ਮੀਂਹ ਦੇ ਮੌਸਮ ਵਿੱਚ ਘਰ ਦੀ ਬਾਲਕਨੀ ਵਿੱਚ ਬੈਠ ਕੇ ਠੰਡੀ ਹਵਾ ਦਾ ਆਨੰਦ ਲੈਣਾ ਸਭ ਤੋਂ ਚੰਗਾ ਲੱਗਦਾ ਹੈ ਪਰ ਇਹ ਮਜ੍ਹਾ ਉਦੋਂ ਹੀ ਆਉਂਦਾ ਹੈ, ਜਦੋਂ ਮੱਛਰਾਂ ਦਾ ਪ੍ਰਕੋਪ ਨਾ ਹੋਵੇ। ਮੱਛਰ ਦੁਨੀਆ ਦਾ ਇੱਕ ਮਾਰੂ ਜੀਵ ਮੰਨਿਆ ਜਾਂਦਾ ਹੈ, ਖ਼ਾਸਕਰ ਮਾਦਾ ਮੱਛਰ, ਜੋ ਮਲੇਰੀਆ ਫੈਲਾਉਣ ਵਿੱਚ ਅਹਿਮ ਭੂਮਿਕਾ ਅਦਾ ਕਰਦਾ ਹੈ।
ਮੌਨਸੂਨ ਦੌਰਾਨ ਘਰ ਦੇ ਆਸ-ਪਾਸ ਪਾਣੀ ਇਕੱਠਾ ਹੋਣ ਕਾਰਨ ਮੱਛਰਾਂ ਦਾ ਪ੍ਰਕੋਪ ਵੱਧਦਾ ਹੈ। ਜਿਸ ਦੇ ਡੰਗ ਨਾਲ ਡੇਂਗੂ ਅਤੇ ਮਲੇਰੀਆ ਵਰਗੀਆਂ ਬੀਮਾਰੀਆਂ ਦਾ ਖ਼ਤਰਾ ਪੈਦਾ ਹੁੰਦਾ ਹੈ। ਮੱਛਰਾਂ ਨੂੰ ਦੂਰ ਕਰਨ ਲਈ ਬਾਜ਼ਾਰਾਂ ਵਿੱਚ ਕਈ ਕਿਸਮਾਂ ਦੀਆਂ ਕਰੀਮਾਂ ਅਤੇ ਲੋਸ਼ਨ ਉਪਲਬਧ ਹਨ, ਪਰ ਇਸ ਨਾਲ ਚਮੜੀ `ਤੇ ਐਲਰਜੀ ਜਾਂ ਮਾੜੇ ਪ੍ਰਭਾਵ ਹੋ ਸਕਦੇ ਹਨ। ਅਜਿਹੀ ਸਥਿਤੀ ਵਿੱਚ ਘਰ ਵਿੱਚ ਕੁੱਝ ਵਿਸ਼ੇਸ਼ ਬੂਟੇ ਲਗਾਓ, ਤਾਂ ਜੋ ਤੁਸੀਂ ਮੱਛਰਾਂ ਨੂੰ ਆਪਣੇ ਘਰ ਵਿੱਚ ਦਾਖ਼ਲ ਹੋਣ ਤੋਂ ਰੋਕ ਸਕੋ।
ਤੁਲਸੀ ਦਾ ਬੂਟਾ: ਤੁਲਸੀ ਇੱਕ ਅਜਿਹਾ ਬੂਟਾ ਹੈ ਜੋ ਹਰ ਕਿਸੇ ਦੇ ਘਰ ਵਿੱਚ ਅਸਾਨੀ ਨਾਲ ਮਿਲ ਜਾਂਦਾ ਹੈ। ਇਹ ਵਾਤਾਵਰਣ ਨੂੰ ਸ਼ੁੱਧ ਕਰਨ ਦੇ ਨਾਲ-ਨਾਲ ਮੱਛਰ ਇਸ ਦੀ ਖਸ਼ਬੂ ਕਾਰਨ ਘਰ ਤੋਂ ਦੂਰ ਰਹਿੰਦੇ ਹਨ। ਭਾਵੇਂ ਮੱਛਰ ਡੰਗ ਵੀ ਲਵੇ ਤੁਲਸੀ ਦੀ ਵਰਤੋਂ ਰਾਹਤ ਦਿੰਦੀ ਹੈ।
ਨਿੰਮ ਦਾ ਬੂਟਾ: ਘਰ ਦੇ ਬਾਹਰ ਨਿੰਮ ਦੇ ਬੂਟੇ ਲਗਾਉਣ ਨਾਲ ਵਾਤਾਵਰਣ ਸ਼ੁੱਧ ਹੁੰਦਾ ਹੈ। ਇਸ ਵਿੱਚ ਉਹ ਤੱਤ ਹੁੰਦੇ ਹਨ ਜੋ ਮੱਛਰ ਅਤੇ ਹੋਰ ਕੀੜਿਆਂ ਨੂੰ ਦੂਰ ਰੱਖਦੇ ਹਨ। ਨਿੰਮ ਅਧਾਰਿਤ ਮੱਛਰ ਦੂਰ ਕਰਨ ਵਾਲਾ ਤੇ ਮਲਮ ਬਾਜ਼ਾਰ ਵਿੱਚ ਉਪਲਬਧ ਹੈ। ਤੁਸੀਂ ਮੱਛਰਾਂ ਨੂੰ ਦੂਰ ਕਰਨ ਲਈ ਨਿੰਮ ਦਾ ਤੇਲ ਵੀ ਸਰੀਰ 'ਤੇ ਲਗਾ ਸਕਦੇ ਹੋ।