ਪੰਜਾਬ

punjab

ETV Bharat / sukhibhava

ਭਾਰਤ 'ਚ ਕੋਰੋਨਾ ਵਾਇਰਸ ਦੀ ਤੀਜੀ ਲਹਿਰ ਆਉਣ ਦੀ ਚੇਤਾਵਨੀ ! - ਕੋਵਿਡ-19 ਵੈਕਸੀਨ

ਭਾਰਤ ਅਜੇ ਕੋਰੋਨਾ ਵਾਇਰਸ ਸੰਕਰਮਣ ਦੀ ਦੂਜੀ ਲਹਿਰ ਤੋਂ ਨਿੱਜਠਣ ਦੀ ਕੋਸ਼ਿਸ਼ਾਂ 'ਚ ਲੱਗਾ ਹੈ ਕਿ ਹੁਣ ਕੋਰੋਨਾ ਦੀ ਤੀਜੀ ਲਹਿਰ ਆਉਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਕੇਂਦਰ ਸਰਕਾਰ ਦੇ ਮੁੱਖ ਵਿਗਿਆਨੀ ਸਲਾਹਕਾਰ ਨੇ ਇਸ ਬਾਰੇ ਚੇਤਾਵਨੀ ਜਾਰੀ ਕੀਤੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਦੇ ਮੁਕਾਬਲੇ ਕੋਰੋਨਾ ਸੰਕਰਮਣ ਦੇ ਮਾਮਲਿਆਂ ਵਿੱਚ ਤੇਜ਼ੀ ਨਾਲ 2.4 ਫੀਸਦੀ ਵਾਧਾ ਹੋਇਆ ਹੈ।

ਕੋਰੋਨਾ ਦੀ ਤੀਜੀ ਲਹਿਰ ਆਉਣ ਦੀ ਚੇਤਾਵਨੀ
ਕੋਰੋਨਾ ਦੀ ਤੀਜੀ ਲਹਿਰ ਆਉਣ ਦੀ ਚੇਤਾਵਨੀ

By

Published : May 6, 2021, 9:11 PM IST

ਭਾਰਤ ਵਿੱਚ ਕੋਰੋਨਾ ਵਾਇਰਸ ਸੰਕਰਮਣ ਦੀ ਦੂਜੀ ਲਹਿਰ ਦਾ ਕਹਿਰ ਜਾਰੀ ਹੈ। ਇਸ ਵਿਚਾਲੇ ਦੇਸ਼ ਵਿੱਚ ਤੀਜੀ ਲਹਿਰ ਨੂੰ ਲੈ ਕੇ ਵੀ ਚੇਤਾਵਨੀ ਜਾਰੀ ਕੀਤੀ ਗਈ ਹੈ। ਕੇਂਦਰ ਸਰਕਾਰ ਦੇ ਮੁੱਖ ਵਿਗਿਆਨੀ ਸਲਾਹਕਾਰ, ਵਿਜੇ ਰਾਘਵਨ ਦਾ ਕਹਿਣਾ ਹੈ ਕਿ ਦੇਸ਼ ਵਿੱਚ ਕੋਰੋਨਾ ਵਾਇਰਸ ਦੀ ਤੀਜੀ ਲਹਿਰ ਆਵੇਗੀ। ਕੇਂਦਰੀ ਸਿਹਤ ਮੰਤਰਾਲੇ ਦੀ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਰਾਘਵਨ ਨੇ ਕਿਹਾ, ਵਾਇਰਸ ਦਾ ਵਧੇਰੇ ਮਾਤਰਾ ਵਿੱਚ ਸੁੱਰਕੂਲੇਸ਼ਨ ਹੈ ਤੇ ਤੀਜੀ ਲਹਿਰ ਵੀ ਆਵੇਗੀ, ਪਰ ਇਹ ਸਪੱਸ਼ਟ ਨਹੀਂ ਹੋ ਸਕਿਆਂ ਕਿ ਇਹ ਕਦ ਆਵੇਗੀ ਤੇ ਕਿਸ ਪੱਧਰ ਦੀ ਹੋਵੇਗੀ। ਸਾਨੂੰ ਨਵੀਂ (ਤੀਜੀ) ਲਹਿਰ ਲਈ ਤਿਆਰੀ ਕਰਨੀ ਚਾਹੀਦੀ ਹੈ।

ਉਨ੍ਹਾਂ ਇਹ ਵੀ ਕਿਹਾ ਕਿ ਨਵੇਂ ਸਟ੍ਰੇਨ ਤੋਂ ਨਿਜੱਠਣ ਲਈ ਅਪਗ੍ਰੇਡਸ਼ਨ ਦੇ ਲਈ ਕੋਵਿਡ-19 ਵੈਕਸੀਨ ਦੀ ਨਿਯਮਤ ਨਿਗਰਾਨੀ ਰੱਖਣ ਦੀ ਲੋੜ ਹੈ।

