ਹੈਦਰਾਬਾਦ:ਸਰਦੀਆਂ ਦਾ ਮੌਸਮ ਸ਼ੁਰੂ ਹੋ ਚੁੱਕਾ ਹੈ। ਇਸ ਮੌਸਮ 'ਚ ਕਈ ਬਿਮਾਰੀਆਂ ਦਾ ਖਤਰਾ ਰਹਿੰਦਾ ਹੈ। ਸਿਰਫ਼ ਬਿਮਾਰੀਆਂ ਹੀ ਨਹੀਂ, ਸਗੋ ਇਸ ਮੌਸਮ 'ਚ ਆਲਸ ਵੀ ਆਉਣਾ ਸ਼ੁਰੂ ਹੋ ਜਾਂਦਾ ਹੈ, ਜਿਸ ਕਾਰਨ ਲੋਕਾਂ ਦੀਆਂ ਸਰੀਰਕ ਗਤੀਵਿਧੀਆਂ ਘਟ ਜਾਂਦੀਆਂ ਹਨ ਅਤੇ ਭਾਰ ਵਧਣ ਦਾ ਖਤਰਾ ਰਹਿੰਦਾ ਹੈ। ਸਰਦੀਆਂ 'ਚ ਭਾਰ ਵਧਣਾ ਇੱਕ ਆਮ ਸਮੱਸਿਆ ਹੈ, ਜਿਸ ਕਾਰਨ ਕਈ ਲੋਕ ਪਰੇਸ਼ਾਨ ਹਨ। ਜੇਕਰ ਤੁਸੀਂ ਵੀ ਸਰਦੀਆਂ ਦੇ ਮੌਸਮ 'ਚ ਭਾਰ ਵਧਣ ਦੀ ਸਮੱਸਿਆ ਤੋਂ ਪਰੇਸ਼ਾਨ ਹੋ, ਤਾਂ ਆਪਣੀ ਖੁਰਾਕ 'ਚ ਕੁਝ ਸੂਪ ਨੂੰ ਸ਼ਾਮਲ ਕਰ ਸਕਦੇ ਹੋ।
ਭਾਰ ਘਟਾਉਣ ਲਈ ਸੂਪ:
ਟਮਾਟਰ ਦਾ ਸੂਪ: ਟਮਾਟਰ ਦਾ ਸੂਪ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਇਸ 'ਚ ਐਂਟੀਆਕਸੀਡੈਂਟ ਅਤੇ ਵਿਟਾਮਿਨ ਵਰਗੇ ਗੁਣ ਪਾਏ ਜਾਂਦੇ ਹਨ। ਇਸ ਲਈ ਰੋਜ਼ਾਨਾ ਭੋਜਨ ਖਾਣ ਤੋਂ ਪਹਿਲਾ ਇੱਕ ਕੋਲ੍ਹੀ ਗਰਮ ਟਮਾਟਰ ਦਾ ਸੂਪ ਪੀਣ ਨਾਲ ਭੁੱਖ ਕੰਟਰੋਲ 'ਚ ਰਹਿੰਦੀ ਹੈ ਅਤੇ ਭਾਰ ਕੰਟਰੋਲ ਕਰਨ 'ਚ ਮਦਦ ਮਿਲਦੀ ਹੈ।
ਪੱਤਾਗੋਭੀ ਦਾ ਸੂਪ: ਜੇਕਰ ਤੁਸੀਂ ਸਰਦੀਆਂ ਦੇ ਮੌਸਮ 'ਚ ਆਪਣਾ ਭਾਰ ਕੰਟਰੋਲ ਕਰਨਾ ਚਾਹੁੰਦੇ ਹੋ, ਤਾਂ ਪੱਤਾਗੋਭੀ ਦਾ ਸੂਪ ਫਾਇਦੇਮੰਦ ਹੋ ਸਕਦਾ ਹੈ। ਇਸ 'ਚ ਕੈਲੋਰੀ ਘਟ ਅਤੇ ਫਾਈਬਰ ਜ਼ਿਆਦਾ ਹੁੰਦਾ ਹੈ। ਅਜਿਹੇ 'ਚ ਇਹ ਸੂਪ ਭਾਰ ਘਟਾਉਣ 'ਚ ਮਦਦਗਾਰ ਹੋ ਸਕਦਾ ਹੈ।
ਪਾਲਕ ਦਾ ਸੂਪ: ਪਾਲਕ ਦਾ ਸੂਪ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਜ਼ਿਆਦਾਤਰ ਲੋਕ ਪਾਲਕ ਦੀ ਸਬਜ਼ੀ ਬਣਾ ਕੇ ਖਾਂਦੇ ਹਨ, ਪਰ ਤੁਸੀਂ ਇਸਦਾ ਸੂਪ ਬਣਾ ਕੇ ਵੀ ਪੀ ਸਕਦੇ ਹੋ। ਇਸ 'ਚ ਕੈਲੋਰੀ ਘਟ ਅਤੇ ਵਿਟਾਮਿਨ-ਮਿਨਰਲ ਜ਼ਿਆਦਾ ਪਾਏ ਜਾਂਦੇ ਹਨ, ਜਿਸ ਨਾਲ ਭਾਰ ਕੰਟਰੋਲ ਕਰਨ 'ਚ ਮਦਦ ਮਿਲਦੀ ਹੈ।
ਵੈਜੀਟੇਬਲ ਸੂਪ: ਸਰਦੀਆਂ ਦੇ ਮੌਸਮ 'ਚ ਭਾਰ ਘਟਾਉਣ ਲਈ ਵੈਜੀਟੇਬਲ ਸੂਪ ਫਾਇਦੇਮੰਦ ਹੋ ਸਕਦਾ ਹੈ। ਇਸ ਨਾਲ ਭਾਰ ਕੰਟਰੋਲ ਕਰਨ 'ਚ ਮਦਦ ਮਿਲ ਸਕਦੀ ਹੈ। ਇਸ 'ਚ ਫਾਈਬਰ ਅਤੇ ਕਈ ਜ਼ਰੂਰੀ ਪੌਸ਼ਟਿਕ ਤੱਤ ਪਾਏ ਜਾਂਦੇ ਹਨ ਅਤੇ ਕੈਲੋਰੀ ਵੀ ਘਟ ਹੁੰਦੀ ਹੈ। ਇਸ ਨਾਲ ਪੇਟ ਭਰਿਆ ਰਹਿੰਦਾ ਹੈ ਅਤੇ ਤੁਸੀਂ ਜ਼ਿਆਦਾ ਭੋਜਨ ਖਾਣ ਤੋਂ ਬਚਦੇ ਹੋ।
ਮਸ਼ਰੂਮ ਦਾ ਸੂਪ:ਸਰਦੀਆਂ ਦੇ ਮੌਸਮ 'ਚ ਮਸ਼ਰੂਮ ਖਾਣਾ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਇਸ ਨਾਲ ਭਾਰ ਕੰਟਰੋਲ ਕਰਨ 'ਚ ਮਦਦ ਮਿਲ ਸਕਦੀ ਹੈ। ਇਸ 'ਚ ਘਟ ਕੈਲੋਰੀ ਅਤੇ ਕਈ ਸਾਰੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ, ਜੋ ਕਿ ਸਿਹਤ ਲਈ ਫਾਇਦੇਮੰਦ ਹੁੰਦੇ ਹਨ।