ਹੈਦਰਾਬਾਦ: ਸਰਦੀਆਂ ਦੇ ਮੌਸਮ ਸ਼ੁਰੂ ਹੁੰਦੇ ਹੀ ਲੋਕ ਕਈ ਸਿਹਤ ਸਮੱਸਿਆਵਾਂ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਮੌਸਮ 'ਚ ਸਿਹਤਮੰਦ ਰਹਿਣ ਲਈ ਆਪਣੀ ਖੁਰਾਕ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਸਰਦੀਆਂ 'ਚ ਇਮਿਊਨਟੀ ਕੰਮਜ਼ੋਰ ਹੋ ਜਾਂਦੀ ਹੈ, ਜਿਸ ਕਰਕੇ ਕਈ ਬਿਮਾਰੀਆਂ ਦਾ ਖਤਰਾ ਵਧ ਜਾਂਦਾ ਹੈ। ਇਸ ਲਈ ਤੁਸੀਂ ਤੁਲਸੀ ਦੇ ਕਾੜ੍ਹੇ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰ ਸਕਦੇ ਹੋ। ਇਸ ਨਾਲ ਕਈ ਸਮੱਸਿਆਵਾਂ ਤੋਂ ਰਾਹਤ ਮਿਲ ਸਕਦੀ ਹੈ। ਤੁਲਸੀ ਦੇ ਕਾੜ੍ਹੇ ਨੂੰ ਸਿਹਤ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸਨੂੰ ਤੁਲਸੀ ਦੇ ਪੱਤਿਆ ਦਾ ਇਸਤੇਮਾਲ ਕਰਕੇ ਬਣਾਇਆ ਜਾਂਦਾ ਹੈ।
ਤੁਲਸੀ ਦਾ ਕਾੜ੍ਹਾ ਬਣਾਉਣ ਲਈ ਸਮੱਗਰੀ: ਤੁਲਸੀ ਦਾ ਕਾੜ੍ਹਾ ਬਣਾਉਣ ਲਈ 1/2 ਚਮਚ ਕਾਲੀ ਮਿਰਚ, 1 ਗੁੜ, ਅਦਰਕ, 6-7 ਤੁਲਸੀ ਦੇ ਪੱਤੇ ਅਤੇ 2 ਕੱਪ ਪਾਣੀ ਦੀ ਲੋੜ ਹੁੰਦੀ ਹੈ।
ਤੁਲਸੀ ਦਾ ਕਾੜ੍ਹਾ ਬਣਾਉਣ ਦਾ ਤਰੀਕਾ: ਤੁਲਸੀ ਦਾ ਕਾੜ੍ਹਾ ਬਣਾਉਣ ਲਈ ਸਭ ਤੋਂ ਪਹਿਲਾ ਕਾਲੀ ਮਿਰਚ, ਅਦਰਕ ਅਤੇ ਤੁਲਸੀ ਦੇ ਪੱਤਿਆ ਨੂੰ ਕੁੱਟ ਲਓ। ਫਿਰ ਇੱਕ ਭਾਂਡੇ 'ਚ ਪਾਣੀ ਪਾਓ ਅਤੇ ਉਸ 'ਚ ਕੁੱਟੀ ਹੋਈ ਸਾਰੀ ਸਮੱਗਰੀ ਅਤੇ ਗੁੜ ਪਾ ਕੇ ਚੰਗੀ ਤਰ੍ਹਾਂ ਗਰਮ ਕਰ ਲਓ। ਹੁਣ ਇਸ ਮਿਸ਼ਰਨ ਨੂੰ ਹੌਲੀ ਗੈਸ 'ਤੇ 10-15 ਮਿੰਟ ਤੱਕ ਰੱਖ ਕੇ ਉਬਾਲ ਲਓ ਅਤੇ ਫਿਰ ਇਸਨੂੰ ਛਾਨ ਕੇ ਗਰਮ-ਗਰਮ ਪੀ ਲਓ।
ਤੁਲਸੀ ਦਾ ਕਾੜ੍ਹਾ ਪੀਣ ਦੇ ਫਾਇਦੇ: