ਪੰਜਾਬ

punjab

ETV Bharat / sukhibhava

Tomato Soup: ਸਰਦੀਆਂ ਦੇ ਮੌਸਮ 'ਚ ਵੀ ਚਮਕਦਾਰ ਚਮੜੀ ਪਾਉਣਾ ਚਾਹੁੰਦੇ ਹੋ, ਤਾਂ ਅੱਜ ਤੋਂ ਹੀ ਆਪਣੀ ਖੁਰਾਕ 'ਚ ਸ਼ਾਮਲ ਕਰ ਲਓ ਟਮਾਟਰ ਸੂਪ, ਇੱਥੇ ਸਿੱਖੋ ਬਣਾਉਣ ਦਾ ਤਰੀਕਾ - health care

Tomato Soup For Skin: ਸਰਦੀਆਂ ਦੇ ਮੌਸਮ ਸ਼ੁਰੂ ਹੋਣ ਵਾਲੇ ਹਨ। ਇਸ ਮੌਸਮ 'ਚ ਸਿਹਤ ਨਾਲ ਜੁੜੀਆਂ ਹੀ ਨਹੀਂ ਸਗੋ ਚਮੜੀ ਨਾਲ ਵੀ ਜੁੜੀਆਂ ਕਈ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਤੁਸੀਂ ਆਪਣੀ ਖੁਰਾਕ 'ਚ ਟਮਾਟਰ ਸੂਪ ਨੂੰ ਸ਼ਾਮਲ ਕਰ ਸਕਦੇ ਹੋ। ਟਮਾਟਰ ਸੂਪ ਸਿਹਤ ਲਈ ਹੀ ਨਹੀਂ ਸਗੋ ਚਮੜੀ ਲਈ ਵੀ ਫਾਇਦੇਮੰਦ ਹੁੰਦਾ ਹੈ।

Tomato Soup For Skin
Tomato Soup

By ETV Bharat Punjabi Team

Published : Nov 6, 2023, 1:56 PM IST

ਹੈਦਰਾਬਾਦ:ਟਮਾਟਰ ਦਾ ਇਸਤੇਮਾਲ ਜ਼ਿਆਦਾਤਰ ਭੋਜਨ ਦੇ ਸਵਾਦ ਨੂੰ ਵਧਾਉਣ ਲਈ ਕੀਤਾ ਜਾਂਦਾ ਹੈ। ਇਸ ਨਾਲ ਸਿਰਫ਼ ਸਵਾਦ ਹੀ ਨਹੀਂ ਸਗੋ ਸਿਹਤ ਅਤੇ ਚਮੜੀ ਨੂੰ ਵੀ ਕਈ ਲਾਭ ਮਿਲਦੇ ਹਨ। ਟਮਾਟਰ 'ਚ ਆਈਰਨ, ਪੋਟਾਸ਼ੀਅਮ, ਫੋਲੇਟ ਵਰਗੇ ਕਈ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਇਹ ਤੱਤ ਸਰੀਰ ਲਈ ਜ਼ਰੂਰੀ ਹੁੰਦੇ ਹਨ। ਟਮਾਟਰ ਸਿਹਤ ਲਈ ਹੀ ਨਹੀਂ ਸਗੋ ਚਮੜੀ ਲਈ ਵੀ ਫਾਇਦੇਮੰਦ ਹੁੰਦਾ ਹੈ। ਜ਼ਿਆਦਾਤਰ ਲੋਕ ਟਮਾਟਰ ਨੂੰ ਸਲਾਦ, ਸਬਜ਼ੀ ਅਤੇ ਦਾਲ ਦੇ ਰੂਪ 'ਚ ਆਪਣੀ ਖੁਰਾਕ 'ਚ ਸ਼ਾਮਲ ਕਰਦੇ ਹਨ, ਪਰ ਤੁਸੀਂ ਟਮਾਟਰ ਦਾ ਸੂਪ ਬਣਾ ਕੇ ਵੀ ਪੀ ਸਕਦੇ ਹੋ। ਇਸ ਨਾਲ ਚਿਹਰੇ 'ਤੇ ਚਮਕ ਆਉਦੀ ਹੈ ਅਤੇ ਚਮੜੀ ਨੂੰ ਹੋਰ ਵੀ ਕਈ ਸਾਰੇ ਫਾਇਦੇ ਮਿਲਦੇ ਹਨ।

