ਪੰਜਾਬ

punjab

ETV Bharat / sukhibhava

ਲੰਬੀ ਉਮਰ ਲਈ ਬੱਚਿਆਂ ਦਾ ਟੀਕਾਕਰਣ ਜ਼ਰੂਰੀ: ਵਿਸ਼ਵ ਟੀਕਾਕਰਨ ਦਿਵਸ

ਬੱਚੇ ਦੇ ਜਨਮ ਤੋਂ ਬਾਅਦ, ਉਸ ਨੂੰ ਵੱਖ-ਵੱਖ ਬਿਮਾਰੀਆਂ ਅਤੇ ਸੰਕਰਮਣਾਂ ਤੋਂ ਬਚਾਉਣ ਲਈ ਵੱਖੋ ਵੱਖਰੀਆਂ ਕਿਸਮਾਂ ਦੇ ਟੀਕੇ ਅਤੇ ਦਵਾਈਆਂ ਦਿੱਤੀਆਂ ਜਾਂਦੀਆਂ ਹਨ।

ਵਿਸ਼ਵ ਟੀਕਾਕਰਨ ਦਿਵਸ
ਵਿਸ਼ਵ ਟੀਕਾਕਰਨ ਦਿਵਸ

By

Published : Nov 10, 2020, 2:09 PM IST

ਦੁਨੀਆ ਭਰ ਦੇ ਲੋਕਾਂ ਨੂੰ ਟੀਕਿਆਂ ਦੀ ਜਰੂਰਤ ਅਤੇ ਮਹੱਤਤਾ ਤੋਂ ਜਾਣੂ ਕਰਵਾਉਣ ਦੇ ਉਦੇਸ਼ ਨਾਲ 10 ਨਵੰਬਰ ਨੂੰ ਵਿਸ਼ਵ ਟੀਕਾਕਰਨ ਦਿਵਸ ਮਣਾਇਆ ਜਾਂਦਾ ਹੈ।

ਵਿਸ਼ਵ ਟੀਕਾਕਰਨ ਦਿਵਸ:

ਬੱਚਿਆਂ ਨੂੰ ਗੰਭੀਰ ਬਿਮਾਰੀਆਂ ਤੋਂ ਦੂਰ ਰੱਖਣ ਲਈ, ਪੂਰੀ ਦੁਨੀਆ ਵਿੱਚ ਵੱਖ-ਵੱਖ ਕਿਸਮਾਂ ਦੇ ਟੀਕੇ ਲਗਾਉਣਾ ਜ਼ਰੂਰੀ ਕੀਤਾ ਗਿਆ ਹੈ। ਜਿਸ ਲਈ ਵੱਡੇ ਪੱਧਰ 'ਤੇ ਪ੍ਰੋਗਰਾਮ ਵੀ ਚਲਾਏ ਜਾਂਦੇ ਹਨ ਪਰ ਇਸਦੇ ਬਾਵਜੂਦ ਹਰ ਸਾਲ ਬਹੁਤ ਸਾਰੇ ਬੱਚੇ ਕਿਸੇ ਨਾ ਕਿਸੇ ਕਾਰਨ ਇਹ ਟੀਕੇ ਨਹੀਂ ਲੱਗਾ ਪਾਉਂਦੇ। ਜੇ ਬੱਚਿਆਂ ਨੂੰ ਸਮੇਂ ਸਿਰ ਮਹੱਤਵਪੂਰਨ ਟੀਕੇ ਲਗਵਾਏ ਜਾਣ ਤਾਂ ਉਨ੍ਹਾਂ ਬਹੁਤ ਸਾਰੀਆਂ ਘਾਤਕ ਬਿਮਾਰੀਆਂ ਤੋਂ ਬਚਾਇਆ ਜਾ ਸਕਦਾ ਹੈ।

