ਹੈਦਰਾਬਾਦ:ਹਰ ਸਾਲ 18 ਤੋਂ 24 ਨਵੰਬਰ ਤੱਕ ਵਿਸ਼ਵ ਰੋਗਾਣੂਨਾਸ਼ਕ ਜਾਗਰੂਕਤਾ ਹਫ਼ਤਾ ਮਨਾਇਆ ਜਾਂਦਾ ਹੈ। ਅੱਜ ਦੇ ਸਮੇਂ 'ਚ ਬੈਕਟੀਰੀਆਂ ਨੂੰ ਖਤਮ ਕਰਨ ਵਾਲੀਆਂ ਦਵਾਈਆਂ ਦਾ ਅਸਰ ਕਾਫ਼ੀ ਘਟ ਹੋ ਰਿਹਾ ਹੈ। ਇਸ ਸਥਿਤੀ ਨੂੰ ਮਾਈਕਰੋਬਾਇਲ ਪ੍ਰਤੀਰੋਧ ਕਿਹਾ ਜਾਂਦਾ ਹੈ। WHO ਅਨੁਸਾਰ, ਐਂਟੀ-ਮਾਈਕ੍ਰੋਬਾਇਲ ਪ੍ਰਤੀਰੋਧ ਉਸ ਸਮੇਂ ਹੁੰਦਾ ਹੈ, ਜਦੋ ਬੈਕਟੀਰੀਆ ਅਤੇ ਵਾਈਰਸ ਸਮੇਂ ਦੇ ਨਾਲ ਬਦਲਦੇ ਹਨ। ਇਸ ਸਥਿਤੀ 'ਚ ਐਂਟੀ-ਮਾਈਕ੍ਰੋਬਾਇਲ ਦਵਾਈਆਂ ਦਾ ਅਸਰ ਘਟ ਜਾਂਦਾ ਹੈ, ਜਿਸ ਕਰਕੇ ਬਿਮਾਰੀਆਂ ਦਾ ਇਲਾਜ਼ ਕਰਨਾ ਮੁਸ਼ਕਿਲ ਹੋ ਜਾਂਦਾ ਹੈ ਅਤੇ ਬਿਮਾਰੀ ਫੈਲਣ ਦਾ ਖਤਰਾ ਵੀ ਵਧ ਜਾਂਦਾ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਐਂਟੀ-ਬਾਇਓਟਿਕ ਦਵਾਈਆਂ ਦਾ ਇਸਤੇਮਾਲ ਕਰਨਾ ਕਿਸੇ ਵੀ ਸਥਿਤੀ 'ਚ ਨੁਕਸਾਨਦੇਹ ਹੋ ਸਕਦਾ ਹੈ। ਇਸ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਹਰ ਸਾਲ 18 ਤੋ 24 ਨਵੰਬਰ ਤੱਕ ਵਿਸ਼ਵ ਰੋਗਾਣੂਨਾਸ਼ਕ ਜਾਗਰੂਕਤਾ ਹਫ਼ਤਾ ਮਨਾਇਆ ਜਾਂਦਾ ਹੈ। ਇਸ ਦਾ ਉਦੇਸ਼ ਲੋਕਾਂ ਨੂੰ ਐਂਟੀ-ਮਾਈਕ੍ਰੋਬਾਇਲ ਦਵਾਈਆਂ ਬਾਰੇ ਜਾਗਰੂਕ ਕਰਨਾ ਹੈ।
World Antimicrobial awareness week 2023: ਜਾਣੋ, ਕਿਉ ਮਨਾਇਆ ਜਾਂਦਾ ਹੈ ਵਿਸ਼ਵ ਰੋਗਾਣੂਨਾਸ਼ਕ ਜਾਗਰੂਕਤਾ ਹਫ਼ਤਾ ਅਤੇ ਐਂਟੀ-ਮਾਈਕ੍ਰੋਬਾਇਲ ਦਵਾਈਆਂ ਦੇ ਨੁਕਸਾਨ - ਵਿਸ਼ਵ ਐਕਸ਼ਨ ਯੋਜਨਾ
World Antimicrobial awareness week: ਹਰ ਸਾਲ 18 ਤੋਂ ਲੈ 24 ਨਵੰਬਰ ਤੱਕ ਵਿਸ਼ਵ ਰੋਗਾਣੂਨਾਸ਼ਕ ਜਾਗਰੂਕਤਾ ਹਫ਼ਤਾ ਮਨਾਇਆ ਜਾਂਦਾ ਹੈ। ਇਸ ਦਿਨ ਦਾ ਉਦੇਸ਼ ਲੋਕਾਂ ਨੂੰ ਐਂਟੀ ਬਾਇਓਟਿਕ ਦਵਾਈਆਂ ਅਤੇ ਐਂਟੀ-ਮਾਈਕ੍ਰੋਬਾਇਲ ਦਵਾਈਆਂ ਬਾਰੇ ਜਾਗਰੂਕ ਕਰਨਾ ਹੈ।
