ਪੰਜਾਬ

punjab

ETV Bharat / sukhibhava

Winter Care: ਸਰਦੀਆਂ ਦੇ ਮੌਸਮ 'ਚ ਨਵਜੰਮੇ ਬੱਚੇ ਦਾ ਇਸ ਤਰ੍ਹਾਂ ਰੱਖੋ ਧਿਆਨ, ਕਈ ਬਿਮਾਰੀਆਂ ਤੋਂ ਕਰ ਸਕੋਗੇ ਬਚਾਅ - ਨਵਜੰਮੇ ਬੱਚੇ ਦਾ ਇਸ ਤਰ੍ਹਾਂ ਰੱਖੋ ਸਰਦੀਆਂ ਚ ਧਿਆਨ

Parenting Tips For Winter: ਸਰਦੀਆਂ ਦੇ ਮੌਸਮ ਸ਼ੁਰੂ ਹੋ ਗਏ ਹਨ। ਇਸ ਮੌਸਮ 'ਚ ਬੱਚੇ ਜਲਦੀ ਬਿਮਾਰ ਹੋ ਜਾਂਦੇ ਹਨ। ਇਸ ਲਈ ਬੱਚਿਆਂ ਦੀ ਸਿਹਤ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਜੇਕਰ ਬੱਚੇ ਦੀ ਪਹਿਲੀ ਸਰਦੀ ਹੈ, ਤਾਂ ਤੁਸੀਂ ਕੁਝ ਗੱਲਾਂ ਦਾ ਧਿਆਨ ਰੱਖ ਕੇ ਉਨ੍ਹਾਂ ਨੂੰ ਕਈ ਬਿਮਾਰੀਆਂ ਤੋਂ ਬਚਾ ਸਕਦੇ ਹੋ।

Parenting Tips For Winter
Parenting Tips For Winter

By ETV Bharat Health Team

Published : Dec 1, 2023, 12:31 PM IST

ਹੈਦਰਾਬਾਦ:ਬੱਚਿਆਂ ਤੋਂ ਲੈ ਕੇ ਵੱਡਿਆ ਤੱਕ ਹਰ ਕੋਈ ਸਰਦੀ ਦੇ ਮੌਸਮ 'ਚ ਬਿਮਾਰ ਹੋ ਜਾਂਦਾ ਹੈ। ਇਸ ਮੌਸਮ 'ਚ ਨਵਜੰਮੇ ਬੱਚੇ ਦੇ ਬਿਮਾਰ ਹੋਣ ਦਾ ਜ਼ਿਆਦਾ ਖਤਰਾ ਰਹਿੰਦਾ ਹੈ। ਸਰਦੀਆਂ 'ਚ ਬੱਚਾ ਸਰਦੀ, ਜ਼ੁਕਾਮ ਅਤੇ ਵਾਈਰਲ ਦਾ ਸ਼ਿਕਾਰ ਹੋ ਸਕਦਾ ਹੈ। ਜੇਕਰ ਤੁਹਾਡੇ ਬੱਚੇ ਦੀ ਪਹਿਲੀ ਸਰਦੀ ਹੈ, ਤਾਂ ਮਾਪਿਆਂ ਨੂੰ ਬੱਚੇ ਦਾ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਹੈ। ਇਸ ਮੌਸਮ 'ਚ ਛੋਟੇ ਬੱਚੇ ਦੀ ਇਮਿੂਨਟੀ ਜਲਦੀ ਕੰਮਜ਼ੋਰ ਹੋ ਜਾਂਦੀ ਹੈ। ਅਜਿਹੇ 'ਚ ਤੁਸੀਂ ਕੁਝ ਗੱਲਾਂ ਦਾ ਧਿਆਨ ਰੱਖ ਕੇ ਆਪਣੇ ਬੱਚੇ ਨੂੰ ਕਈ ਬਿਮਾਰੀਆਂ ਤੋਂ ਬਚਾ ਸਕਦੇ ਹੋ।

ਸਰਦੀਆਂ 'ਚ ਨਵਜੰਮੇ ਬੱਚੇ ਦਾ ਇਸ ਤਰ੍ਹਾਂ ਰੱਖੋ ਧਿਆਨ:

