ਹੈਦਰਾਬਾਦ:ਜਨਮ ਤੋਂ ਬਾਅਦ ਬੱਚੇ ਆਪਣੇ ਮਾਪਿਆਂ ਨਾਲ ਸੌਂਦੇ ਹਨ। ਜਦੋਂ ਬੱਚੇ ਛੋਟੇ ਹੁੰਦੇ ਹਨ ਤਾਂ ਰਾਤ ਨੂੰ ਸੌਣ ਵੇਲੇ ਵੀ ਉਨ੍ਹਾਂ ਨੂੰ ਆਪਣੇ ਮਾਤਾ-ਪਿਤਾ ਦੀ ਲੋੜ ਹੁੰਦੀ ਹੈ। ਇੱਕ ਬੱਚਾ ਮਾਤਾ-ਪਿਤਾ ਦੇ ਛੋਹ ਨਾਲ ਸੁਰੱਖਿਅਤ ਮਹਿਸੂਸ ਕਰਦਾ ਹੈ। ਅਜਿਹੇ 'ਚ ਮਾਪੇ ਵੀ ਬੱਚਿਆਂ ਦੇ ਨਾਲ ਇੱਕੋ ਬੈੱਡ 'ਤੇ ਸੌਂਦੇ ਹਨ। ਜਿਸਦੇ ਚਲਦਿਆਂ ਜਦੋਂ ਬੱਚੇ ਵੱਡੇ ਹੋ ਜਾਂਦੇ ਹਨ, ਤਾਂ ਉਨ੍ਹਾਂ ਦੀ ਉਹ ਹੀ ਆਦਤ ਬਣ ਜਾਂਦੀ। ਜਿਸ ਕਾਰਨ ਬੱਚੇ ਵੱਡੇ ਹੋਣ ਤੋਂ ਬਾਅਦ ਵੀ ਆਪਣੇ ਮਾਤਾ-ਪਿਤਾ ਨਾਲ ਸੌਂਦੇ ਹਨ। ਭਾਰਤੀ ਪਰਿਵਾਰਾਂ ਵਿੱਚ ਵੱਡੀ ਉਮਰ ਦੇ ਬੱਚੇ ਅਕਸਰ ਆਪਣੇ ਮਾਪਿਆਂ ਨਾਲ ਸੌਂਦੇ ਹਨ। ਪਰ ਜਿਵੇਂ-ਜਿਵੇਂ ਬੱਚਾ ਵੱਡਾ ਹੁੰਦਾ ਹੈ, ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਉਨ੍ਹਾਂ ਨੂੰ ਇਕੱਲੇ ਸੌਣ ਦੀ ਆਦਤ ਪਵਾਉਣ। ਪਿਆਰ ਅਤੇ ਦੇਖਭਾਲ ਦੇ ਕਾਰਨ ਮਾਪੇ ਅਕਸਰ ਬੱਚਿਆਂ ਨੂੰ ਆਪਣੇ ਨਾਲ ਸੁਲਾਉਦੇ ਹਨ, ਪਰ ਇਹ ਬੱਚੇ ਲਈ ਨੁਕਸਾਨਦੇਹ ਹੋ ਸਕਦਾ ਹੈ। ਨਵਜੰਮੇ ਬੱਚੇ ਲਈ ਆਪਣੀ ਮਾਂ ਨਾਲ ਸੌਣਾ ਜ਼ਰੂਰੀ ਹੈ। ਪਰ ਇੱਕ ਉਮਰ ਦੇ ਬਾਅਦ ਇੱਕ ਬੱਚੇ ਨੂੰ ਮਾਪਿਆਂ ਨਾਲ ਸੌਣਾ ਬੰਦ ਕਰ ਦੇਣਾ ਚਾਹੀਦਾ ਹੈ। ਇਸ ਵਿਸ਼ੇ 'ਤੇ ਇਕ ਅਧਿਐਨ ਦੇ ਅਨੁਸਾਰ, ਤਿੰਨ ਤੋਂ ਚਾਰ ਸਾਲ ਦੇ ਬੱਚੇ ਦੇ ਮਾਤਾ-ਪਿਤਾ ਦੇ ਨਾਲ ਸੌਣ ਨਾਲ ਉਨ੍ਹਾਂ ਦਾ ਮਨੋਬਲ ਵਧਦਾ ਹੈ। ਮਾਪਿਆਂ ਦੇ ਨਾਲ ਸੌਣ ਨਾਲ ਬੱਚੇ ਦਾ ਆਤਮ-ਵਿਸ਼ਵਾਸ ਵਧਦਾ ਹੈ ਅਤੇ ਮਨੋਵਿਗਿਆਨਕ ਸਮੱਸਿਆਵਾਂ ਵੀ ਘੱਟ ਹੁੰਦੀਆਂ ਹਨ।
ਕਿਸ ਉਮਰ ਵਿੱਚ ਬੱਚੇ ਨੂੰ ਮਾਪਿਆਂ ਤੋਂ ਵੱਖਰਾ ਸੌਣਾ ਚਾਹੀਦਾ ਹੈ: ਚਾਰ-ਪੰਜ ਸਾਲ ਦੀ ਉਮਰ ਤੋਂ ਬਾਅਦ ਬੱਚੇ ਨੂੰ ਮਾਪਿਆਂ ਤੋਂ ਵੱਖ ਸੌਣ ਦੇਣਾ ਚਾਹੀਦਾ ਹੈ। ਦੂਜੇ ਪਾਸੇ, ਜਦੋਂ ਬੱਚਾ ਪ੍ਰੀ-ਪਯੂਬਰਟੀ ਪੜਾਅ ਵਿੱਚ ਹੁੰਦਾ ਹੈ, ਯਾਨੀ ਜਦੋਂ ਬੱਚਾ ਸਰੀਰਕ ਤਬਦੀਲੀਆਂ ਤੋਂ ਗੁਜ਼ਰਨਾ ਸ਼ੁਰੂ ਕਰਦਾ ਹੈ, ਤਾਂ ਬੱਚੇ ਨੂੰ ਵੱਖਰੇ ਬਿਸਤਰੇ 'ਤੇ ਸੌਣਾ ਚਾਹੀਦਾ ਹੈ।