Published : Nov 17, 2023, 11:01 AM IST
|Updated : Nov 19, 2023, 6:42 AM IST
ਕਦੋ ਸ਼ੁਰੂ ਹੋਇਆ ਵਿਸ਼ਵ ਰੋਗਾਣੂਨਾਸ਼ਕ ਜਾਗਰੂਕਤਾ ਹਫ਼ਤਾ?:ਮਈ 2015 'ਚ 68ਵੇਂ ਵਿਸ਼ਵ ਸਿਹਤ ਸੰਮੇਲਨ 'ਚ ਐਂਟੀ-ਬਾਇਓਟਿਕ ਦਵਾਈਆਂ ਅਤੇ ਹੋਰ ਐਂਟੀ-ਮਾਈਕ੍ਰੋਬਾਇਲ ਦਵਾਈਆਂ ਦੇ ਪ੍ਰਤੀਰੋਧ ਦੀਆਂ ਵਧ ਰਹੀਆਂ ਸਮੱਸਿਆਵਾਂ ਨੂੰ ਖਤਮ ਕਰਨ ਲਈ ਵਿਸ਼ਵ ਐਕਸ਼ਨ ਯੋਜਨਾ ਦਾ ਪ੍ਰਸਤਾਵ ਰੱਖਿਆ ਗਿਆ ਸੀ। ਇਸ ਯੋਜਨਾ ਦਾ ਉਦੇਸ਼ ਲੋਕਾਂ ਨੂੰ ਮਾਈਕ੍ਰੋਬਾਇਲ ਪ੍ਰਤੀਰੋਧ ਬਾਰੇ ਜਾਗਰੂਕ ਕਰਨਾ ਸੀ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਐਂਟੀ-ਮਾਈਕ੍ਰੋਬਾਇਲ ਜਾਗਰੂਕਤਾ ਹਫ਼ਤਾ ਇੱਕ ਗਲੋਬਲ ਮੁਹਿੰਮ ਹੈ। ਇਸ ਮੁਹਿੰਮ ਦਾ ਉਦੇਸ਼ ਲੋਕਾਂ 'ਚ ਮਾਈਕ੍ਰੋਬਾਇਲ ਦੇ ਬਾਰੇ ਜਾਗਰੂਕਤਾ ਫਿਲਾਉਣਾ ਹੈ।
ਐਂਟੀ-ਮਾਈਕ੍ਰੋਬਾਇਲ ਦਵਾਈਆਂ ਦੇ ਨੁਕਸਾਨ: ਇਨ੍ਹਾਂ ਦਵਾਈਆਂ ਨੂੰ ਕਈ ਵਾਰ ਲੋਕ ਡਾਕਟਰ ਦੀ ਸਲਾਹ ਲਏ ਬਿਨ੍ਹਾਂ ਹੀ ਖਾ ਲੈਂਦੇ ਹਨ। ਜਿਸ ਕਰਕੇ ਇਨ੍ਹਾਂ ਦਵਾਈਆਂ ਦਾ ਸਿਹਤ 'ਤੇ ਉਲਟਾ ਅਸਰ ਵੀ ਪੈ ਸਕਦਾ ਹੈ। ਇਨ੍ਹਾਂ ਦਵਾਈਆਂ ਨਾਲ ਹੋਣ ਵਾਲੇ ਨੁਕਸਾਨ ਕੁਝ ਹੇਠ ਲਿਖੇ ਅਨੁਸਾਰ ਹਨ:
- ਸਹੀ ਸਮੇਂ 'ਤੇ ਦਵਾਈ ਨਾ ਲੈਣਾ।
- ਆਪਣੇ ਹਿਸਾਬ ਨਾਲ ਦਵਾਈ ਦੀ ਡੋਜ ਵਧਾਉਣਾ ਜਾਂ ਘਟ ਕਰਨਾ।
- ਬਿਨ੍ਹਾਂ ਡਾਕਟਰ ਦੀ ਸਲਾਹ ਤੋਂ ਦਵਾਈ ਲੈਣਾ।
- ਸਰਦੀ-ਜ਼ੁਕਾਮ ਹੋਣ ਤੋਂ ਪਹਿਲੇ ਦਿਨ ਨਾ ਲਓ ਦਵਾਈ।
- ਵਾਈਰਲ ਇੰਨਫੈਕਸ਼ਨ ਹੋਣ 'ਤੇ ਐਂਟੀ-ਮਾਈਕ੍ਰੋਬਾਇਲ ਦਵਾਈਆਂ ਦਾ ਇਸਤੇਮਾਲ ਕਰਨਾ।
- ਡਾਕਟਰ ਦੁਆਰਾ ਦਿੱਤੀਆਂ ਦਵਾਈਆਂ ਦਾ ਸਹੀ ਸਮੇਂ 'ਤੇ ਇਸਤੇਮਾਲ ਨਾ ਕਰਨਾ।