ਸੌਂਫ ਸਿਰਫ ਸੁੰਘਣ ਅਤੇ ਖਾਣ ਲਈ ਹੀ ਨਹੀਂ ਸਗੋਂ ਵਾਲਾਂ ਲਈ ਵੀ ਫਾਇਦੇਮੰਦ ਹੈ। ਇਸ 'ਚ ਐਂਟੀਆਕਸੀਡੈਂਟ ਅਤੇ ਫਾਈਟੋਨਿਊਟ੍ਰੀਐਂਟਸ ਪਾਏ ਜਾਂਦੇ ਹਨ। ਜਿਸ ਨਾਲ ਵਾਲਾਂ ਦੀ ਸਮੱਸਿਆ ਖਤਮ ਹੋ ਜਾਂਦੀ ਹੈ। ਸੌਂਫ਼ ਦੇ ਤੇਲ ਦੀ ਵਰਤੋਂ ਨਾਲ ਵਾਲਾਂ ਦਾ ਝੜਨਾ, ਵਾਲਾਂ ਦਾ ਸਮੇਂ ਤੋਂ ਪਹਿਲਾਂ ਸਫੈਦ ਹੋਣਾ, ਖੋਪੜੀ ਦੀ ਲਾਗ ਤੋਂ ਬਚਿਆ ਜਾ ਸਕਦਾ ਹੈ।
ਸੌਂਫ਼ ਦਾ ਤੇਲ:ਜੇਕਰ ਤੁਹਾਡੇ ਵਾਲ ਟੁੱਟ ਰਹੇ ਹਨ ਜਾਂ ਵਾਲਾਂ ਦਾ ਵਿਕਾਸ ਬਹੁਤ ਹੌਲੀ ਹੋ ਰਿਹਾ ਹੈ, ਤਾਂ ਤੁਸੀਂ ਸੌਂਫ ਦੇ ਤੇਲ ਦੀ ਵਰਤੋਂ ਕਰ ਸਕਦੇ ਹੋ। ਇਸ ਦੇ ਨਾਲ ਹੀ ਤੁਸੀਂ ਸਫੈਦ ਵਾਲਾਂ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਵੀ ਸੌਂਫ ਦੇ ਤੇਲ ਦੀ ਵਰਤੋਂ ਕਰ ਸਕਦੇ ਹੋ। ਸੌਂਫ ਨੂੰ ਆਪਣੇ ਵਾਲਾਂ ਦੀ ਦੇਖਭਾਲ ਦਾ ਹਿੱਸਾ ਬਣਾਉਣ ਦਾ ਇੱਕ ਆਸਾਨ ਤਰੀਕਾ ਹੈ ਇਸ ਤੋਂ ਤੇਲ ਤਿਆਰ ਕਰਨਾ। ਤੁਸੀਂ ਸੌਂਫ ਦਾ ਤੇਲ ਘਰ ਵਿੱਚ ਆਸਾਨੀ ਨਾਲ ਬਣਾ ਸਕਦੇ ਹੋ।
ਘਰ ਵਿੱਚ ਇਸ ਤਰ੍ਹਾਂ ਬਣਾਇਆ ਜਾ ਸਕਦਾ ਸੌਂਫ਼ ਦਾ ਤੇਲ:ਅੱਧਾ ਕੱਪ ਸੌਂਫ਼ ਅਤੇ ਜੈਤੂਨ ਜਾਂ ਨਾਰੀਅਲ ਦਾ ਤੇਲ ਚਾਹੀਦਾ ਹੈ। ਇਸ ਤੇਲ ਨੂੰ ਬਣਾਉਣ ਲਈ ਇੱਕ ਪੈਨ ਵਿੱਚ ਜੈਤੂਨ ਜਾਂ ਨਾਰੀਅਲ ਦਾ ਤੇਲ ਪਾਓ ਅਤੇ ਇਸ ਵਿੱਚ ਸੌਂਫ਼ ਦੇ ਬੀਜ ਪਾਓ। ਫ਼ਿਰ ਤੇਲ ਨੂੰ ਕੁਝ ਦੇਰ ਲਈ ਉਬਾਲੋ। ਉਬਾਲਣ ਤੋਂ ਬਾਅਦ ਪੈਨ ਨੂੰ ਹੌਲੀਂ ਗੈਸ 'ਤੇ ਰੱਖੋ ਅਤੇ ਥੋੜ੍ਹੀ ਦੇਰ ਲਈ ਪਕਾਓ। ਇਸ ਤੋਂ ਬਾਅਦ ਤੇਲ ਨੂੰ ਠੰਡਾ ਹੋਣ ਦਿਓ ਅਤੇ ਫਿਰ ਇਸ ਨੂੰ ਬੋਤਲ 'ਚ ਪਾ ਲਓ।
ਜੇਕਰ ਤੁਸੀਂ ਸੌਂਫ਼ ਦੇ ਤੇਲ ਦੀ ਵਰਤੋਂ ਕਰਦੇ ਹੋ ਤਾਂ ਇਹ ਤੁਹਾਡੇ ਵਾਲਾਂ ਨੂੰ ਨਮੀ ਦੇ ਸਕਦਾ ਹੈ। ਵਾਲਾਂ ਦੇ ਚੰਗੇ ਵਿਕਾਸ ਅਤੇ ਵਾਲਾਂ ਦੀ ਕੁਦਰਤੀ ਚਮਕ ਪ੍ਰਾਪਤ ਕਰਨ ਲਈ ਸਾਡੇ ਵਾਲਾਂ ਨੂੰ ਪ੍ਰੋਟੀਨ ਦੀ ਲੋੜ ਹੁੰਦੀ ਹੈ। ਧੂੜ ਅਤੇ ਪ੍ਰਦੂਸ਼ਣ ਵਾਲਾਂ ਦੀ ਖੋਪੜੀ ਨੂੰ ਖੁਸ਼ਕ ਬਣਾ ਸਕਦੇ ਹਨ। ਜੇਕਰ ਤੁਸੀਂ ਜ਼ਿਆਦਾ ਪ੍ਰੋਟੀਨ ਦੀ ਵਰਤੋਂ ਕਰਦੇ ਹੋ ਤਾਂ ਵੀ ਤੁਹਾਡੇ ਵਾਲਾਂ ਦੀ ਖੋਪੜੀ ਖੁਸ਼ਕ ਹੋ ਸਕਦੀ ਹੈ। ਅਜਿਹੇ 'ਚ ਇਹ ਤੇਲ ਤੁਹਾਡੇ ਲਈ ਬਹੁਤ ਫਾਇਦੇਮੰਦ ਹੋ ਸਕਦਾ ਹੈ।
- Cancer: ਵਿਟਾਮਿਨ ਡੀ ਦੇ ਸੇਵਨ ਨਾਲ ਕੈਂਸਰ ਦੇ ਖਤਰੇ ਨੂੰ ਕੀਤਾ ਜਾ ਸਕਦੈ ਘੱਟ, ਜਾਣੋ ਅਧਿਐਨ 'ਚ ਕੀ ਹੋਇਆ ਖੁਲਾਸਾ
- Instagram Reels: ਸਾਰਾ ਦਿਨ ਇੰਸਟਾਗ੍ਰਾਮ ਰੀਲਾਂ ਦੇਖ ਕੇ ਆਪਣਾ ਸਮਾਂ ਬਿਤਾਉਦੇ ਹੋ, ਤਾਂ ਹੋ ਜਾਓ ਸਾਵਧਾਨ, ਜਾਣੋ ਕਿਉ
- Insomnia: ਸੈਲ ਫ਼ੋਨ ਦੀ ਵਰਤੋਂ ਤੋਂ ਲੈ ਕੇ ਜੀਵਨ ਸ਼ੈਲੀ ਤੱਕ ਕਈ ਕਾਰਨਾ ਕਰਕੇ ਹੋ ਸਕਦੀ ਇਨਸੌਮਨੀਆ ਦੀ ਸਮੱਸਿਆ, ਬਚਣ ਲਈ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