ਅੰਕੜਿਆਂ ਦੇ ਮੁਤਾਬਕ, ਸਾਲ 2003 ਵਿੱਚ, ਵਿਸ਼ਵ ਭਰ ਵਿੱਚ ਬੱਚਿਆਂ ਦੀ ਕੁੱਲ ਆਬਾਦੀ ਦੇ 85% ਨੇ ਡਿਪਥੀਰਿਆ, ਟੈਟਨਸ ਅਤੇ ਪਰਟੂਸਿਸ ਦੀਆਂ 3-3 ਖੁਰਾਕਾਂ ਲਈਆਂ ਸਨ ਪਰ ਲਗਭਗ 20 ਮਿਲੀਅਨ ਬੱਚੇ ਇਹ ਮਹੱਤਵਪੂਰਨ ਟੀਕੇ ਨਹੀਂ ਲੈ ਸਕੇ ਸੀ। ਐਨਐਚਪੀ ਇੰਡੀਆ ਦੇ ਅਨੁਸਾਰ, ਭਾਰਤ ਵਿਸ਼ਵ ਦੇ ਸਭ ਤੋਂ ਵੱਡੇ ਪੱਧਰ 'ਤੇ ਟੀਕਾਕਰਨ ਮੁਹਿੰਮ ਚਲਾਉਣ ਵਾਲੇ ਦੇਸ਼ਾਂ ਵਿਚੋਂ ਇੱਕ ਹੈ। ਪਰ ਦਵਾਈਆਂ, ਵੱਡੀ ਗਿਣਤੀ ਵਿੱਚ ਸਰਕਾਰੀ ਵਿਭਾਗਾਂ ਅਤੇ ਸੰਸਥਾਵਾਂ ਦੀ ਉਪਲੱਬਧਤਾ ਦੇ ਬਾਵਜੂਦ, ਦੂਰ-ਦੁਰਾਡੇ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਟੀਕਾਕਰਨ ਦੀ ਵਿਵਸਥਾ ਕਰਵਾਏ ਜਾਣ ਦੇ ਬਾਵਜੂਦ ਬੱਚਿਆਂ ਦੀ ਆਬਾਦੀ ਦੇ ਕੁੱਲ ਬੱਚਿਆਂ ਵਿਚੋਂ ਸਿਰਫ਼ 65% ਬੱਚੇ ਟੀਕਾਕਰਨ ਦਾ ਲਾਭ ਪਾਉਂਦੇ ਹਨ।

ਸ਼ਤ ਪ੍ਰਤੀਸ਼ਤ ਬੱਚਿਆਂ ਨੂੰ ਟੀਕਾਕਰਨ ਦਾ ਲਾਭ ਮਿਲ ਸਕੇ ਇਸ ਲਈ ਭਾਰਤ ਸਰਕਾਰ ਨੇ ਇੰਦਰਧਨੁਸ਼ ਪ੍ਰੋਗਰਾਮ ਦੀ ਸ਼ੁਰੂਆਤ ਸਾਲ 2014 ਵਿੱਚ ਕੀਤੀ। ਇਸਦਾ ਮੁੱਖ ਉਦੇਸ਼ ਇਹ ਸੀ ਕਿ ਗਰਭਵਤੀ ਔਰਤਾਂ ਅਤੇ ਨਵਜੰਮੇ ਬੱਚਿਆਂ ਸਮੇਤ ਸਾਰੇ ਬੱਚਿਆਂ ਨੂੰ ਪੂਰਾ ਟੀਕਾਕਰਣ ਦਾ ਲਾਭ ਮਿਲ ਸਕੇ।

ਟੀਕਾਕਰਨ ਦੀ ਜਰੂਰਤ ਅਤੇ ਮਹੱਤਤਾ

ਰਾਸ਼ਟਰੀ ਸਿਹਤ ਪੋਰਟਲ ਅਨੁਸਾਰ, ਸਾਡੇ ਸਰੀਰ ਵਿੱਚ ਲਾਗ ਤੋਂ ਬਚਾਅ ਲਈ ਕੁਦਰਤੀ ਤੌਰ ਇਮਿਉਨਿਟੀ ਮੌਜੂਦ ਹੁੰਦੀ ਹੈ। ਬੱਚੇ ਦੇ ਜਨਮ ਤੋਂ ਬਾਅਦ ਦੇ ਸ਼ੁਰੂਆਤੀ ਸਾਲਾਂ ਵਿੱਚ, ਬੱਚੇ ਦੀ ਇਮਿਉਨਿਟੀ ਵਿਕਸਤ ਹੋ ਰਹੀ ਹੁੰਦੀ ਹੈ। ਜਨਮ ਤੋਂ ਪਹਿਲਾਂ ਅਤੇ ਛਾਤੀ ਦਾ ਦੁੱਧ ਚੁੰਘਾਉਣ ਤੋਂ ਬਾਅਦ ਐਂਟੀਬਾਡੀਜ਼ ਦੀ ਸੰਖਿਆ ਘੱਟ ਹੋਣ ਲੱਗ ਜਾਂਦੀ ਹੈ। ਉਸ ਵੇਲੇ ਬੱਚੇ ਦੇ ਸ਼ਰੀਰ ਵਿੱਚ ਐਂਟੀਬਾਡੀਜ਼ ਪੈਦਾ ਕਰਨ ਦੀ ਜ਼ਰੂਰਤ ਮਹਿਸੂਸ ਹੁੰਦੀ ਹੈ।