ਟਮਾਟਰ ਦਾ ਸੂਪ ਬਣਾਉਣ ਲਈ ਇਨ੍ਹਾਂ ਚੀਜ਼ਾਂ ਦੀ ਲੋੜ:ਟਮਾਟਰ ਦਾ ਸੂਪ ਬਣਾਉਣ ਲਈ ਟਮਾਟਰ, ਲਾਲ ਸ਼ਿਮਲਾ ਮਿਰਚ, 1 ਪਿਆਜ਼, 3 ਲੱਸਣ, ਦੋ ਚਮਚ ਜੈਤੂਨ ਦਾ ਤੇਲ, ਤੁਲਸੀ ਦੀਆਂ ਪੱਤੀਆਂ ਅਤੇ 1-2 ਚਮਚ ਲਾਲ ਮਿਰਚ ਦੀ ਲੋੜ ਹੁੰਦੀ ਹੈ।

ਇਸ ਤਰ੍ਹਾਂ ਬਣਾਓ ਟਮਾਟਰ ਦਾ ਸੂਪ: ਟਮਾਟਰ ਦਾ ਸੂਪ ਬਣਾਉਣ ਲਈ ਸਭ ਤੋਂ ਪਹਿਲਾ ਟਮਾਟਰਾਂ ਨੂੰ ਕੱਟ ਲਓ ਅਤੇ ਉਨ੍ਹਾਂ ਨੂੰ ਬੇਕਿੰਗ ਸ਼ੀਟ 'ਤੇ ਉਲਟਾ ਕਰਕੇ ਰੱਖ ਦਿਓ। ਫਿਰ ਲਾਲ ਸ਼ਿਮਲਾ ਮਿਰਚ ਨੂੰ ਵੀ ਅਜਿਹਾ ਹੀ ਕਰੋ ਅਤੇ ਉਨ੍ਹਾਂ 'ਤੇ ਜੈਤੁਣ ਦਾ ਤੇਲ ਲਗਾ ਦਿਓ। ਫਿਰ ਇਸਨੂੰ ਓਵਨ 'ਚ 400°F 'ਤੇ ਲਗਭਗ 35 ਮਿੰਟ ਤੱਕ ਭੁੰਨ ਲਓ। ਉਸ ਤੋਂ ਬਾਅਦ ਪਿਆਜ਼ ਅਤੇ ਲੱਸਣ ਨੂੰ ਕੱਟ ਲਓ। ਫਿਰ ਪੈਨ 'ਚ ਜੈਤੁਣ ਦਾ ਤੇਲ ਪਾ ਕੇ ਉਸ 'ਚ ਪਿਆਜ਼ ਨੂੰ ਭੂੰਨੋ। ਹੁਣ ਇਸ 'ਚ ਤੁਲਸੀ ਦੀਆਂ ਪੱਤੀਆਂ, ਲੂਣ, ਭੂੰਨਿਆਂ ਹੋਇਆ ਟਮਾਟਰ ਅਤੇ ਸ਼ਿਮਲਾ ਮਿਰਚ ਪਾ ਲਓ। ਫਿਰ ਇਸਨੂੰ 30 ਤੋਂ 35 ਮਿੰਟ ਤੱਕ ਹੌਲੀ ਗੈਸ ਕਰਕੇ ਪਕਾ ਲਓ। ਸੂਪ ਨੂੰ ਸਵਾਦ ਬਣਾਉਣ ਲਈ ਤੁਸੀਂ ਇਸਦੇ ਉੱਪਰ ਕੱਟੇ ਹੋਏ ਪੁਦੀਨੇ ਦੇ ਪੱਤੇ ਅਤੇ ਲਾਲ ਮਿਰਚ ਵੀ ਪਾ ਸਕਦੇ ਹੋ।

ABOUT THE AUTHOR

...view details