ਹੈਦਰਾਬਾਦ: ਅੱਜ ਵਿਸ਼ਵ ਅਨੱਸਥੀਸੀਆ ਦਿਵਸ ਹੈ। ਇਹ ਦਿਵਸ ਹਰ ਸਾਲ 16 ਅਕਤੂਬਰ ਨੂੰ ਮਨਾਇਆ ਜਾਂਦਾ ਹੈ। ਸਰਜਰੀ 'ਚ ਅਨੱਸਥੀਸੀਆ ਦਾ ਵਿਸ਼ੇਸ਼ ਮਹੱਤਵ ਹੈ। ਵਿਗਿਆਨੀਆਂ ਦੀ ਮੰਨੀਏ, ਤਾਂ ਸਰਜਰੀ 'ਚ ਸਰਜਨ ਅਤੇ ਅਨੱਸਥੀਸੀਆ ਦੋਨਾਂ ਦੀ ਮਹੱਤਵਪੂਰਨ ਭੂਮਿਕਾ ਰਹਿੰਦੀ ਹੈ। ਇਸ ਤੋਂ ਪਹਿਲਾ ਸਰਜਰੀ ਕਰਨਾ ਆਸਾਨ ਨਹੀ ਹੁੰਦਾ ਸੀ। ਮਰੀਜ਼ ਨੂੰ ਇੱਕ ਦਿਨ ਬਾਅਦ ਹੋਸ਼ ਆਉਦਾ ਸੀ। ਹਾਲਾਂਕਿ ਅਨੱਸਥੀਸੀਆ ਕਾਰਨ ਸਰਜਰੀ ਕਰਨਾ ਆਸਾਨ ਹੋ ਗਿਆ ਹੈ। ਇਸ ਨਾਲ ਮਰੀਜ਼ ਨੂੰ ਸਰਜਰੀ ਹੋਣ ਤੋਂ ਕੁਝ ਸਮੇਂ ਬਾਅਦ ਹੀ ਹੋਸ਼ ਆ ਜਾਂਦਾ ਹੈ। ਇਸ ਮੌਕੇ 'ਤੇ ਵਿਸ਼ਵ ਅਨੱਸਥੀਸੀਆ ਦਿਵਸ ਮਨਾਇਆ ਜਾਂਦਾ ਹੈ। ਇਸਦਾ ਉਦੇਸ਼ ਲੋਕਾਂ ਨੂੰ ਸਰਜਰੀ 'ਚ ਅਨੱਸਥੀਸੀਆ ਦੇ ਮਹੱਤਵਪੂਰਨ ਯੋਗਦਾਨ, ਸਫਲਤਾ ਅਤੇ ਅਨੱਸਥੀਸੀਆ ਦੀਆਂ ਜ਼ਰੂਰਤਾਂ ਬਾਰੇ ਜਾਗਰੂਕ ਕਰਨਾ ਹੈ।
ਅਨੱਸਥੀਸੀਆ ਕੀ ਹੈ?:ਅਨੱਸਥੀਸੀਆ ਇੱਕ ਪਦਾਰਥ ਹੈ। ਇਸਦਾ ਇਸਤੇਮਾਲ ਸਰਜਰੀ ਤੋਂ ਪਹਿਲਾ ਮਰੀਜ਼ ਨੂੰ ਬੇਹੋਸ਼ ਕਰਨ ਲਈ ਕੀਤਾ ਜਾਂਦਾ ਹੈ। ਇਸ ਨਾਲ ਮਰੀਜ਼ ਨੂੰ ਸਰਜਰੀ ਦੌਰਾਨ ਦਰਦ ਮਹਿਸੂਸ ਨਹੀਂ ਹੁੰਦਾ ਹੈ। ਇਸ ਹਾਲਤ 'ਚ ਮਰੀਜ਼ ਕੋਮਾ 'ਚ ਚਲਾ ਜਾਂਦਾ ਹੈ। ਮਰੀਜ਼ ਨੂੰ ਅਨੱਸਥੀਸੀਆ ਸਰਜਰੀ ਹੋਣ ਤੱਕ ਹੀ ਦਿੱਤਾ ਜਾਂਦਾ ਹੈ। ਸਰਜਰੀ ਹੋਣ ਤੋਂ ਬਾਅਦ ਮਰੀਜ਼ ਨੂੰ ਹੋਸ਼ ਆ ਜਾਂਦਾ ਹੈ। ਅਧਰੰਗ ਵਰਗੇ ਰੋਗਾਂ ਦੇ ਦਰਦ ਨੂੰ ਘਟ ਕਰਨ ਲਈ ਵੀ ਅਨੱਸਥੀਸੀਆ ਦਾ ਇਸਤੇਮਾਲ ਕੀਤਾ ਜਾਂਦਾ ਹੈ।
- Global Hand washing Day 2023: ਜਾਣੋ ਹੱਥਾਂ ਨੂੰ ਸਾਫ਼ ਰੱਖਣਾ ਕਿਉ ਹੈ ਜ਼ਰੂਰੀ, ਨਹੀਂ ਤਾਂ ਹੋ ਸਕਦੀਆਂ ਨੇ ਕਈ ਬਿਮਾਰੀਆਂ
- Weight Loss Tips: ਸਰੀਰ ਦੀ ਵਾਧੂ ਚਰਬੀ ਨੂੰ ਘਟਾਉਣ ਲਈ, ਰਾਤ ਨੂੰ ਸੌਣ ਤੋਂ ਪਹਿਲਾਂ ਬਸ ਕਰ ਲਓ ਇਹ ਕੰਮ, ਨਜ਼ਰ ਆਵੇਗਾ ਫ਼ਰਕ
- Health Tips: ਬੱਚਿਆ ਦਾ ਪੇਟ ਰਹਿੰਦਾ ਹੈ ਖਰਾਬ, ਤਾਂ ਉਨ੍ਹਾਂ ਨੂੰ ਅੱਜ ਤੋਂ ਹੀ ਪੀਣ ਨੂੰ ਦਿਓ ਇਹ 5 ਡ੍ਰਿੰਕਸ, ਮਿਲੇਗਾ ਆਰਾਮ