ਹੈਦਰਾਬਾਦ:ਸਰਦੀਆਂ ਦੇ ਮੌਸਮ 'ਚ ਕਈ ਤਰ੍ਹਾਂ ਦੀਆਂ ਸਬਜ਼ੀਆਂ ਖੁਰਾਕ 'ਚ ਸ਼ਾਮਲ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਇਨ੍ਹਾਂ ਸਬਜ਼ੀਆਂ 'ਚ ਸ਼ਲਗਮ ਵੀ ਸ਼ਾਮਲ ਹੈ। ਮੌਸਮੀ ਬਿਮਾਰੀਆਂ ਤੋਂ ਬਚਾਉਣ 'ਚ ਸ਼ਲਗਮ ਕਾਫ਼ੀ ਮਦਦਗਾਰ ਹੁੰਦਾ ਹੈ। ਇਸਨੂੰ ਖਾਣ ਨਾਲ ਸਰੀਰ 'ਚ ਵਿਟਾਮਿਨ-ਸੀ, ਕੇ ਅਤੇ ਕਈ ਪੌਸ਼ਟਿਕ ਤੱਤਾਂ ਦੀ ਕਮੀ ਦੂਰ ਹੁੰਦੀ ਹੈ। ਇਸ ਲਈ ਸ਼ਲਗਮ ਨੂੰ ਆਪਣੀ ਖੁਰਾਕ 'ਚ ਜ਼ਰੂਰ ਸ਼ਾਮਲ ਕਰੋ। ਸ਼ਲਗਮ ਨੂੰ ਤੁਸੀਂ ਆਪਣੀ ਖੁਰਾਕ 'ਚ ਸ਼ਲਗਮ ਦੀ ਸਬਜ਼ੀ, ਸਲਾਦ, ਸ਼ਲਗਮ ਦਾ ਜੂਸ ਅਤੇ ਕੱਚਾ ਸ਼ਲਗਮ ਆਦਿ ਤਰੀਕਿਆਂ ਨਾਲ ਸ਼ਾਮਲ ਕਰ ਸਕਦੇ ਹੋ। ਇਸ ਨਾਲ ਸਿਹਤ ਨੂੰ ਕਈ ਲਾਭ ਮਿਲ ਸਕਦੇ ਹਨ।
ਸ਼ਲਗਮ ਦੇ ਫਾਇਦੇ:
ਹਾਈ ਬੀਪੀ ਦੇ ਮਰੀਜ਼ਾਂ ਲਈ ਸ਼ਲਗਮ ਫਾਇਦੇਮੰਦ: ਹਾਈ ਬੀਪੀ ਦੇ ਮਰੀਜ਼ਾਂ ਲਈ ਸ਼ਲਗਮ ਫਾਇਦੇਮੰਦ ਹੋ ਸਕਦਾ ਹੈ। ਜੇਕਰ ਤੁਸੀਂ ਬੀਪੀ ਦੀ ਸਮੱਸਿਆਂ ਤੋਂ ਪਰੇਸ਼ਾਨ ਹੋ, ਤਾਂ ਆਪਣੀ ਖੁਰਾਕ 'ਚ ਸ਼ਲਗਮ ਨੂੰ ਜ਼ਰੂਰ ਸ਼ਾਮਲ ਕਰੋ। ਹਾਈ ਬੀਪੀ ਹੀ ਨਹੀਂ, ਸਗੋ ਸ਼ਲਗਮ ਖਾਣ ਨਾਲ ਤੁਸੀਂ ਹੋਰ ਵੀ ਕਈ ਬਿਮਾਰੀਆਂ ਤੋਂ ਬਚ ਸਕਦੇ ਹੋ।
ਅੱਖਾਂ ਲਈ ਸ਼ਲਗਮ ਫਾਇਦੇਮੰਦ: ਸ਼ਲਗਮ 'ਚ ਐਂਟੀਆਕਸੀਡੈਂਟ ਦੀ ਮਾਤਰਾ ਜ਼ਿਆਦਾ ਪਾਈ ਜਾਂਦੀ ਹੈ। ਇਸ 'ਚ ਮੌਜ਼ੂਦ ਲੂਟੀਨ ਅੱਖਾਂ ਲਈ ਫਾਇਦੇਮੰਦ ਹੁੰਦਾ ਹੈ। ਸਰਦੀਆਂ ਦੇ ਮੌਸਮ 'ਚ ਸ਼ਲਗਮ ਖਾਣ ਨਾਲ ਅੱਖਾਂ ਸਿਹਤਮੰਦ ਰਹਿੰਦੀਆਂ ਹਨ। ਇਸ ਤੋਂ ਇਲਾਵਾ ਤੁਸੀਂ ਅੱਖਾਂ ਨਾਲ ਜੁੜੀਆਂ ਕਈ ਸਮੱਸਿਆਵਾਂ ਤੋਂ ਰਾਹਤ ਵੀ ਪਾ ਸਕਦੇ ਹੋ।