ਪੰਜਾਬ

punjab

ETV Bharat / sukhibhava

Turmeric Water Benefits: ਕਈ ਸਿਹਤ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਣ 'ਚ ਮਦਦਗਾਰ ਹੈ ਹਲਦੀ ਵਾਲਾ ਪਾਣੀ, ਇੱਥੇ ਸਿੱਖੋ ਇਸਨੂੰ ਬਣਾਉਣ ਦਾ ਤਰੀਕਾ

ਹਲਦੀ ਵਾਲਾ ਪਾਣੀ ਸਿਹਤ ਲਈ ਫਾਇਦੇਮੰਦ ਹੋ ਸਕਦਾ ਹੈ। ਇਸ ਨਾਲ ਇਮਿਊਨਿਟੀ ਬੂਸਟ ਹੁੰਦੀ ਹੈ ਅਤੇ ਕਈ ਬਿਮਾਰੀਆਂ ਦਾ ਖਤਰਾ ਘਟ ਜਾਂਦਾ ਹੈ। ਸਵੇਰੇ ਖਾਲੀ ਪੇਟ ਹਲਦੀ ਵਾਲਾ ਪਾਣੀ ਪੀਣ ਨਾਲ ਤੁਹਾਨੂੰ ਕਈ ਫਾਇਦੇ ਮਿਲ ਸਕਦੇ ਹਨ।

Turmeric Water Benefits
Turmeric Water Benefits

By

Published : Aug 4, 2023, 3:58 PM IST

ਹੈਦਰਾਬਾਦ: ਹਲਦੀ ਇੱਕ ਦਵਾਈ ਦੀ ਤਰ੍ਹਾਂ ਕੰਮ ਕਰਦੀ ਹੈ। ਇਸ ਨਾਲ ਸਰੀਰ ਨੂੰ ਕਈ ਫਾਇਦੇ ਮਿਲਦੇ ਹਨ। ਜੇਕਰ ਤੁਸੀਂ ਸਵੇਰੇ-ਸਵੇਰੇ ਖਾਲੀ ਪੇਟ ਹਲਦੀ ਵਾਲੇ ਪਾਣੀ ਦਾ ਸੇਵਨ ਕਰਦੇ ਹੋ, ਤਾਂ ਇਸ ਨਾਲ ਤੁਹਾਨੂੰ ਕਈ ਫਾਇਦੇ ਮਿਲ ਸਕਦੇ ਹਨ।

ਹਲਦੀ ਵਾਲਾ ਪਾਣੀ ਪੀਣ ਦੇ ਫਾਇਦੇ:

ਇਮਿਊਨਿਟੀ ਸਿਹਤਮੰਦ ਹੁੰਦੀ:ਹਲਦੀ ਵਾਲਾ ਪਾਣੀ ਪੀਣ ਨਾਲ ਇਮਿਊਨਿਟੀ ਬੂਸਟ ਹੁੰਦੀ ਹੈ। ਜੇਕਰ ਤੁਸੀਂ ਰੋਜ਼ ਖਾਲੀ ਪੇਟ ਇੱਕ ਗਿਲਾਸ ਹਲਦੀ ਵਾਲਾ ਪਾਣੀ ਪੀਂਦੇ ਹੋ, ਤਾਂ ਇਸ ਨਾਲ ਤੁਹਾਡੇ ਸਰੀਰ ਨੂੰ ਕਈ ਫਾਇਦੇ ਮਿਲ ਸਕਦੇ ਹਨ। ਇਸ ਨਾਲ ਇਮਿਊਨਿਟੀ ਵਧਦੀ ਹੈ ਅਤੇ ਇੰਨਫੈਕਸ਼ਨ ਖਤਮ ਹੁੰਦੀ ਹੈ।

ਪਾਚਨ ਸਿਹਤਮੰਦ ਰਹਿੰਦਾ:ਹਲਦੀ ਵਾਲਾ ਪਾਣੀ ਪੇਟ ਨਾਲ ਜੁੜੀਆਂ ਸਮੱਸਿਆਵਾਂ ਲਈ ਫਾਇਦੇਮੰਦ ਹੁੰਦਾ ਹੈ। ਖਰਾਬ ਪਾਚਨ ਨੂੰ ਸੁਧਾਰਨ 'ਚ ਹਲਦੀ ਵਾਲਾ ਪਾਣੀ ਅਹਿਮ ਭੂਮਿਕਾ ਨਿਭਾਉਦਾ ਹੈ। ਜੇਕਰ ਤੁਸੀਂ ਖਾਲੀ ਪੇਟ ਹਲਦੀ ਵਾਲਾ ਪਾਣੀ ਪੀਂਦੇ ਹੋ, ਤਾਂ ਤੁਹਾਡੀ ਪਾਚਨ ਕਿਰੀਆਂ ਤੇਜ਼ ਹੋਵੇਗੀ। ਇਸਦੇ ਨਾਲ ਹੀ ਕਬਜ਼, ਦਸਤ ਅਤੇ ਭੋਜਨ ਨਾ ਪਚਨ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲ ਜਾਵੇਗਾ।