ਕਮਰੇ ਨੂੰ ਗਰਮ ਰੱਖੋ: ਬੱਚੇ ਨੂੰ ਪਹਿਲੀ ਸਰਦੀ ਤੋਂ ਬਚਾਉਣ ਲਈ ਕਮਰੇ ਨੂੰ ਗਰਮ ਰੱਖੋ। ਜੇਕਰ ਤੁਹਾਡਾ ਕਮਰਾ ਜ਼ਿਆਦਾ ਠੰਡਾ ਹੈ, ਤਾਂ ਕਮਰੇ ਨੂੰ ਗਰਮ ਕਰਨ ਲਈ ਹੀਟਰ ਦਾ ਇਸਤੇਮਾਲ ਕਰੋ। ਇਸ ਗੱਲ ਦਾ ਧਿਆਨ ਰੱਖੋ ਕਿ ਹੀਟਰ ਜ਼ਿਆਦਾ ਸਮੇਂ ਤੱਕ ਨਾ ਚਲਾਓ। ਇਸਦੇ ਨਾਲ ਹੀ ਬੱਚੇ ਨੂੰ ਹੀਟਰ ਤੋਂ ਦੂਰ ਰੱਖੋ।

ਬੱਚੇ ਦੇ ਗਰਮ ਕੱਪੜੇ ਪਾਓ: ਸਰਦੀਆਂ ਦੇ ਮੌਸਮ 'ਚ ਬੱਚੇ ਦੇ ਗਰਮ ਕੱਪੜੇ ਪਾਓ। ਇਸ ਨਾਲ ਬੱਚੇ ਨੂੰ ਗਰਮੀ ਮਹਿਸੂਸ ਹੋਵੇਗੀ ਅਤੇ ਉਹ ਸਰਦੀ ਤੋਂ ਬਚ ਸਕਣਗੇ।

ਬੱਚੇ ਦੀ ਕੋਸੇ ਤੇਲ ਨਾਲ ਮਾਲਿਸ਼ ਕਰੋ:ਸਰਦੀਆਂ ਦੇ ਮੌਸਮ 'ਚ ਬੱਚੇ ਦੀ ਕੋਸੇ ਤੇਲ ਨਾਲ ਮਾਲਿਸ਼ ਕਰੋ। ਰੋਜ਼ਾਨਾ ਤੇਲ ਨਾਲ ਮਾਲਿਸ਼ ਕਰਨ 'ਤੇ ਬੱਚੇ ਦੀਆਂ ਮਾਸਪੇਸ਼ੀਆਂ ਮਜ਼ਬੂਤ ਹੋਣਗੀਆਂ ਅਤੇ ਸਰੀਰ ਨੂੰ ਗਰਮੀ ਮਿਲੇਗੀ। ਇਸ ਲਈ ਤੁਸੀਂ ਸਰ੍ਹੋਂ ਦਾ ਤੇਲ ਅਤੇ ਘਿਓ ਦਾ ਇਸਤੇਮਾਲ ਕਰ ਸਕਦੇ ਹੋ।

ਠੰਡੀਆਂ ਚੀਜ਼ਾਂ ਦਾ ਇਸਤੇਮਾਲ ਨਾ ਕਰੋ:ਸਰਦੀਆਂ ਦੇ ਮੌਸਮ 'ਚ ਬੱਚਿਆਂ ਨੂੰ ਠੰਡੀਆਂ ਚੀਜ਼ਾਂ ਤੋਂ ਦੂਰ ਰੱਖੋ। ਇਸ ਤੋਂ ਇਲਾਵਾ ਜਿਹੜੇ ਬੱਚੇ ਆਪਣੀ ਮਾਂ ਦਾ ਦੁੱਧ ਪੀਂਦੇ ਹਨ, ਉਨ੍ਹਾਂ ਮਾਵਾਂ ਨੂੰ ਵੀ ਠੰਡੀਆਂ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।

ਸਫ਼ਾਈ ਦਾ ਧਿਆਨ ਰੱਖੋ: ਸਰਦੀਆਂ ਦੇ ਮੌਸਮ 'ਚ ਬੱਚਿਆਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਸਫ਼ਾਈ ਦਾ ਪੂਰਾ ਧਿਆਨ ਰੱਖੋ। ਨਵਜੰਮੇ ਬੱਚੇ ਨੂੰ ਸਰਦੀਆਂ ਦੇ ਮੌਸਮ 'ਚ ਵਾਈਰਲ ਇੰਨਫੈਕਸ਼ਨ ਹੋਣ ਦਾ ਖਤਰਾ ਰਹਿੰਦਾ ਹੈ। ਇਸ ਲਈ ਬੱਚੇ ਦੇ ਸੁਰੱਖਿਅਤ ਟੀਕਾ ਲਗਾਵਾਓ।

ABOUT THE AUTHOR

...view details