ਬੱਚਿਆਂ ਨੂੰ ਲਗਾਉਣ ਲਈ ਲਾਏ ਜਾਣ ਵਾਲੇ ਟੀਕਿਆਂ ਦੀ ਸੂਚੀ ਬੱਚੇ ਦੇ ਜਨਮ ਤੋਂ ਬਾਅਦ, ਡਾਕਟਰ ਬੱਚੇ ਦੇ ਮਾਪਿਆਂ ਨੂੰ ਉਨ੍ਹਾਂ ਨੂੰ ਦਿੱਤੀਆਂ ਜਾਣ ਵਾਲੇ ਟੀਕਿਆਂ ਬਾਰੇ ਸੂਚਿਤ ਕਰਦਾ ਹੈ। ਬੱਚਿਆਂ ਦੇ ਟੀਕਾਕਰਨ ਲਈ ਇੱਕ ਵਿਸ਼ੇਸ਼ ਕਾਰਡ ਵੀ ਬਣਾਇਆ ਜਾਂਦਾ ਹੈ, ਜਿਸ ਵਿੱਚ ਉਸ ਨੂੰ ਲੱਗਣ ਵਾਲੇ ਸਾਰੇ ਟੀਕਿਆਂ ਦੀ ਜਾਣਕਾਰੀ ਹੁੰਦੀ ਹੈ।

ਟੀਕਾਕਰਨ ਤੋਂ ਬਾਅਦ ਸਾਵਧਾਨੀਆਂ

ਬੱਚਿਆਂ ਨੂੰ ਟੀਕਾਕਰਨ ਤੋਂ ਬਾਅਦ ਹਲਕਾ ਬੁਖਾਰ, ਦਰਦ ਜਾਂ ਸੋਜ ਆਦਿ ਹੋ ਸਕਦੇ ਹਨ। ਇਹ ਆਮ ਹੈ, ਪਰ ਇਸ ਲਈ ਉਨ੍ਹਾਂ ਨੂੰ ਅਜਿਹੀ ਕੋਈ ਦਵਾਈ ਨਹੀਂ ਦੇਣੀ। ਜੇ ਬੱਚਾ ਵਧੇਰੇ ਰੋਂਦਾ ਹੈ ਤਾਂ ਡਾਕਟਰ ਨਾਲ ਸੰਪਰਕ ਕਰੋ। ਡੀਪੀਟੀ ਟੀਕੇ ਤੋਂ ਬਾਅਦ, ਬੱਚੇ ਵਿੱਚ ਟੀਕੇ ਵਾਲੀ ਥਾਂ 'ਤੇ ਸੋਜ ਜਾਂ ਲਾਲੀ ਹੋ ਸਕਦੀ ਹੈ। ਕਈ ਵਾਰ ਇੱਕ ਗੁੰਠਲ ਬਣ ਜਾਂਦੀ ਹੈ। ਇਸ ਬਾਰੇ ਚਿੰਤਾ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ, ਕਿਉਂਕਿ ਇਹ ਆਪਣੇ ਆਪ ਹੀ ਠੀਕ ਹੋ ਜਾਂਦੀ ਹੈ।

ਟੀਕਾਕਰਣ ਵੇਲੇ ਧਿਆਨ ਵਿੱਚ ਰੱਖਣ ਵਾਲੀਆਂ ਗੱਲਾਂ:

ਇਹ ਬਹੁਤ ਮਹੱਤਵਪੂਰਨ ਹੈ ਕਿ ਬੱਚਿਆਂ ਨੂੰ ਟੀਕਾਕਰਨ ਦਿੰਦੇ ਸਮੇਂ ਕੁਝ ਵਿਸ਼ੇਸ਼ ਚੀਜ਼ਾਂ ਦਾ ਧਿਆਨ ਰੱਖਿਆ ਜਾਵੇ। ਐਨਐਚਪੀ ਨੇ ਟੀਕਾਕਰਨ ਸੰਬੰਧੀ ਇੱਕ ਵਿਸ਼ੇਸ਼ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤਾ ਹੈ:

  • ਧਿਆਨ ਦਿਓ ਕਿ ਬੱਚੇ ਨੂੰ ਟੀਕੇ ਸਿਰਫ ਇੱਕ ਵਾਰ ਵਰਤੇ ਜਾਣ ਵਾਲੇ ਹੋਣ।
  • ਬੱਚਿਆਂ ਨੂੰ ਟੀਕੇ ਲਗਾਉਣ ਲਈ ਡਾਕਟਰ ਦੁਆਰਾ ਦਿੱਤੀ ਟੀਕਾਕਰਣ ਟੇਬਲ ਨੂੰ ਧਿਆਨ ਵਿੱਚ ਰੱਖਿਆ ਜਾਵੇ ਅਤੇ ਨਿਰਧਾਰਤ ਸਮੇਂ ਬੱਚੇ ਨੂੰ ਟੀਕੇ ਲਗਵਾਏ ਜਾਣ।

ABOUT THE AUTHOR

...view details