ਹੈਦਰਾਬਾਦ:ਸਰਦੀਆਂ ਦਾ ਮੌਸਮ ਸ਼ੁਰੂ ਹੋ ਗਿਆ ਹੈ, ਇਸ ਮੌਸਮ 'ਚ ਕਈ ਪੁਰਾਣੀਆਂ ਸੱਟਾਂ ਦੇ ਦਰਦ ਮੁੜ ਸ਼ੁਰੂ ਹੋ ਜਾਂਦੇ ਹਨ। ਇਸਦੇ ਨਾਲ ਹੀ ਮਾਸਪੇਸ਼ੀਆਂ ਦੇ ਦਰਦ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਸਰਦੀਆਂ ਦੇ ਮੌਸਮ ਦੌਰਾਨ ਹਵਾ 'ਚ ਨਮੀ ਘਟ ਹੁੰਦੀ ਹੈ ਅਤੇ ਹਵਾ ਦਾ ਦਬਾਅ ਵੀ ਘਟ ਹੁੰਦਾ ਹੈ, ਜਿਸ ਕਾਰਨ ਮਾਸਪੇਸ਼ੀਆਂ ਅਤੇ ਪੁਰਾਣੀਆਂ ਸੱਟਾਂ ਦੇ ਦਰਦ ਮੁੜ ਸ਼ੁਰੂ ਹੋ ਜਾਂਦੇ ਹਨ। ਇਸ ਦਰਦ ਤੋਂ ਰਾਹਤ ਪਾਉਣ ਲਈ ਤੁਸੀਂ ਕੁਝ ਆਸਾਨ ਤਰੀਕੇ ਅਜ਼ਮਾ ਸਕਦੇ ਹੋ।
ਪੁਰਾਣੀਆਂ ਸੱਟਾਂ ਦੇ ਦਰਦ ਤੋਂ ਰਾਹਤ ਪਾਉਣ ਦੇ ਤਰੀਕੇ:
ਗਰਮ ਕੱਪੜੇ ਪਾਓ: ਸਰਦੀਆਂ ਦੇ ਮੌਸਮ 'ਚ ਗਰਮ ਕੱਪੜੇ ਪਾਓ ਅਤੇ ਗਰਮ ਪਾਣੀ ਨਾਲ ਨਹਾਓ। ਗਰਮ ਕੱਪੜੇ ਪਾਉਣ ਨਾਲ ਸਰੀਰ ਦਾ ਠੰਡ ਤੋਂ ਬਚਾਅ ਹੁੰਦਾ ਹੈ ਅਤੇ ਸਰੀਰ ਦਾ ਤਾਪਮਾਨ ਬਣਾਏ ਰੱਖਣ 'ਚ ਮਦਦ ਮਿਲਦੀ ਹੈ। ਇਸਦੇ ਨਾਲ ਹੀ, ਜੇਕਰ ਤੁਸੀਂ ਸਰਦੀਆਂ ਦੇ ਮੌਸਮ 'ਚ ਗਰਮ ਪਾਣੀ ਨਾਲ ਨਹਾਉਦੇ ਹੋ, ਤਾਂ ਸਰੀਰ ਨੂੰ ਗਰਮ ਰੱਖਣ 'ਚ ਮਦਦ ਮਿਲਦੀ ਹੈ ਅਤੇ ਮਾਸਪੇਸ਼ੀਆਂ ਗਰਮ ਬਣੇ ਰਹਿੰਦੀਆਂ ਹਨ। ਇਸ ਨਾਲ ਪੁਰਾਣੀਆਂ ਸੱਟਾਂ ਦੇ ਦਰਦ ਅਤੇ ਸੋਜ ਨੂੰ ਘਟ ਕਰਨ 'ਚ ਵੀ ਮਦਦ ਮਿਲਦੀ ਹੈ।