ਹੈਦਰਾਬਾਦ: ਬੱਚਿਆਂ ਦੇ ਘਟ ਭਾਰ ਨੂੰ ਲੈ ਕੇ ਮਾਪੇ ਹਮੇਸ਼ਾ ਪਰੇਸ਼ਾਨ ਰਹਿੰਦੇ ਹਨ। ਮਾਪੇ ਆਪਣੇ ਬੱਚਿਆਂ ਨੂੰ ਹਮੇਸ਼ਾ ਸਿਹਤਮੰਦ ਚੀਜ਼ਾਂ ਖਾਣ ਨੂੰ ਦਿੰਦੇ ਹਨ, ਤਾਂਕਿ ਉਨ੍ਹਾਂ ਦਾ ਭਾਰ ਵਧ ਸਕੇ। ਪਰ ਕਈ ਵਾਰ ਸਿਹਤਮੰਦ ਚੀਜ਼ਾਂ ਵੀ ਬੱਚੇ ਦੇ ਸਰੀਰ ਨੂੰ ਨਹੀਂ ਲੱਗਦੀਆਂ। ਅਜਿਹੇ 'ਚ ਤੁਸੀਂ ਇੱਕ ਸਿਹਤਮੰਦ ਸਮੂਦੀ ਅਜ਼ਮਾ ਸਕਦੇ ਹੋ। ਇਸਨੂੰ ਘਰ 'ਚ ਵੀ ਬਣਾਉਣਾ ਬਹੁਤ ਆਸਾਨ ਹੈ। ਇਸ ਸਮੂਦੀ ਨੂੰ ਰੋਜ਼ਾਨਾ ਪਿਲਾਉਣ ਨਾਲ ਬੱਚੇ 'ਚ ਐਨਰਜ਼ੀ ਅਤੇ ਭਾਰ ਵਧਣਾ ਸ਼ੁਰੂ ਹੋ ਜਾਵੇਗਾ। ਇਸ ਸਮੂਦੀ 'ਚ ਕਈ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਇਸ ਗੱਲ ਦਾ ਧਿਆਨ ਰੱਖੋ ਕਿ 5 ਸਾਲ ਤੋਂ ਵੱਡੇ ਬੱਚਿਆਂ ਨੂੰ ਇਹ ਸਮੂਦੀ ਦਿੱਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਕਈ ਲੋਕਾਂ ਨੂੰ ਪੀਨਟ ਬਟਰ ਤੋਂ ਐਲਰਜ਼ੀ ਹੁੰਦੀ ਹੈ। ਇਸ ਲਈ ਅਜਿਹੇ ਲੋਕ ਇਸ ਸਮੂਦੀ 'ਚ ਪੀਨਟ ਬਟਰ ਪਾਉਣ ਤੋਂ ਪਰਹੇਜ਼ ਕਰ ਸਕਦੇ ਹਨ।
ਸਮੂਦੀ ਬਣਾਉਣ ਲਈ ਇਨ੍ਹਾਂ ਚੀਜ਼ਾਂ ਦੀ ਲੋੜ: ਜੇਕਰ ਬੱਚੇ ਦਾ ਭਾਰ ਵਧਾਉਣ ਲਈ ਤੁਸੀਂ ਘਰ 'ਚ ਹੀ ਸਮੂਦੀ ਬਣਾਉਣਾ ਚਾਹੁੰਦੇ ਹੋ, ਤਾਂ ਤੁਹਾਨੂੰ ਦੋ ਕੱਪ ਓਟਸ, ਗਾਜਰ, 5 ਤੋਂ 6 ਖਜੂਰਾਂ, ਬਾਦਾਮ, ਸ਼ਹਿਦ, ਪੀਨਟ ਬਟਰ, ਦੁੱਧ, ਕੇਲਾ, ਚਿਆ ਬੀਜ ਆਦਿ ਦੀ ਲੋੜ ਹੈ।
