ਹੈਦਰਾਬਾਦ:ਮਾਂ ਬਣਨਾ ਇੱਕ ਬਹੁਤ ਹੀ ਵਧੀਆ ਅਹਿਸਾਸ ਹੁੰਦਾ ਹੈ। ਪਰ ਮਾਂ ਬਣਨ ਦਾ ਸਫ਼ਰ ਕਾਫੀ ਮੁਸ਼ਕਲ ਹੁੰਦਾ ਹੈ। ਇਸ ਸਮੇਂ ਦੌਰਾਨ ਗਰਭਵਤੀ ਔਰਤ ਨੂੰ ਆਪਣੀ ਸਿਹਤ ਦਾ ਖਾਸ ਧਿਆਨ ਰੱਖਣਾ ਪੈਂਦਾ ਹੈ। ਕਿਉਕਿ ਛੋਟੀ ਜਿਹੀ ਲਾਪਰਵਾਹੀ ਬੱਚੇ 'ਤੇ ਵੀ ਬੂਰਾ ਅਸਰ ਪਾ ਸਕਦੀ ਹੈ। ਸਹੀ ਖਾਣਾ-ਪੀਣਾ, ਕਸਰਤ ਅਤੇ ਡਾਕਟਰ ਦੀਆਂ ਗੱਲਾਂ ਦੀ ਪਾਲਣਾ ਕਰਨ ਦੇ ਨਾਲ-ਨਾਲ ਗਰਭਵਤੀ ਔਰਤਾਂ ਨੂੰ ਫੋਨ ਤੋਂ ਵੀ ਦੂਰੀ ਬਣਾਉਣੀ ਚਾਹੀਦੀ ਹੈ। ਗਰਭ ਅਵਸਥਾ ਦੌਰਾਨ ਮੋਬਾਇਲ ਫੋਨ ਦਾ ਇਸਤੇਮਾਲ ਕਰਨ ਨਾਲ ਹੋਣ ਵਾਲੇ ਬੱਚੇ ਦੇ ਵਿਕਾਸ 'ਤੇ ਬੂਰਾ ਅਸਰ ਪੈ ਸਕਦਾ ਹੈ।
Pregnancy Tips: ਗਰਭ ਅਵਸਥਾ ਦੌਰਾਨ ਮੋਬਾਇਲ ਫੋਨ ਦਾ ਇਸਤੇਮਾਲ ਕਰਨਾ ਹੋ ਸਕਦੈ ਖਤਰਨਾਕ, ਇਸ ਤਰ੍ਹਾਂ ਬਣਾਓ ਆਪਣੇ ਫੋਨ ਤੋਂ ਦੂਰੀ
ਗਰਭ ਅਵਸਥਾ ਇੱਕ ਔਰਤ ਦੇ ਜੀਵਨ ਦਾ ਸਭ ਤੋਂ ਖਾਸ ਪਲ ਹੁੰਦਾ ਹੈ। ਜੇਕਰ ਗਰਭ ਅਵਸਥਾ ਦੌਰਾਨ ਔਰਤ ਫੋਨ ਦਾ ਇਸਤੇਮਾਲ ਕਰਦੀ ਹੈ, ਤਾਂ ਬੱਚਾ ਮਾਨਸਿਕ ਤੌਰ 'ਤੇ ਬਿਮਾਰ ਪੈਦਾ ਹੋ ਸਕਦਾ ਹੈ।
ਗਰਭ ਅਵਸਥਾ ਦੌਰਾਨ ਫੋਨ ਦਾ ਇਸਤੇਮਾਲ ਕਰਨਾ ਖਤਰਨਾਕ: ਗਰਭ ਅਵਸਥਾ ਦੌਰਾਨ ਫੋਨ ਦਾ ਜ਼ਿਆਦਾ ਇਸਤੇਮਾਲ ਕਰਨ ਨਾਲ ਜਨਮ ਤੋਂ ਬਾਅਦ ਬੱਚੇ ਨੂੰ ਜਿੰਦਗੀ ਭਰ ਵਿਹਾਰ ਸਮੱਸਿਆ ਤੋਂ ਗੁਜ਼ਰਣਾ ਪੈਂਦਾ ਹੈ। ਇਸਦੇ ਨਾਲ ਹੀ ਹੋਣ ਵਾਲੇ ਬੱਚੇ ਦੇ ਮਾਨਸਿਕ ਵਿਕਾਸ 'ਤੇ ਵੀ ਬੂਰਾ ਅਸਰ ਪੈਂਦਾ ਹੈ। ਬੱਚਾ ਬਚਪਨ ਤੋਂ ਕਾਫ਼ੀ ਹਾਈਪਰਐਕਟਿਵ ਹੋ ਸਕਦਾ ਹੈ ਅਤੇ ਬੱਚੇ ਦਾ ਵਿਵਹਾਰ ਵੀ ਹੋਰਨਾ ਬੱਚਿਆਂ ਨਾਲੋਂ ਜ਼ਿਆਦਾ ਉਤਸਾਹਿਤ ਹੋ ਸਕਦਾ ਹੈ। ਇਹ ਖਾਸ ਤੌਰ 'ਤੇ ਗਰਭ ਅਵਸਥਾ ਦੇ 2 ਤੋਂ 18 ਹਫ਼ਤੇ ਦੇ ਵਿਚਕਾਰ ਨੁਕਸਾਨ ਪਹੁੰਚਾ ਸਕਦਾ ਹੈ। ਤੁਹਾਨੂੰ ਦੱਸ ਦਈਏ ਕਿ ਮੋਬਾਇਲ ਫੋਨ ਤੋਂ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨ ਨਿਕਲਦਾ ਹੈ। ਇਹ ਸਰੀਰ ਦੇ ਡੀਐਨਏ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਅਤੇ ਸਾਡੇ ਸਰੀਰ ਵਿੱਚ ਬਣ ਰਹੇ ਜੀਵਿਤ ਸੈੱਲਾਂ ਦੇ ਅਣੂਆਂ ਨੂੰ ਬਦਲ ਸਕਦਾ ਹੈ। ਇਹ ਅੱਗੇ ਜਾ ਕੇ ਬੱਚੇ ਲਈ ਕਾਫ਼ੀ ਖਤਰਨਾਕ ਹੋ ਸਕਦਾ ਹੈ। ਔਰਤਾਂ ਲੰਬੇ ਸਮੇਂ ਤੱਕ ਰੇਡੀਏਸ਼ਨ ਦੇ ਸੰਪਰਕ ਵਿੱਚ ਰਹਿੰਦੀਆਂ ਹਨ। ਜਿਸ ਕਾਰਨ ਉਨ੍ਹਾਂ ਦੇ ਦਿਮਾਗ 'ਤੇ ਅਸਰ ਪੈ ਸਕਦਾ ਹੈ। ਨੀਂਦ ਦਾ ਪੈਟਰਨ ਖਰਾਬ ਹੋ ਸਕਦਾ ਹੈ। ਇਸ ਕਾਰਨ ਥਕਾਵਟ, ਚਿੰਤਾ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਨਾਲ ਮੈਮੋਰੀ 'ਤੇ ਵੀ ਅਸਰ ਪੈ ਸਕਦਾ ਹੈ।
- Health Tips: ਸਵੇਰੇ ਉੱਠ ਕੇ ਸਭ ਤੋਂ ਪਹਿਲਾ ਤੁਸੀਂ ਵੀ ਕਰਦੇ ਹੋ ਆਪਣਾ ਫੋਨ ਚੈਕ, ਤਾਂ ਹੋ ਜਾਓ ਸਾਵਧਾਨ, ਸਿਹਤ 'ਤੇ ਪੈ ਸਕਦੈ ਇਹ ਗਲਤ ਪ੍ਰਭਾਵ
- Mango Shake Effect For Health: ਸਾਵਧਾਨ! ਇਨ੍ਹਾਂ ਸਮੱਸਿਆਵਾਂ ਤੋਂ ਪੀੜਿਤ ਲੋਕ ਮੈਂਗੋ ਸ਼ੇਕ ਪੀਣ ਤੋਂ ਕਰਨ ਪਰਹੇਜ਼, ਨਹੀਂ ਤਾਂ ਬਿਮਾਰੀਆਂ ਵਧਣ ਦਾ ਹੋ ਸਕਦੈ ਖਤਰਾ
- Corn Benefits: ਕੈਂਸਰ ਦੇ ਖਤਰੇ ਨੂੰ ਘਟਾਉਣ ਤੋਂ ਲੈ ਕੇ ਚਮੜੀ ਤੱਕ ਕਈ ਸਮੱਸਿਆਵਾਂ ਲਈ ਫਾਇਦੇਮੰਦ ਹੈ ਛੱਲੀ, ਜਾਣੋ ਇਸਦੇ ਹੋਰ ਫਾਇਦੇ
ਗਰਭਵਤੀ ਔਰਤਾਂ ਮੋਬਾਇਲ ਫੋਨ ਤੋਂ ਇਸ ਤਰ੍ਹਾਂ ਬਣਾਉਣ ਦੂਰੀ:
- ਮੋਬਾਇਲ ਫੋਨ 'ਤੇ ਗੱਲ ਕਰਨ ਦੀ ਜਗ੍ਹਾਂ ਮੈਸੇਜ 'ਤੇ ਗੱਲ ਕਰੋ।
- ਗਰਭ ਅਵਸਥਾ ਦੌਰਾਨ ਜ਼ਿਆਦਾ ਸੋਸ਼ਲ ਮੀਡੀਆ ਨੂੰ ਸਕ੍ਰੋਲ ਕਰਨ ਤੋਂ ਬਚੋ।
- ਜੇਕਰ ਤੁਸੀਂ ਫੋਨ 'ਤੇ ਕਿਸੇ ਨਾਲ ਗੱਲ ਕਰਨੀ ਹੈ, ਤਾਂ ਹੈਂਡ ਫ੍ਰੀ ਹੋ ਕੇ ਹੀ ਗੱਲ ਕਰੋ ਤਾਂਕਿ ਸਰੀਰ ਦੇ ਨੇੜੇ ਰੇਡੀਏਸ਼ਨ ਨੂੰ ਘੱਟ ਕੀਤਾ ਜਾ ਸਕੇ।
- ਟਾਇਮਪਾਸ ਕਰਨ ਲਈ ਮੋਬਾਇਲ ਦੀ ਜਗ੍ਹਾਂ ਕੋਈ ਕਿਤਾਬ ਪੜ੍ਹੋ।
- ਮੋਬਾਇਲ ਫੋਨ ਨੂੰ ਹਰ ਸਮੇਂ ਆਪਣੇ ਨਾਲ ਨਾ ਰੱਖੋ।
- ਸੀਰੀਅਲ ਜਾਂ ਫਿਲਮ ਨੂੰ ਫੋਨ 'ਤੇ ਦੇਖਣ ਦੀ ਜਗ੍ਹਾਂ ਟੀਵੀ 'ਤੇ ਦੇਖੋ।
- ਰਾਤ ਨੂੰ ਸੌਂਦੇ ਸਮੇਂ ਫੋਨ ਨੂੰ ਸਿਰਹਾਣੇ ਦੇ ਥੱਲੇ ਰੱਖ ਕੇ ਨਾ ਸੌਂਵੋ।