ਨਵੀਂ ਦਿੱਲੀ :ਅਧਿਐਨ ਅਨੁਸਾਰ, ਭਾਰਤੀ ਅਬਾਦੀ ਦੇ ਲਗਭਗ 11 ਪ੍ਰਤੀਸ਼ਤ ਬੱਚੇ ਦੰਦ ਨਾ ਬਣਨ ਦੀ ਸਮੱਸਿਆਂ ਦਾ ਸਾਹਮਣਾ ਕਰ ਰਹੇ ਹਨ। ਪੀਐਐਕਸ 9 ਜੀਨ ਦੰਦਾਂ ਦੇ ਵਿਕਾਸ ਲਈ ਮਹੱਤਵਪੂਰਨ ਜੀਨਾਂ ਵਿੱਚੋਂ ਇੱਕ ਹੈ। ਦੂਜੇ ਪਾਸੇ ਟੂਥ ਐਜੇਨੇਸਿਸ ਦੇ ਕਾਰਨਾਂ ਅਤੇ ਸਮੱਸਿਆਂ ਦੇ ਇਲਾਜ਼ ਨੂੰ ਲੈ ਕੇ ਦੁਨੀਆਂ ਭਰ ਵਿੱਚ ਕਈ ਕੰਮ ਕੀਤੇ ਜਾ ਰਹੇ ਹਨ। ਹੁਣ ਬਨਾਰਸ ਹਿੰਦੂ ਯੂਨੀਵਰਸਿਟੀ ਖੋਜਕਰਤਾਂ ਨੇ ਇਸ ਸੰਬੰਧ ਵਿੱਚ ਆਪਣੇ ਵੱਲੋਂ ਪਹਿਲੀ ਖੋਜ ਕੀਤੀ ਹੈ। ਦੰਦਾਂ ਦੇ ਵਿਕਾਸ ਵਿੱਚ ਇਹ ਸਭ ਤੋਂ ਜਿਆਦਾ ਪਾਏ ਜਾਣ ਵਾਲੇ ਵਿਕਾਰਾਂ ਵਿੱਚੋਂ ਹੈ।
Center For Genetic Disorders, institute of science, BHU ਦੇ ਸਹਿਯੋਗੀ ਪ੍ਰੋਫੈਸਰ ਪਰਮਿਲ ਦਾਸ ਅਤੇ ਉਨ੍ਹਾਂ ਦੇ ਪੀਐਚਡੀ ਵਿਦਿਆਰਥੀ ਪ੍ਰਸ਼ਾਂਤ ਰੰਜਨ ਨੇ Tooth agenesis in children ਦੀ ਸਮੱਸਿਆਂ ਦੇ ਨਿਦਾਨ ਲਈ ਇੱਕ ਨਵੀਂ ਚਿਕਿਤਸਾਂ ਵਿਧੀ ਦੱਸੀ ਹੈ। ਇਹ ਪਹਿਲੀ ਵਾਰ ਹੈ ਕਿ ਇਸ ਤਰ੍ਹਾਂ ਦੀ ਵਿਧੀ 'ਤੇ ਖੋਜ ਕੀਤੀ ਗਈ। ਪੀਏਐਕਸ 9 ਦੰਦਾਂ ਦੇ ਵਿਕਾਸ ਲਈ ਜਿੰਮੇਵਾਰ ਇੱਕ ਮਹੱਤਵਪੂਰਨ ਜੀਨ ਹੈ। ਖੋਜ ਦਲ ਨੇ ਸੈਂਕੜੋਂ ਅਜਿਹੇ ਪੀਏਐਕਸ 9 ਦੇ ਪ੍ਰਕਾਰਾਂ ਦੇ ਅਧਿਐਨ ਕੀਤਾ। ਜਿਨ੍ਹਾਂ ਵਿੱਚ ਦੁੱਧ ਏਜੇਨੇਸਿਸ ਹੋ ਸਕਦਾ ਸੀ। ਇਸ ਦੌਰਾਨ ਛੇ ਸਭ ਤੋਂ ਜਿਆਦਾ ਪੈਥੋਜੇਨਿਕ ਪਾਏ ਗਏ। ਜਿਸਦਾ ਪਰਿਣਾਮ ਟੂਥ ਏਜੇਨੇਸਿਸ ਸੀ।
BHU ਦੇ ਵਿਗਿਆਨਕਾਂ ਨੇ ਇਨ੍ਹਾਂ ਸਭ ਤੋਂ ਪੈਥੋਜੇਨਿਕ ਪੀਐਐਕਸ 9 ਵੇਰਿਐਂਟ ਦਾ ਅਧਿਐਨ ਕੀਤਾ ਅਤੇ 6 ਮਿਊਟੈਂਟ ਪ੍ਰੋਟੀਨ ਦਾ ਸਟ੍ਰਕਚ ਅਤੇ ਕੰਪਿਊਟਰ ਸਾਫਟਵੇਅਰ ਡਿਜ਼ਾਈਨ ਕੀਤਾ। ਉਨ੍ਹਾਂ ਨੇ ਪਾਇਆ ਕਿ ਸਾਰੇ 6 ਮਿਊਟੈਂਟ ਦੇ ਪ੍ਰੋਟੀਨ ਇੰਟਰੈਕਸ਼ਨ ਅਤੇ ਡੀਐਨਏ ਪ੍ਰੋਟੀਨ ਸਟ੍ਰਕਚ ਵਿੱਚ ਇੱਕ ਹੀ ਜਗ੍ਹਾਂ 'ਤੇ ਬਦਲਾਅ ਹੈ। ਬਾਅਦ ਵਿੱਚ ਉਸੇ ਜਗ੍ਹਾਂ ਦਾ ਅਧਿਆਨ ਕੀਤਾ ਗਿਆ। ਜਿਸ ਤੋਂ ਪਤਾ ਚਲਿਆ ਕਿ ਉੱਥੇ ਕੁੱਝ ਅਜਿਹੇ ਸਥਾਨ ਸੀ, ਜੋ ਪ੍ਰੋਟੀਨ ਇੰਟਰੈਕਸ਼ਨ ਜਾਂ ਡੀਐਨਏ ਇੰਟਰੈਕਸ਼ਨ ਵਿੱਚ ਭਾਗੀਦਾਰ ਨਹੀ ਸੀ। ਇੱਥੇ ਇਹ ਦੱਸਣਯੋਗ ਹੈ ਕਿ ਦੰਦ ਦੇ ਵਿਕਾਸ ਲਈ ਪ੍ਰੋਟੀਨ ਇੰਟਰੈਕਸ਼ਨ ਅਤੇ ਡੀਐਨਏ-ਪ੍ਰੋਟੀਨ ਇੰਟਰੈਕਸ਼ਨ ਜਰੂਰੀ ਹੈ।