ਹੈਦਰਾਬਾਦ:ਸਰਦੀਆਂ ਦੇ ਮੌਸਮ ਸ਼ੁਰੂ ਹੁੰਦੇ ਹੀ ਕਈ ਸਮੱਸਿਆਵਾਂ ਦਾ ਖਤਰਾ ਵਧ ਜਾਂਦਾ ਹੈ। ਇਸ ਮੌਸਮ 'ਚ ਲੋਕਾਂ ਨੂੰ ਸੁਸਤੀ ਆਉਣੀ ਸ਼ੁਰੂ ਹੋ ਜਾਂਦੀ ਹੈ, ਜਿਸ ਕਰਕੇ ਕੋਈ ਵੀ ਕੰਮ ਕਰਨ ਨੂੰ ਮਨ ਨਹੀਂ ਕਰਦਾ। ਸਰਦੀਆਂ ਦੇ ਮੌਸਮ 'ਚ ਸੁਸਤੀ ਆਉਣਾ ਆਮ ਗੱਲ ਹੈ। ਇਸ ਮੌਸਮ 'ਚ ਅਕਸਰ ਲੋਕ ਸੁਸਤੀ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਲਈ ਇਹ ਜਾਣਨਾ ਜ਼ਰੂਰੀ ਹੈ ਸਰਦੀਆਂ ਦੇ ਮੌਸਮ 'ਚ ਸੁਸਤੀ ਕਿਉ ਆਉਦੀ ਹੈ ਅਤੇ ਇਸ ਤੋਂ ਨਿਪਟਣ ਲਈ ਕੀ ਕਰਨਾ ਚਾਹੀਦਾ ਹੈ।
Winter Tips: ਸਰਦੀਆਂ ਦੇ ਮੌਸਮ 'ਚ ਸੁਸਤੀ ਆਉਣ ਪਿੱਛੇ ਇਹ ਕਾਰਨ ਹੋ ਸਕਦੈ ਨੇ ਜ਼ਿੰਮੇਵਾਰ, ਇਨ੍ਹਾਂ 6 ਤਰੀਕਿਆਂ ਨਾਲ ਪਾਓ ਸੁਸਤੀ ਤੋਂ ਛੁਟਕਾਰਾ - lethargy in winter season
Winter Health Tips: ਸਰਦੀਆਂ ਦੇ ਮੌਸਮ ਸ਼ੁਰੂ ਹੁੰਦੇ ਹੀ ਸੁਸਤੀ ਆਉਣਾ ਵੀ ਸ਼ੁਰੂ ਹੋ ਜਾਂਦਾ ਹੈ, ਜਿਸ ਕਾਰਨ ਕੋਈ ਵੀ ਕੰਮ ਕਰਨ ਨੂੰ ਮਨ ਨਹੀਂ ਕਰਦਾ। ਪਰ ਕੀ ਤੁਹਾਨੂੰ ਪਤਾ ਹੈ ਕਿ ਸਰਦੀਆਂ ਦੇ ਮੌਸਮ 'ਚ ਸੁਸਤੀ ਕਿਉ ਆਉਦੀ ਹੈ। ਇਸ ਪਿੱਛੇ ਕਈ ਕਾਰਨ ਜ਼ਿੰਮੇਵਾਰ ਹੋ ਸਕਦੇ ਹਨ।
Published : Dec 27, 2023, 2:17 PM IST
ਸਰਦੀਆਂ ਦੇ ਮੌਸਮ 'ਚ ਕਿਉ ਆਉਦੀ ਹੈ ਸੁਸਤੀ?:ਸਰਦੀਆਂ ਦੇ ਮੌਸਮ 'ਚ ਦਿਨ ਛੋਟੇ ਅਤੇ ਰਾਤਾਂ ਵੱਡੀਆਂ ਹੋ ਜਾਂਦੀਆਂ ਹਨ, ਜਿਸ ਕਰਕੇ ਸਰੀਰ ਨੂੰ ਧੁੱਪ ਨਹੀਂ ਮਿਲਦੀ ਅਤੇ ਧੁੱਪ ਘਟ ਮਿਲਣ ਕਰਕੇ ਸਰੀਰ 'ਚ ਵਿਟਾਮਿਨ-ਡੀ ਦੀ ਕਮੀ ਹੋ ਜਾਂਦੀ ਹੈ। ਵਿਟਾਮਿਨ-ਡੀ ਸਾਡੇ ਸਰੀਰ ਲਈ ਜ਼ਰੂਰੀ ਹੁੰਦਾ ਹੈ। ਅਜਿਹੇ 'ਚ ਵਿਟਾਮਿਨ-ਡੀ ਦੀ ਕਮੀ ਕਾਰਨ ਸੁਸਤੀ ਆਉਦੀ ਹੈ। ਸੁਸਤੀ ਆਉਣ ਪਿੱਛੇ ਹੋਰ ਵੀ ਕਈ ਕਾਰਨ ਜ਼ਿੰਮੇਵਾਰ ਹੋ ਸਕਦੇ ਹਨ। ਆਯੂਰਵੇਦ ਦਾ ਮੰਨਣਾ ਹੈ ਕਿ ਸਰਦੀਆਂ ਦੇ ਮੌਸਮ 'ਚ ਸਾਡੇ ਸਰੀਰ 'ਚ ਜ਼ੁਕਾਮ ਵਧ ਜਾਂਦਾ ਹੈ, ਜਿਸ ਕਾਰਨ ਸਰੀਰ 'ਚ ਭਾਰੀਪਨ ਮਹਿਸੂਸ ਹੋਣ ਲੱਗਦਾ ਹੈ ਅਤੇ ਸੁਸਤੀ ਸ਼ੁਰੂ ਹੋ ਜਾਂਦੀ ਹੈ।