ਵੈਗਿਆਨਕ ਸਲਾਹਕਾਰ ਨੇ ਇਹ ਵੀ ਕਿਹਾ ਕਿ ਵਾਇਰਸ ਦੇ ਸਟ੍ਰੇਨ ਪਹਿਲੇ ਸਟ੍ਰੇਨ ਵਾਂਗ ਤੇਜ਼ੀ ਨਾਲ ਫੈਲ ਰਹੇ ਹਨ। ਇਨ੍ਹਾਂ 'ਚ ਨਵੇਂ ਤਰ੍ਹਾਂ ਦੇ ਸੰਕਰਮਣ ਦਾ ਗੁਣ ਨਹੀਂ ਹੈ। ਉਨ੍ਹਾਂ ਇਹ ਵੀ ਆਖਿਆ ਕਿ ਮੌਜੂਦਾ ਵੈਰੀਐਂਟਸ ਦੇ ਖਿਲਾਫ ਵੈਕਸੀਨ ਪ੍ਰਭਾਵੀ ਹੈ। ਦੇਸ਼ ਤੇ ਦੁਨੀਆ ਵਿੱਚ ਨਵੇਂ ਵੈਰੀਐਂਟਸ ਆਉਣਗੇ। ਉਨ੍ਹਾਂ ਕਿਹਾ ਕਿ ਇੱਕ ਲਹਿਰ ਦੇ ਖ਼ਤਮ ਹੋਣ ਮਗਰੋਂ ਸਾਵਧਾਨੀ ਦੀ ਘਾਟ ਹੋਣ ਨਾਲ ਵਾਇਰਸ ਨੂੰ ਮੁੜ ਫੈਲਣ ਦਾ ਮੌਕਾ ਮਿਲਦਾ ਹੈ।

ਵਿਜੇ ਰਾਘਵਨ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਮੌਜੂਦਾ ਸਮੇਂ ਵਿੱਚ ਉਪਲਬਧ ਹੋਣ ਵਾਲੇ ਟੀਕੇ ਮੌਜੁਦਾ ਵੈਰੀਐਂਟਦੇ ਮੁਕਾਬਲੇ ਪ੍ਰਭਾਵਸ਼ਾਲੀ ਹਨ। ਉਨ੍ਹਾਂ ਨੇ ਕਿਹਾ ਕਿ ਭਾਰਤ ਅਤੇ ਦੁਨੀਆ ਭਰ ਵਿੱਚ ਵਿਗਿਆਨਕ ਨਵੇਂ ਵੈਰੀਐਨਟਸ ਦਾ ਪਹਿਲਾਂ ਤੋਂ ਅਨੁਮਾਨ ਲਾਉਣ ਅਤੇ ਜਲਦੀ ਤੋਂ ਜਲਦੀ ਸੁਰੱਖਿਅਤ ਵਾਤਾਵਰਣ ਦੀ ਯੋਜਨਾ ਬਣਾ ਕੇ ਨਵੇਂ ਵੈਰੀਐਂਟ ਦੇ ਖਿਲਾਫ ਕੰਮ ਕਰ ਰਹੇ ਹਨ।

ਇਸ ਦੌਰਾਨ, ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ ਦੇਸ਼ ਵਿੱਚ ਪਹਿਲਾਂ ਦੇ ਮੁਕਾਬਲੇ ਕੋਰੋਨਾ ਸੰਕਰਮਣ ਦੇ ਮਾਮਲਿਆਂ ਵਿੱਚ ਤੇਜ਼ੀ ਨਾਲ 2.4 ਫੀਸਦੀ ਦਾ ਵਾਧਾ ਹੋਇਆ ਹੈ।

ਸੰਯੁਕਤ ਸੈਕਟਰੀ (ਸਿਹਤ) ਪ੍ਰੇਮ ਅਗਰਵਾਲ ਨੇ ਕਿਹਾ, 12 ਸੂਬਿਆਂ ਵਿੱਚ ਇੱਕ ਲੱਖ ਤੋਂ ਵੱਧ ਗੰਭੀਰ ਕੇਸ ਹਨ, ਸੱਤ ਸੂਬਿਆਂ 'ਚ 50,000 ਤੋਂ 1 ਲੱਖ ਪ੍ਰਭਾਵਸ਼ਾਲੀ ਕੇਸ ਹਨ ਤੇ 17 ਸੂਬਿਆਂ ਵਿੱਚ 50,000 ਤੋਂ ਘੱਟ ਕੇਸ ਹਨ।ਮਹਾਰਾਸ਼ਟਰ, ਕੇਰਲ, ਕਰਨਾਟਕ, ਉੱਤਰ ਪ੍ਰਦੇਸ਼ ਅਤੇ ਆਂਧ੍ਰ ਪ੍ਰਦੇਸ਼ ਵਿੱਚ 1.5 ਲੱਖ ਤੋਂ ਵੱਧ ਗੰਭੀਰ ਕੇਸ ਹਨ।

ਅਗਰਵਾਲ ਨੇ ਕਿਹਾ ਕਿ 24 ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ 15 ਫੀਸਦੀ ਤੋਂ ਵੱਧ 10 ਸੂਬਿਆਂ ਵਿੱਚ 25 ਫੀਸਦੀ ਤੋਂ ਵੱਧ ਪੌਜ਼ੀਟੀਵਿਟੀ ਰੇਟ ਹਨ। ਮਹਾਰਾਸ਼ਟਰ ਵਿੱਚ ਪੌਜ਼ੀਟੀਵਿਟੀਰੇਟ 24 ਫੀਸਦੀ ਹੈ।

ABOUT THE AUTHOR

...view details