ਹੈਦਰਾਬਾਦ:ਭਾਰ ਘਟ ਕਰਨ ਲਈ ਲੋਕ ਕਈ ਤਰ੍ਹਾਂ ਦੀਆਂ ਕਸਰਤਾਂ ਕਰਦੇ ਹਨ। ਇਸ ਤੋਂ ਇਲਾਵਾ ਕਈ ਤਰ੍ਹਾਂ ਦੀ ਖੁਰਾਕ ਵੀ ਖਾਂਦੇ ਹਨ। ਪਰ ਸਰਦੀਆਂ ਦੇ ਮੌਸਮ 'ਚ ਭਾਰ ਘਟ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਅੱਜ ਦੇ ਸਮੇਂ 'ਚ ਭਾਰ ਵਧਣ ਦੀ ਸਮੱਸਿਆਂ ਆਮ ਹੋ ਗਈ ਹੈ। ਇਸ ਸਮੱਸਿਆਂ ਤੋਂ ਲੋਕ ਕਾਫ਼ੀ ਪਰੇਸ਼ਾਨ ਰਹਿੰਦੇ ਹਨ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਮੋਟਾਪੇ ਕਾਰਨ ਤੁਸੀਂ ਸ਼ੂਗਰ ਅਤੇ ਦਿਲ ਨਾਲ ਜੁੜੀਆਂ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਸਕਦੇ ਹੋ। ਇਸ ਲਈ ਤੁਹਾਨੂੰ ਸਰਦੀਆਂ ਦੇ ਮੌਸਮ 'ਚ ਸਹੀ ਖੁਰਾਕ ਦੀ ਪਾਲਣਾ ਕਰਨੀ ਚਾਹੀਦੀ ਹੈ। ਭਾਰ ਘਟਾਉਣ ਲਈ ਤੁਸੀਂ ਆਪਣੀ ਖੁਰਾਕ 'ਚ ਕੁਝ ਸਿਹਤਮੰਦ ਡ੍ਰਿੰਕਸ ਨੂੰ ਸ਼ਾਮਲ ਕਰ ਸਕਦੇ ਹੋ। ਇਨ੍ਹਾਂ ਡ੍ਰਿੰਕਸ ਨੂੰ ਘਰ 'ਚ ਹੀ ਬਣਾਉਣਾ ਆਸਾਨ ਹੈ।
ਭਾਰ ਘਟਾਉਣ ਲਈ ਖੁਰਾਕ 'ਚ ਸ਼ਾਮਲ ਕਰੋ ਇਹ ਡ੍ਰਿੰਕਸ:
ਗ੍ਰੀਨ ਜੂਸ: ਤੁਸੀਂ ਭਾਰ ਘਟਾਉਣ ਲਈ ਆਪਣੀ ਖੁਰਾਕ 'ਚ ਗ੍ਰੀਨ ਜੂਸ ਵੀ ਸ਼ਾਮਲ ਕਰ ਸਕਦੇ ਹੋ। ਪਾਲਕ ਆਈਰਨ ਦਾ ਵਧੀਆਂ ਸਰੋਤ ਹੁੰਦਾ ਹੈ। ਇਸ ਤੋਂ ਇਲਾਵਾ ਤੁਸੀਂ ਖੀਰਾ, ਸੇਬ ਅਤੇ ਨਿੰਬੂ ਆਦਿ ਦਾ ਇਸਤੇਮਾਲ ਕਰਕੇ ਵੀ ਡ੍ਰਿੰਕ ਬਣਾ ਸਕਦੇ ਹੋ। ਇਸ ਨਾਲ ਤੁਹਾਨੂੰ ਭਾਰ ਘਟ ਕਰਨ 'ਚ ਮਦਦ ਮਿਲੇਗੀ। ਇਸ ਜੂਸ ਨੂੰ ਬਣਾਉਣ ਲਈ ਦੋ ਕੱਪ ਪਾਲਕ, ਇੱਕ ਖੀਰਾ, ਦੋ ਸੇਬ, ਇੱਕ ਨਿੰਬੂ ਅਤੇ ਅਦਰਕ ਨੂੰ ਲਓ। ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਧੋ ਲਓ। ਫਿਰ ਖੀਰੇ ਅਤੇ ਸੇਬ ਨੂੰ ਛੋਟੇ ਟੁੱਕੜਿਆਂ 'ਚ ਕੱਟ ਲਓ। ਇਸ ਤੋਂ ਬਾਅਦ ਸਾਰੀਆਂ ਚੀਜ਼ਾਂ ਨੂੰ ਜੂਸਰ 'ਚ ਪਾਓ ਅਤੇ ਚੰਗੀ ਤਰ੍ਹਾਂ ਮਿਲਾ ਲਓ। ਇਸ ਤਰ੍ਹਾਂ ਤੁਹਾਡਾ ਗ੍ਰੀਨ ਜੂਸ ਤਿਆਰ ਹੈ।