ਸਰਦੀਆਂ ਦੇ ਮੌਸਮ 'ਚ ਸੁਸਤੀ ਤੋਂ ਛੁਟਕਾਰਾ ਪਾਉਣ ਦੇ ਤਰੀਕੇ:
- ਜ਼ਿਆਦਾ ਪਾਣੀ ਪੀਓ: ਗਰਮ ਪਾਣੀ ਪੀ ਕੇ ਖੁਦ ਨੂੰ ਹਾਈਡ੍ਰੇਟ ਰੱਖੋ। ਇਸ ਲਈ ਤੁਸੀਂ ਨਾਰੀਅਲ ਪਾਣੀ, ਸੂਪ ਅਤੇ ਜੂਸ ਪੀ ਸਕਦੇ ਹੋ ਅਤੇ ਸਹੀ ਮਾਤਰਾ 'ਚ ਆਪਣੇ ਸਰੀਰ ਨੂੰ ਧੁੱਪ ਦਿਓ। ਇਸ ਨਾਲ ਸਰੀਰ ਨੂੰ ਐਨਰਜ਼ੀ ਮਿਲੇਗੀ।
- ਖੁਰਾਕ ਦਾ ਧਿਆਨ ਰੱਖੋ: ਆਪਣੀ ਖੁਰਾਕ ਦਾ ਧਿਆਨ ਰੱਖੋ। ਇਸ ਲਈ ਹਰੀਆਂ ਪੱਤੇਦਾਰ ਸਬਜ਼ੀਆਂ ਅਤੇ ਘਰ ਦਾ ਬਣਿਆ ਭੋਜਨ ਹੀ ਖਾਓ।
- ਤ੍ਰਿਫਲਾ ਪਾਊਡਰ:ਤ੍ਰਿਫਲਾ ਪਾਊਡਰ ਨੂੰ ਦੁੱਧ 'ਚ ਭਿੱਜੀ ਮੁਲਤਾਨੀ ਮਿੱਟੀ ਅਤੇ ਸ਼ਹਿਦ ਵਿੱਚ ਮਿਲਾ ਕੇ ਆਪਣੇ ਚਿਹਰੇ 'ਤੇ ਲਗਾਓ। ਇਸ ਨਾਲ ਤੁਹਾਡੇ ਚਿਹਰੇ ਦੀ ਚਮੜੀ 'ਚ ਖੂਨ ਦਾ ਸੰਚਾਰ ਵਧਦਾ ਹੈ ਅਤੇ ਤੁਹਾਨੂੰ ਤਾਜ਼ਗੀ ਮਹਿਸੂਸ ਹੁੰਦੀ ਹੈ।
- ਤ੍ਰਿਫਲਾ ਪਾਊਡਰ ਖਾਓ:ਦੁਪਹਿਰ ਅਤੇ ਰਾਤ ਦੇ ਸਮੇਂ ਭੋਜਨ ਖਾਣ ਤੋਂ ਬਾਅਦ ਅੱਧਾ ਛੋਟਾ ਚਮਚ ਤ੍ਰਿਫਲਾ ਪਾਊਡਰ ਜ਼ਰੂਰ ਖਾਓ। ਇਸ ਨਾਲ ਪਾਚਨ ਤੰਤਰ ਠੀਕ ਰਹਿੰਦਾ ਹੈ ਅਤੇ ਸੁਸਤੀ ਨਹੀਂ ਆਉਦੀ।
- ਭਾਰੀ ਭੋਜਨ ਨਾ ਖਾਓ:ਸਰਦੀਆਂ ਦੇ ਮੌਸਮ 'ਚ ਭਾਰੀ ਭੋਜਨ ਨਾ ਖਾਓ। ਗੇਂਹੂ ਦਾ ਆਟਾ, ਚੌਲ ਅਤੇ ਬਾਜਰੇ ਦਾ ਆਟਾ ਘਟ ਖਾਓ। ਤੁਸੀਂ ਸਾਗ ਅਤੇ ਸਬਜ਼ੀ ਭਰਪੂਰ ਮਾਤਰਾ 'ਚ ਖਾ ਸਕਦੇ ਹੋ।
- ਮਿੱਠਾ ਨਾ ਖਾਓ: ਸਰਦੀਆਂ ਦੇ ਮੌਸਮ 'ਚ ਮਿੱਠਾ ਨਾ ਖਾਓ। ਇਸ ਮੌਸਮ 'ਚ ਚਾਹ ਅਤੇ ਕੌਫ਼ੀ ਘਟ ਪੀਣੀ ਚਾਹੀਦੀ ਹੈ। ਇਸ ਲਈ ਤੁਸੀਂ ਹਰਬਲ ਟੀ, ਸੂਪ ਜਾਂ ਲੱਸੀ ਪੀ ਸਕਦੇ ਹੋ।