ਪੰਜਾਬ

punjab

ETV Bharat / sukhibhava

Winter Foods: ਸਰਦੀਆਂ ਦੇ ਮੌਸਮ 'ਚ ਬੱਚੇ ਹੋ ਜਾਂਦੇ ਨੇ ਜਲਦੀ ਬਿਮਾਰੀ, ਸਿਹਤਮੰਦ ਰਹਿਣ ਲਈ ਖੁਰਾਕ 'ਚ ਸ਼ਾਮਲ ਕਰੋ ਇਹ ਚੀਜ਼ਾਂ - health care tips

Winter Foods For Kids: ਸਰਦੀਆਂ ਦੇ ਮੌਸਮ ਸ਼ੁਰੂ ਹੋਣ ਵਾਲੇ ਹਨ। ਇਸ ਮੌਸਮ 'ਚ ਕਈ ਬਿਮਾਰੀਆਂ ਦਾ ਖਤਰਾ ਰਹਿੰਦਾ ਹੈ। ਸਰਦੀਆਂ ਦੇ ਮੌਸਮ 'ਚ ਬੱਚੇ ਜਲਦੀ ਬਿਮਾਰ ਹੋ ਜਾਂਦੇ ਹਨ, ਕਿਉਕਿ ਉਨ੍ਹਾਂ ਦੀ ਇਮਿਊਨਟੀ ਕੰਮਜ਼ੋਰ ਹੁੰਦੀ ਹੈ। ਇਸ ਲਈ ਤੁਹਾਨੂੰ ਆਪਣੇ ਬੱਚਿਆਂ ਦੀ ਖੁਰਾਕ 'ਚ ਕੁਝ ਸਿਹਤਮੰਦ ਚੀਜ਼ਾਂ ਨੂੰ ਸ਼ਾਮਲ ਕਰਨਾ ਚਾਹੀਦਾ ਹੈ।

Winter Foods For Kids
Winter Foods For Kids

By ETV Bharat Health Team

Published : Nov 7, 2023, 11:00 AM IST

Updated : Nov 7, 2023, 11:10 AM IST

ਹੈਦਰਾਬਾਦ: ਸਰਦੀਆਂ ਦੇ ਮੌਸਮ 'ਚ ਬੱਚੇ ਜਲਦੀ ਬਿਮਾਰ ਹੋ ਜਾਂਦੇ ਹਨ। ਬੱਚਿਆਂ ਦੀ ਇਮਿਊਨਟੀ ਕੰਮਜ਼ੋਰ ਹੁੰਦੀ ਹੈ, ਜਿਸ ਕਰਕੇ ਉਹ ਕਈ ਬਿਮਾਰੀਆਂ ਦਾ ਸ਼ਿਕਾਰ ਆਸਾਨੀ ਨਾਲ ਹੋ ਜਾਂਦੇ ਹਨ। ਜੇਕਰ ਤੁਹਾਡੇ ਬੱਚੇ ਨੂੰ ਵਾਰ-ਵਾਰ ਬੁਖਾਰ ਹੋ ਰਿਹਾ ਹੈ, ਤਾਂ ਤੁਸੀਂ ਉਨ੍ਹਾਂ ਦੀ ਖੁਰਾਕ 'ਚ ਅਜਿਹੀਆਂ ਸਿਹਤਮੰਦ ਚੀਜ਼ਾਂ ਨੂੰ ਸ਼ਾਮਲ ਕਰ ਸਕਦੇ ਹੋ, ਜਿਨ੍ਹਾਂ ਨਾਲ ਬੱਚਿਆਂ ਦੀ ਇਮਿਊਨਟੀ ਮਜ਼ਬੂਤ ਹੋ ਸਕੇ।

ਬੱਚਿਆਂ ਦੀ ਇਮਿਊਨਟੀ ਵਧਾਉਣ ਲਈ ਖੁਰਾਕ:

ਫ਼ਲ:ਬੱਚਿਆਂ ਦੀ ਇਮਿਊਨਟੀ ਵਧਾਉਣ ਲਈ ਉਨ੍ਹਾਂ ਦੀ ਖੁਰਾਕ 'ਚ ਤੁਸੀਂ ਫਲਾਂ ਨੂੰ ਸ਼ਾਮਲ ਕਰ ਸਕਦੇ ਹੋ। ਫਲ ਖਾਣਾ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਇਨ੍ਹਾਂ ਫਲਾਂ 'ਚ ਸੰਤਰਾ ਅਤੇ ਅੰਗੂਰ ਆਦਿ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ। ਇਹ ਫਲ ਵਿਟਾਮਿਨ-ਸੀ ਨਾਲ ਭਰਪੂਰ ਹੁੰਦੇ ਹਨ। ਇਸ ਨਾਲ ਕਈ ਬਿਮਾਰੀਆਂ ਤੋਂ ਰਾਹਤ ਪਾਉਣ 'ਚ ਮਦਦ ਮਿਲਦੀ ਹੈ। ਇਸਦੇ ਨਾਲ ਹੀ ਤੁਸੀਂ ਇਨ੍ਹਾਂ ਫਲਾਂ ਦਾ ਜੂਸ ਬਣਾ ਕੇ ਵੀ ਪੀ ਸਕਦੇ ਹੋ।

ਦਹੀ: ਦਹੀ ਨੂੰ ਵੀ ਸਿਹਤ ਲਈ ਫਾਇਦੇਮੰਦ ਮੰਨਿਆਂ ਜਾਂਦਾ ਹੈ। ਇਸ ਨਾਲ ਇਮਿਊਨਟੀ ਸਿਸਟਮ ਮਜ਼ਬੂਤ ਕਰਨ 'ਚ ਮਦਦ ਮਿਲਦੀ ਹੈ। ਇਸ ਲਈ ਤੁਸੀਂ ਆਪਣੇ ਬੱਚੇ ਨੂੰ ਰੋਜ਼ਾਨਾ ਦਹੀ ਖਾਣ ਨੂੰ ਦੇ ਸਕਦੇ ਹੋ। ਦਹੀ 'ਚ ਕੈਲਸ਼ੀਅਮ ਪਾਇਆ ਜਾਂਦਾ ਹੈ, ਜੋ ਹੱਡੀਆਂ ਨੂੰ ਮਜ਼ਬੂਤ ਕਰਨ 'ਚ ਮਦਦ ਕਰਦਾ ਹੈ।

ਹਰੀਆਂ ਸਬਜ਼ੀਆਂ:ਹਰੀਆਂ ਸਬਜ਼ੀਆਂ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੀਆਂ ਹਨ। ਇਨ੍ਹਾਂ 'ਚ ਮੌਜ਼ੂਦ ਫਾਈਬਰ ਪਾਚਨ ਤੰਤਰ ਨੂੰ ਸਿਹਤਮੰਦ ਰੱਖਣ 'ਚ ਮਦਦ ਕਰਦਾ ਹੈ। ਇਸ ਲਈ ਤੁਸੀਂ ਬੱਚੇ ਨੂੰ ਪਾਲਕ ਅਤੇ ਬ੍ਰੋਕਲੀ ਵਰਗੀਆਂ ਹਰੀਆਂ ਪੱਤੇਦਾਰ ਸਬਜ਼ੀਆਂ ਖਾਣ ਨੂੰ ਦੇ ਸਕਦੇ ਹੋ। ਇਸ ਨਾਲ ਇਮਿਊਨਟੀ ਸਿਸਟਮ ਮਜ਼ਬੂਤ ਕਰਨ 'ਚ ਮਦਦ ਮਿਲਦੀ ਹੈ। ਹਰੀਆਂ ਸਬਜ਼ੀਆਂ 'ਚ ਵਿਟਾਮਿਨ-ਸੀ, ਵਿਟਾਮਿਨ-ਕੇ, ਫੋਲੇਟ ਅਤੇ ਹੋਰ ਕਈ ਪੌਸ਼ਟਿਕ ਤੱਤ ਪਾਏ ਜਾਂਦੇ ਹਨ, ਜੋ ਸਿਹਤ ਲਈ ਫਾਇਦੇਮੰਦ ਹੁੰਦੇ ਹਨ।

ਅਦਰਕ:ਅਦਰਕ ਐਂਟੀਆਕਸੀਡੈਂਟ ਨਾਲ ਭਰਪੂਰ ਹੁੰਦੇ ਹਨ। ਇਸ ਨਾਲ ਇਮਿਊਨਟੀ ਸਿਸਟਮ ਮਜ਼ਬੂਤ ਕਰਨ 'ਚ ਮਦਦ ਮਿਲਦੀ ਹੈ। ਇਸ ਲਈ ਤੁਸੀਂ ਅਦਰਕ ਨੂੰ ਕੱਟ ਕੇ ਇਸ 'ਚ ਗੁੜ ਮਿਲਾ ਕੇ ਬੱਚੇ ਨੂੰ ਖਿਲਾ ਸਕਦੇ ਹੋ। ਇਸ ਨਾਲ ਬੱਚਿਆਂ ਨੂੰ ਕਈ ਬਿਮਾਰੀਆਂ ਤੋਂ ਛੁਟਕਾਰਾ ਮਿਲ ਸਕਦਾ ਹੈ।

ਬੇਰੀਜ਼: ਤੁਸੀਂ ਆਪਣੇ ਬੱਚੇ ਨੂੰ ਸਟ੍ਰਾਬੇਰੀ ਅਤੇ ਬਲੂਬੇਰੀ ਖਾਣ ਨੂੰ ਦੇ ਸਕਦੇ ਹੋ। ਇਸ 'ਚ ਐਂਟੀਆਕਸੀਡੈਂਟ ਅਤੇ ਵਿਟਾਮਿਨ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ, ਜੋ ਕਿ ਬੱਚੇ ਦੀ ਇਮਿਊਨਟੀ ਨੂੰ ਵਧਾਉਣ 'ਚ ਮਦਦਗਾਰ ਹੁੰਦਾ ਹੈ। ਤੁਸੀਂ ਇਨ੍ਹਾਂ ਫਲਾਂ ਦੀ ਸਮੂਦੀ ਬਣਾ ਕੇ ਵੀ ਪੀ ਸਕਦੇ ਹੋ।

Last Updated : Nov 7, 2023, 11:10 AM IST

ABOUT THE AUTHOR

...view details