ਪੰਜਾਬ

punjab

ETV Bharat / sukhibhava

World Arthritis Day 2023: ਜਾਣੋ ਵਿਸ਼ਵ ਗਠੀਆ ਦਿਵਸ ਦਾ ਇਤਿਹਾਸ ਅਤੇ ਇਸ ਦਿਨ ਨੂੰ ਮਨਾਉਣ ਦਾ ਉਦੇਸ਼

World Arthritis Day: ਵਿਸ਼ਵ ਗਠੀਆ ਦਿਵਸ ਹਰ ਸਾਲ 12 ਅਕਤੂਬਰ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਗਠੀਆ ਅਤੇ ਮਸੂਕਲੋਸਕੇਲਟਲ ਬਿਮਾਰੀਆਂ ਦੀ ਮੌਜੂਦਗੀ ਅਤੇ ਪ੍ਰਭਾਵਾਂ ਬਾਰੇ ਜਾਗਰੂਕਤਾ ਫੈਲਾਉਣ ਲਈ ਮਨਾਇਆ ਜਾਂਦਾ ਹੈ।

World Arthritis Day 2023
World Arthritis Day 2023

By ETV Bharat Punjabi Team

Published : Oct 12, 2023, 5:48 AM IST

ਹੈਦਰਾਬਾਦ:ਹਰ ਸਾਲ 12 ਅਕਤੂਬਰ ਨੂੰ ਵਿਸ਼ਵ ਗਠੀਆ ਦਿਵਸ ਮਨਾਇਆ ਜਾਂਦਾ ਹੈ। ਡਾਕਟਰ ਅਤੇ ਹੋਰ ਪ੍ਰੋਫੈਸ਼ਨਲ ਇਸ ਦਿਨ ਬਹੁਤ ਸਾਰੀਆਂ ਮੁਹਿੰਮਾਂ ਅਤੇ ਅਲੱਗ-ਅਲੱਗ ਐਕਟੀਵਿਟੀ ਰਾਹੀ ਲੋਕਾਂ ਨੂੰ ਜਾਗਰੂਕ ਕਰਨ ਦਾ ਕੰਮ ਕਰਦੇ ਹਨ। ਇਸ ਦਿਨ ਗਠੀਆ ਦੇ ਮਰੀਜ਼ਾਂ ਨੂੰ ਇਸ ਬਿਮਾਰੀ ਤੋਂ ਠੀਕ ਹੋਣ ਲਈ ਸਹੀ ਇਲਾਜ ਬਾਰੇ ਵੀ ਜਾਣਕਾਰੀ ਦਿੱਤੀ ਜਾਂਦੀ ਹੈ। ਇਸ ਦਿਨ ਨੂੰ Arthritis Foundation ਦੁਆਰਾ ਸਾਹਮਣੇ ਲਿਆਂਦਾ ਗਿਆ ਸੀ। Arthritis ਸ਼ਬਦ ਗ੍ਰੀਕ ਸ਼ਬਦ 'Artho' ਤੋਂ ਲਿਆ ਗਿਆ ਹੈ। ਇਸਦਾ ਮਤਲਬ ਹੈ ਜੋੜ ਅਤੇ itis ਦਾ ਮਤਲਬ ਹੁੰਦਾ ਹੈ ਜਲਣ। ਇਸ ਤਰ੍ਹਾਂ Arthritis ਦਾ ਮਤਲਬ ਹੈ ਜੋੜਾ 'ਚ ਸੋਜ ਹੋਣਾ।

ਵਿਸ਼ਵ ਗਠੀਆ ਦਿਵਸ ਦਾ ਇਤਿਹਾਸ: ਵਿਸ਼ਵ ਗਠੀਆ ਦਿਵਸ ਸਾਲ 1996 ਤੋਂ ਸ਼ੁਰੂ ਹੋਇਆ ਸੀ। 12 ਅਕਤੂਬਰ ਨੂੰ Arthritis and Rheumatism International ਦੁਆਰਾ ਇਸ ਦਿਨ ਦੀ ਸਥਾਪਨਾ ਕੀਤੀ ਗਈ ਸੀ। ਇਸ ਤੋਂ ਬਾਅਦ ਦੁਨੀਆਂ ਭਰ 'ਚ ਗਠੀਆ ਦੇ ਮਰੀਜ਼ਾਂ ਲਈ ਇਹ ਦਿਨ ਮਨਾਇਆ ਜਾਂਦਾ ਹੈ।