ਚਿਹਰੇ ਲਈ ਹਲਦੀ ਵਾਲਾ ਪਾਣੀ ਫਾਇਦੇਮੰਦ:ਚਮੜੀ ਨਾਲ ਜੁੜੀਆਂ ਸਮੱਸਿਆਵਾਂ ਨੂੰ ਦੂਰ ਕਰਨ 'ਚ ਹਲਦੀ ਵਾਲਾ ਪਾਣੀ ਮਦਦਗਾਰ ਹੁੰਦਾ ਹੈ। ਜੇਕਰ ਤੁਸੀਂ ਹਲਦੀ ਵਾਲਾ ਪਾਣੀ ਸਵੇਰੇ ਪੀਂਦੇ ਹੋ, ਤਾਂ ਇਸ ਨਾਲ ਤੁਹਾਡੀ ਸਿਹਤ ਨੂੰ ਕਈ ਫਾਇਦੇ ਮਿਲ ਸਕਦੇ ਹਨ। ਇਸ ਦੇ ਨਾਲ ਹੀ ਚਮੜੀ ਦੀ ਸੋਜ ਅਤੇ ਜਲਨ ਵੀ ਘਟ ਕਰਨ 'ਚ ਮਦਦ ਮਿਲਦੀ ਹੈ।

ਮਾਨਸਿਕ ਸਿਹਤ 'ਚ ਸੁਧਾਰ: ਹਲਦੀ ਵਾਲਾ ਪਾਣੀ ਸਰੀਰਕ ਸਿਹਤ ਲਈ ਹੀ ਨਹੀਂ ਸਗੋਂ ਮਾਨਸਿਕ ਸਿਹਤ ਲਈ ਵੀ ਫਾਇਦੇਮੰਦ ਹੁੰਦਾ ਹੈ। ਰੋਜ਼ਾਨਾ ਸਵੇਰੇ ਉੱਠ ਕੇ ਖਾਲੀ ਪੇਟ ਇਸਨੂੰ ਪੀਣ ਨਾਲ ਦਿਮਾਗ ਸਿਹਤਮੰਦ ਰਹਿੰਦਾ ਹੈ।

ਹਲਦੀ ਵਾਲਾ ਪਾਣੀ ਬਣਾਉਣ ਦਾ ਤਰੀਕਾ: ਸਭ ਤੋਂ ਪਹਿਲਾ ਇੱਕ ਗਲਾਸ ਪਾਣੀ ਨੂੰ ਗਰਮ ਕਰ ਲਓ। ਹੁਣ ਛੋਟੇ ਚਮਚ ਨਾਲ ਹਲਦੀ ਨੂੰ ਪਾਣੀ 'ਚ ਪਾਓ ਅਤੇ ਚੰਗੀ ਤਰ੍ਹਾਂ ਮਿਕਸ ਕਰ ਲਓ। 5 ਮਿੰਟ ਬਾਅਦ ਇਸਨੂੰ ਪੀ ਲਓ। ਤੁਸੀਂ ਚਾਹੋ ਤਾਂ ਇਸ ਵਿੱਚ ਅੱਧਾ ਨਿੰਬੂ ਅਤੇ ਅੱਧਾ ਚਮਚ ਸ਼ਹਿਦ ਵੀ ਮਿਲਾ ਸਕਦੇ ਹੋ। ਇਸ ਗੱਲ ਦਾ ਧਿਆਨ ਰੱਖੋ ਕਿ ਜਦੋ ਤੁਸੀਂ ਪਹਿਲੀ ਵਾਰ ਹਲਦੀ ਵਾਲਾ ਪਾਣੀ ਪੀਣ ਦੀ ਸ਼ੁਰੂਆਤ ਕਰ ਰਹੇ ਹੋ, ਤਾਂ ਸ਼ੁਰੂਆਤ 'ਚ ਹਲਦੀ ਦੀ ਮਾਤਰਾ ਘਟ ਰੱਖੋ ਅਤੇ ਹੌਲੀ-ਹੌਲੀ ਇਸਦੀ ਮਾਤਰਾ ਨੂੰ ਵਧਾਓ।

ABOUT THE AUTHOR

...view details