ਅਜੋਕੇ ਸਮੇਂ ਵਿੱਚ ਖਾਣ-ਪੀਣ ਤੋਂ ਲੈ ਕੇ ਜ਼ਿੰਦਗੀ ਜੀਣ ਦੇ ਢੰਗ ਤਰੀਕਿਆਂ ਅਤੇ ਰਹਿਣ-ਸਹਿਣ ਦੇ ਢੰਗ ਵਿੱਚ ਕਈ ਸਾਰੇ ਬਦਲਾਅ ਦੇਖਣ ਨੂੰ ਮਿਲਦੇ ਹਨ। ਇਸ ਤੱਥ ਦੇ ਬਾਵਜੂਦ ਕਿ ਸਾਡੇ ਵਿੱਚੋਂ ਬਹੁਤ ਸਾਰੇ ਲੋਕ ਸਿਹਤ ਨੂੰ ਲੈ ਕੇ ਬੇਹੱਦ ਸੰਵੇਦਨਸ਼ੀਲ ਹਨ ਅਤੇ ਉਹ ਰਾਤ ਨੂੰ ਬਰੱਸ਼ ਕਰਨਾ ਨਹੀਂ ਭੁੱਲਦੇ। ਆਮ ਤੌਰ 'ਤੇ ਡਾਕਟਰ ਵੀ ਸਿਹਤਮੰਦ ਦੰਦਾਂ ਨੂੰ ਬਣਾਈ ਰੱਖਣ ਲਈ ਦਿਨ ਵਿਚ ਘੱਟੋ-ਘੱਟ ਦੋ ਵਾਰ ਬਰੱਸ਼ ਕਰਨ ਦੀ ਸਲਾਹ ਦਿੰਦੇ ਹਨ।
ਇਹ ਸਾਡੇ ਰੋਜ਼ਾਨਾ ਜੀਵਨ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਇਸ ਨੂੰ ਹੋਰ ਦਿਲਚਸਪ ਬਣਾਉਣ ਲਈ ਅੱਜ-ਕੱਲ੍ਹ ਬਾਜ਼ਾਰ ਵਿੱਚ ਵੱਖ-ਵੱਖ ਤਰ੍ਹਾਂ ਦੇ ਟੂਥਬਰੱਸ਼ ਉਪਲਬਧ ਹਨ। ਅੱਜ ਅਸੀਂ ਜਿਸ ਦੇ ਕਿਸਮ ਦੇ ਟੂਥਬਰੱਸ਼ਾਂ ਬਾਰੇ ਤੁਹਾਨੂੰ ਦੱਸਣ ਜਾ ਰਹੇ ਹਾਂ ਉਹ ਬਾਜ਼ਾਰਾਂ ਵਿੱਚ ਮੌਜੂਦ ਟੂਥਬਰੱਸ਼ਾਂ ਤੋਂ ਬੇਹੱਦ ਵੱਖਰੇ ਹਨ। ਆਓ ਇਨ੍ਹਾਂ ਦੀਆਂ ਕੁੱਝ ਕਿਸਮਾਂ 'ਤੇ ਇੱਕ ਨਜ਼ਰ ਮਾਰੀਏ...
ਮੈਨੁਅਲ ਟੂਥਬਰੱਸ਼ (Manual Toothbrush):ਮੈਨੂਅਲ ਟੂਥਬਰੱਸ਼ ਸਾਡੇ ਘਰਾਂ ਵਿੱਚ ਪਾਏ ਜਾਣ ਵਾਲੇ ਟੂਥਬਰੱਸ਼ ਦੀ ਸਭ ਤੋਂ ਆਮ ਕਿਸਮ ਹੈ। ਬ੍ਰਿਸਟਲ ਹਾਰਡਨੈੱਸ, ਹੈੱਡ ਸ਼ੇਪ, ਬ੍ਰਿਸਟਲ ਪੈਟਰਨ, ਅਤੇ ਹੈਂਡਲ ਡਿਜ਼ਾਈਨ ਮੈਨੂਅਲ ਟੂਥਬਰੱਸ਼ ਦੇ ਚਾਰ ਪ੍ਰਾਇਮਰੀ ਫਾਰਮੈਟ ਹਨ।
ਇਲੈਕਟ੍ਰਿਕ ਟੂਥਬਰੱਸ਼ (Electric Toothbrush) : ਇੱਕ ਇਲੈਕਟ੍ਰਿਕ ਟੂਥਬਰੱਸ਼ ਆਪਣੇ ਬ੍ਰਿਸਟਲਾਂ ਨੂੰ ਘੁੰਮਾ ਕੇ ਦੰਦਾਂ ਵਿੱਚ ਮੁਸ਼ਕਿਲ ਨਾਲ ਪਹੁੰਚਣ ਵਾਲੇ ਖੇਤਰਾਂ ਨੂੰ ਸਾਫ਼ ਕਰਦਾ ਹੈ। ਇਹ ਬਰੱਸ਼ ਵਧੇਰੇ ਮਹਿੰਗੇ ਹੁੰਦੇ ਹਨ ਪਰ ਬੁਰੱਸ਼ ਕਰਦੇ ਸਮੇਂ ਇਹਨਾਂ ਦੀ ਵਰਤੋਂ ਕਰਨਾ ਆਸਾਨ ਹੁੰਦਾ ਹੈ। ਦੱਸਣਯੋਗ ਹੈ ਕਿ ਇਹ ਵਿਗਿਆਨਕ ਤੌਰ 'ਤੇ ਸਾਬਤ ਹੋਇਆ ਹੈ ਕਿ ਜਿਹੜੇ ਲੋਕ ਇਲੈਕਟ੍ਰਿਕ ਟੂਥਬਰੱਸ਼ ਦੀ ਵਰਤੋਂ ਕਰਦੇ ਹਨ ਉਨ੍ਹਾਂ ਦੇ ਮਸੂੜੇ ਸਿਹਤਮੰਦ ਹੁੰਦੇ ਹਨ, ਦੰਦਾਂ ਦਾ ਸੜਨ ਘੱਟ ਹੁੰਦਾ ਹੈ, ਅਤੇ ਦੰਦਾਂ ਅਤੇ ਮਸੂੜਿਆਂ ਨੂੰ ਲੰਬੇ ਸਮੇਂ ਤੱਕ ਸਿਹਤਮੰਦ ਰੱਖਦੇ ਹਨ।