ਸਮੂਦੀ ਬਣਾਉਣ ਦਾ ਤਰੀਕਾ: ਇਸ ਸਮੂਦੀ ਨੂੰ ਤੁਸੀਂ ਘਰ 'ਚ ਹੀ ਆਸਾਨੀ ਨਾਲ ਬਣਾ ਸਕਦੇ ਹੋ। ਇਸ ਨਾਲ ਬੱਚੇ ਦਾ ਭਾਰ ਵਧਾਉਣ 'ਚ ਮਦਦ ਮਿਲੇਗੀ। ਇਸ ਸਮੂਦੀ ਨੂੰ ਬਣਾਉਣ ਲਈ ਸਾਰੀ ਸਮੱਗਰੀ ਨੂੰ Grinder 'ਚ ਪਾ ਕੇ ਚਲਾ ਦਿਓ। ਇਸ ਤਰ੍ਹਾਂ ਤੁਹਾਡੀ ਸਮੂਦੀ ਤਿਆਰ ਹੈ। ਇਸ ਤੋਂ ਬਾਅਦ ਬਾਦਾਮ ਅਤੇ ਅਨਾਰ ਦੇ ਦਾਣੇ ਉੱਪਰ ਛਿੜਕ ਦਿਓ। ਇਸ ਨਾਲ ਬੱਚੇ ਦੇ ਸਰੀਰ ਨੂੰ ਕਈ ਸਾਰੇ ਫਾਇਦੇ ਮਿਲ ਸਕਦੇ ਹਨ।
ਸਮੂਦੀ ਦੇ ਫਾਇਦੇ:
- ਇਸ ਸਮੂਦੀ ਨੂੰ ਸਵੇਰ ਦੇ ਸਮੇਂ ਭੋਜਨ 'ਚ ਦੇਣਾ ਫਾਇਦੇਮੰਦ ਹੋ ਸਕਦਾ ਹੈ।
- ਇਸ 'ਚ ਮੌਜ਼ੂਦ ਡਰਾਈ ਫਰੂਟਸ ਬੱਚੇ ਨੂੰ ਐਨਰਜ਼ੀ ਦਿੰਦੇ ਹਨ।
- ਇਸ ਸਮੂਦੀ 'ਚ ਮੌਜ਼ੂਦ ਦੁੱਧ ਅਤੇ ਕੇਲਾ ਭਾਰ ਵਧਾਉਣ 'ਚ ਮਦਦ ਕਰਦੇ ਹਨ ਅਤੇ ਪੀਨਟ ਬਟਰ 'ਚ ਪ੍ਰੋਟੀਨ ਮੌਜ਼ੂਦ ਹੁੰਦਾ ਹੈ।
- ਓਟਸ ਨਾਲ ਬੱਚਿਆਂ ਨੂੰ ਕਬਜ਼, ਗੈਸ ਅਤੇ ਪੇਟ ਨਾਲ ਜੁੜੀਆਂ ਕਈ ਸਮੱਸਿਆਵਾਂ ਤੋਂ ਰਾਹਤ ਮਿਲ ਸਕਦੀ ਹੈ। ਓਟਸ ਨੂੰ ਦਿਨ 'ਚ ਦੋ ਜਾਂ ਤਿੰਨ ਵਾਰ ਤੁਸੀਂ ਬੱਚਿਆਂ ਨੂੰ ਦੇ ਸਕਦੇ ਹੋ।
- ਇਸ ਸਮੂਦੀ 'ਚ ਮੌਜ਼ੂਦ ਗਾਜਰ ਬੱਚਿਆਂ ਦੀਆਂ ਅੱਖਾਂ ਲਈ ਫਾਇਦੇਮੰਦ ਹੁੰਦੀ ਹੈ।
- ਇਸ 'ਚ ਮੌਜ਼ੂਦ ਚਿਆ ਬੀਜ 'ਚ ਓਮੇਗਾ-3 ਫੈਟੀ ਐਸਿਡ, ਪ੍ਰੋਟੀਨ, ਵਿਟਾਮਿਨ-ਕੇ, ਕੈਲਸ਼ੀਅਮ, ਵਿਟਾਮਿਨ B6 ਪਾਇਆ ਜਾਂਦਾ ਹੈ। ਇਸ ਨਾਲ ਬੱਚੇ ਦੇ ਵਿਕਾਸ 'ਚ ਮਦਦ ਮਿਲਦੀ ਹੈ। ਇਸਦੇ ਨਾਲ ਹੀ ਬੱਚਿਆਂ ਦੇ ਇਮਿਊਨ ਸਿਸਟਮ ਅਤੇ ਹੱਡੀਆਂ ਨੂੰ ਮਜ਼ਬੂਤ ਕਰਨ ਲਈ ਵੀ ਚੀਆ ਬੀਜ ਫਾਇਦੇਮੰਦ ਹੁੰਦੇ ਹਨ।