੇਅਰ 'ਚ ਬਾਂਸ ਦੀ ਖੇਤੀ ਹੁੰਦੀ ਹੈ।
  5. ਬਾਂਸ ਦੀ ਖੇਤੀ ਨੂੰ ਲਾਭਦਾਇਕ ਬਣਾਉਣ ਲਈ 2018-2019 'ਚ ਦੇਸ਼ ਰਾਸ਼ਟਰੀ ਬਾਂਸ ਮਿਸ਼ਨ ਲਾਂਚ ਕੀਤਾ ਗਿਆ ਸੀ।
  6. ਬਾਂਸ ਤੋਂ ਕਈ ਆਕਰਸ਼ਕ ਲਾਈਫ਼ ਸਟਾਈਲ ਪ੍ਰੋਡਕਟਸ ਤਿਆਰ ਕੀਤੇ ਜਾਂਦੇ ਹਨ।
  7. ਬਾਂਸ ਤੋਂ ਕਈ ਖਾਣੇ ਵਾਲੇ ਪ੍ਰਡਕਟਸ ਤਿਆਰ ਹੁੰਦੇ ਹਨ।
  8. ਬਾਂਸ ਤੋਂ ਕਾਗਜ਼ ਤਿਆਰ ਕੀਤਾ ਜਾਂਦਾ ਹੈ। ਭਾਰਤ ਦਾ ਘਰੇਲੂ ਕਾਗਜ਼ ਉਦਯੋਗ 80,000 ਕਰੋੜ ਰੁਪਏ ਦਾ ਹੈ। ਪਹਿਲਾ ਭਾਰਤੀ 14 ਕਿੱਲੋ ਕਾਗਜ਼ ਦਾ ਉਪਭੋਗ ਕਰਦੇ ਸੀ ਅਤੇ 2025 ਤੱਕ 17 ਕਿੱਲੋ ਤੱਕ ਪਹੁੰਚਣ ਦਾ ਅਨੁਮਾਨ ਹੈ।

ABOUT THE AUTHOR

...view details