ਵਿਸ਼ਵ ਗਠੀਆ ਦਿਵਸ ਦਾ ਉਦੇਸ਼: ਗਠੀਆ ਦੇ ਮਾਮਲੇ ਅੱਜ ਕੱਲ ਤੇਜ਼ੀ ਨਾਲ ਵਧ ਰਹੇ ਹਨ। ਇਸ ਦਿਨ ਨੂੰ ਮਨਾਉਣ ਦਾ ਉਦੇਸ਼ ਗਠੀਆ ਦੀ ਸਮੱਸਿਆਂ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਹੈ। ਕਈ ਵਾਰ ਲੋਕ ਗੋਡਿਆਂ 'ਚ ਸੋਜ ਜਾਂ ਫਿਰ ਦਰਦ ਨੂੰ ਆਮ ਸਮੱਸਿਆ ਸਮਝ ਕੇ ਨਜ਼ਰਅੰਦਾਜ਼ ਕਰ ਦਿੰਦੇ ਹਨ, ਜੋ ਕਿ ਬਾਅਦ 'ਚ ਗਠੀਆ ਦੀ ਸਮੱਸਿਆ ਦਾ ਕਾਰਨ ਬਣ ਜਾਂਦਾ ਹੈ। ਇਸ ਦਿਨ ਸਿਹਤ ਨਾਲ ਜੁੜੀਆਂ ਸੰਸਥਾਵਾਂ ਜਗ੍ਹਾਂ-ਜਗ੍ਹਾਂ 'ਤੇ ਕੈਪ ਲਗਾਉਣ ਦੇ ਨਾਲ-ਨਾਲ ਸੈਮੀਨਾਰ ਆਯੋਜਿਤ ਕਰਕੇ ਲੋਕਾਂ ਨੂੰ ਗਠੀਆ ਦੀ ਸਮੱਸਿਆਂ ਤੋਂ ਬਚਣ ਦੇ ਤਰੀਕੇ ਬਾਰੇ ਦੱਸਦੀਆਂ ਹਨ ਅਤੇ ਮਰੀਜ਼ਾਂ ਨੂੰ ਹੌਸਲਾ ਦਿੱਤਾ ਜਾਂਦਾ ਹੈ।

ਗਠੀਆਂ ਦੀ ਸਮੱਸਿਆਂ ਤੋਂ ਰਾਹਤ ਪਾਉਣ ਦੇ ਤਰੀਕੇ: ਇਸ ਬਿਮਾਰੀ ਦਾ ਕੋਈ ਇਲਾਜ ਨਹੀ ਹੁੰਦਾ। ਪਰ ਕਸਰਤ ਅਤੇ ਜੀਵਨਸ਼ੈਲੀ 'ਚ ਬਦਲਾਅ ਕਰਕੇ ਇਸ ਬਿਮਾਰੀ ਤੋਂ ਰਾਹਤ ਪਾਈ ਜਾ ਸਕਦੀ ਹੈ। ਇਸ 'ਚ Physical ਥੈਰੇਪੀ ਵੀ ਕੰਮ ਆ ਸਕਦੀ ਹੈ। ਗਠੀਆ ਦੀ ਸਮੱਸਿਆਂ ਤੋਂ ਪੀੜਿਤ ਲੋਕਾਂ ਲਈ ਚਲ ਪਾਉਣਾ ਮੁਸ਼ਕਿਲ ਹੋ ਜਾਂਦਾ ਹੈ। ਇਸ ਕਰਕੇ ਕਸਰਤ ਕਰਨਾ ਵੀ ਮੁਸ਼ਕਿਲ ਹੋ ਜਾਂਦਾ ਹੈ। ਪਰ ਕਸਰਤ ਕਰਕੇ ਸੋਜ ਨੂੰ ਘਟ ਕਰਨ 'ਚ ਮਦਦ ਮਿਲ ਸਕਦੀ ਹੈ। ਜ਼ਿਆਦਾ ਗਠੀਆਂ ਦੀ ਸਮੱਸਿਆਂ ਬਜ਼ੁਰਗਾਂ ਨੂੰ ਹੁੰਦੀ ਹੈ। ਪਰ ਅੱਜ ਦੇ ਸਮੇਂ 'ਚ ਇਹ ਸਮੱਸਿਆਂ ਹਰ ਉਮਰ ਦੇ ਲੋਕਾਂ 'ਚ ਦੇਖਣ ਨੂੰ ਮਿਲ ਰਹੀ ਹੈ।

ABOUT THE AUTHOR

...view details