ਪੰਜਾਬ

punjab

ETV Bharat / sukhibhava

Cooking Hacks: ਪਿਆਜ਼ ਕੱਟਦੇ ਸਮੇਂ ਤੁਹਾਡੀਆਂ ਅੱਖਾਂ 'ਚ ਵੀ ਆ ਰਿਹਾ ਹੈ ਪਾਣੀ, ਤਾਂ ਅਪਣਾਓ ਇਹ 5 ਟਿਪਸ, ਨਹੀਂ ਆਉਣਗੇ ਹੰਝੂ - healthy lifestyle

ਜੇਕਰ ਪਿਆਜ਼ ਕੱਟਦੇ ਸਮੇਂ ਤੁਹਾਡੀਆਂ ਅੱਖਾਂ 'ਚ ਵੀ ਪਾਣੀ ਆ ਜਾਂਦਾ ਹੈ, ਤਾਂ ਕੁਝ ਟਿਪਸ ਨੂੰ ਅਜ਼ਮਾ ਕੇ ਤੁਸੀ ਇਸ ਸਮੱਸਿਆਂ ਤੋਂ ਛੁਟਕਾਰਾ ਪਾ ਸਕਦੇ ਹੋ।

Cooking Hacks
Cooking Hacks

By

Published : Jul 19, 2023, 1:18 PM IST

ਹੈਦਰਾਬਾਦ:ਹਰ ਕੋਈ ਆਪਣੇ ਘਰ ਵਿੱਚ ਭੋਜਨ ਬਣਾਉਦਾ ਹੈ। ਪਰ ਭੋਜਨ ਬਣਾਉਦੇ ਸਮੇਂ ਪਿਆਜ਼ ਕੱਟਣਾ ਹਰ ਕਿਸੇ ਨੂੰ ਮੁਸ਼ਕਲ ਲੱਗਦਾ ਹੈ। ਕਿਉਕਿ ਇਸ ਦੌਰਾਨ ਅੱਖਾਂ 'ਚੋ ਪਾਣੀ ਆਉਣ ਲੱਗਦਾ ਹੈ। ਜੇਕਰ ਪਿਆਜ਼ ਕੱਟਦੇ ਸਮੇਂ ਤੁਹਾਡੀਆਂ ਵੀ ਅੱਖਾ 'ਚੋ ਪਾਣੀ ਆਉਦਾ ਹੈ, ਤਾਂ ਤੁਸੀਂ ਕੁਝ ਟਿਪਸ ਅਜ਼ਮਾ ਕੇ ਇਸ ਸਮੱਸਿਆਂ ਤੋਂ ਛੁਟਕਾਰਾ ਪਾ ਸਕਦੇ ਹੋ।

ਪਿਆਜ਼ ਕੱਟਦੇ ਸਮੇਂ ਅੱਖਾਂ 'ਚੋ ਪਾਣੀ ਆਉਣ ਦਾ ਕਾਰਨ: ਪਿਆਜ਼ ਕੱਟਦੇ ਸਮੇਂ ਅੱਖਾਂ 'ਚੋ ਪਾਣੀ ਆਉਣ ਦਾ ਕਾਰਨ ਪਿਆਜ਼ ਦੇ ਅੰਦਰ ਮੌਜ਼ੂਦ ਪਾਚਕ ਹੁੰਦੇ ਹਨ। ਜਦੋਂ ਪਿਆਜ਼ ਕੱਟਿਆ ਜਾਂਦਾ ਹੈ ਉਦੋਂ ਉਸਦੇ ਅੰਦਰ ਮੌਜ਼ੂਦ ਇੱਕ ਗੈਸ ਨਿਕਲਦੀ ਹੈ। ਜਿਸ ਨੂੰ Sy Propanethial s Oxide ਕਿਹਾ ਜਾਂਦਾ ਹੈ। ਇੱਹ ਨੱਕ ਰਾਹੀ ਅੱਖਾਂ ਦੀ ਝਿੱਲੀ ਨੂੰ ਪਰੇਸ਼ਾਨ ਕਰਦੀ ਹੈ ਅਤੇ ਅੱਖਾਂ ਵਿੱਚ ਪਾਣੀ ਆਉਣ ਲੱਗਦਾ ਹੈ। ਜੇਕਰ ਤੁਸੀਂ ਇਸ ਸਮੱਸਿਆਂ ਤੋਂ ਬਚਣਾ ਚਾਹੁੰਦੇ ਹੋ, ਤਾਂ ਹੇਠਾਂ ਦਿੱਤੇ ਉਪਾਅ ਅਪਣਾਏ ਜਾ ਸਕਦੇ ਹਨ।

ਪਿਆਜ਼ ਕੱਟਦੇ ਸਮੇਂ ਅੱਖਾਂ 'ਚੋ ਆ ਰਹੇ ਪਾਣੀ ਨੂੰ ਰੋਕਣ ਲਈ ਕਰੋ ਇਹ ਕੰਮ:

ਐਨਕਾਂ ਲਗਾਉਣਾ: ਪਿਆਜ਼ ਕੱਟਦੇ ਸਮੇਂ ਤੁਸੀਂ ਐਨਕਾਂ ਦਾ ਇਸਤੇਮਾਲ ਕਰ ਸਕਦੇ ਹੋ। ਇਸ ਨਾਲ ਅੱਖਾ ਤੱਕ ਹਵਾ ਨਹੀਂ ਪਹੁੰਚਦੀ ਅਤੇ ਤੁਹਾਡੀਆਂ ਅੱਖਾਂ ਤੱਕ ਪਿਆਜ਼ ਦੀ ਗੈਸ ਵੀ ਨਹੀਂ ਪਹੁੰਚੇਗੀ।

ਪਿਆਜ਼ ਨੂੰ ਪਾਣੀ ਵਿੱਚ ਰੱਖੋ: ਪਿਆਜ਼ ਨੂੰ ਛਿੱਲਣ ਤੋਂ ਬਾਅਦ ਇਸਦੇ ਵਿਚਕਾਰ ਤੋਂ ਦੋ ਟੁੱਕੜੇ ਕਰ ਲਓ। ਉਸ ਤੋਂ ਬਾਅਦ ਇਸਨੂੰ ਪਾਣੀ ਵਿੱਚ ਪਾ ਕੇ ਰੱਖੋ। ਤੁਸੀਂ ਇਸ ਨੂੰ ਘਟੋ-ਘਟ 15 ਤੋਂ 20 ਮਿੰਟ ਤੱਕ ਪਾਣੀ ਵਿੱਚ ਰੱਖੋ। ਇਸ ਪਾਣੀ ਵਿੱਚ ਤੁਸੀਂ ਸਫੈਦ ਸਿਰਕਾ ਵੀ ਪਾ ਸਕਦੇ ਹੋ। ਅਜਿਹਾ ਕਰਨ ਨਾਲ ਪਿਆਜ਼ ਦੇ ਪਾਚਕ ਨਿਕਲ ਜਾਣਗੇ ਅਤੇ ਤੁਹਾਡੀਆਂ ਅੱਖਾਂ ਵਿੱਚ ਪਾਣੀ ਨਹੀਂ ਆਵੇਗਾ।

ਪਿਆਜ਼ ਨੂੰ ਕੱਟਣ ਤੋਂ ਪਹਿਲਾ ਫਰਿੱਜ 'ਚ ਰੱਖੋ: ਪਿਆਜ਼ ਨੂੰ ਕੱਟਣ ਤੋਂ ਪਹਿਲਾ 20 ਤੋਂ 25 ਮਿੰਟ ਫਰਿੱਜ 'ਚ ਰੱਖ ਦਿਓ। ਅਜਿਹਾ ਕਰਨ ਨਾਲ ਪਿਆਜ਼ ਵਿੱਚ ਮੌਜ਼ੂਦ ਪਾਚਕ ਦਾ ਅਸਰ ਖਤਮ ਹੋ ਜਾਂਦਾ ਹੈ ਅਤੇ ਇਸਨੂੰ ਕੱਟਣ ਨਾਲ ਅੱਖਾਂ 'ਚੋ ਪਾਣੀ ਨਹੀਂ ਆਵੇਗਾ।

ਪਿਆਜ਼ ਨੂੰ ਤੇਜ਼ ਚਾਕੂ ਨਾਲ ਕੱਟੋ: ਹਮੇਸ਼ਾ ਪਿਆਜ਼ ਨੂੰ ਤੇਜ਼ ਚਾਕੂ ਨਾਲ ਹੀ ਕੱਟੋ। ਜਦੋਂ ਤੁਸੀਂ ਤੇਜ਼ ਚਾਕੂ ਨਾਲ ਪਿਆਜ਼ ਕੱਟਦੇ ਹੋ, ਤਾਂ ਪਿਆਜ਼ ਦੀ ਲੇਅਰ ਕੱਟ ਹੁੰਦੀ ਹੈ। ਇਸ ਵਿੱਚੋ ਘਟ ਪਾਚਕ ਨਿਕਲਦੇ ਹਨ। ਪਿਆਜ਼ ਦੀ ਸੈੱਲ ਬਾਲਸ ਜਦੋਂ ਖਰਾਬ ਹੁੰਦੀ ਹੈ, ਤਾਂ ਇਸ ਵਿੱਚੋ ਘਟ ਗੈਸ ਨਿਕਲਦੀ ਹੈ ਅਤੇ ਅੱਖਾਂ ਨੂੰ ਘਟ ਸਮੱਸਿਆਂ ਹੁੰਦੀ ਹੈ।

ਪਿਆਜ਼ ਕੱਟਦੇ ਸਮੇਂ ਇੱਕ ਮੋਮਬੱਤੀ ਜਗਾਓ: ਕੁਝ ਲੋਕਾਂ ਦਾ ਮੰਨਣਾ ਹੈ ਕਿ ਪਿਆਜ਼ ਕੱਟਦੇ ਸਮੇਂ ਇੱਕ ਮੋਮਬੱਤੀ ਜਗਾਉਣੀ ਚਾਹੀਦੀ ਹੈ। ਅਜਿਹਾ ਕਰਨ ਨਾਸ ਇਸ 'ਚੋ ਨਿਕਲਣ ਵਾਲੀ ਗੈਸ ਮੋਮਬੱਤੀ ਵਿੱਚ ਚਲੀ ਜਾਂਦੀ ਹੈ ਅਤੇ ਤੁਹਾਡੀਆਂ ਅੱਖਾਂ ਨੂੰ ਜਲਨ ਨਹੀਂ ਹੋਵੇਗੀ।

ABOUT THE AUTHOR

...view details