ਹੈਦਰਾਬਾਦ: ਜਨਵਰੀ ਦਾ ਮਹੀਨਾ ਸ਼ੁਰੂ ਹੋ ਚੁੱਕਾ ਹੈ। ਇਸ ਮਹੀਨੇ 'ਚ ਠੰਡ ਵੀ ਵਧ ਜਾਂਦੀ ਹੈ। ਜੇਕਰ ਤੁਹਾਡੇ ਤੇਜ਼ ਸਿਰਦਰਦ, ਨੱਕ ਦਾ ਵਹਿਣਾ, ਖੰਘ ਅਤੇ ਸਰੀਰ 'ਚ ਦਰਦ ਹੋ ਰਿਹਾ ਹੈ, ਤਾਂ ਇਹ ਠੰਡ ਲੱਗਣ ਦੇ ਲੱਛਣ ਹੋ ਸਕਦੇ ਹਨ। ਇਸ ਲਈ ਇਨ੍ਹਾਂ ਲੱਛਣਾਂ ਨੂੰ ਨਜ਼ਰਅੰਦਾਜ਼ ਨਾ ਕਰੋ ਅਤੇ ਤਰੁੰਤ ਸਾਵਧਾਨ ਹੋ ਜਾਓ। ਜੇਕਰ ਤੁਹਾਨੂੰ ਵੀ ਇਹ ਲੱਛਣ ਮਹਿਸੂਸ ਹੋ ਰਹੇ ਹਨ, ਤਾਂ ਤੁਸੀਂ ਕੁਝ ਦੇਸੀ ਨੁਸਖੇ ਅਜ਼ਮਾ ਕੇ ਇਸ ਸਮੱਸਿਆ ਤੋਂ ਰਾਹਤ ਪਾ ਸਕਦੇ ਹੋ।
ਠੰਡ ਲੱਗਣ 'ਤੇ ਅਪਣਾਓ ਦੇਸੀ ਨੁਸਖੇ:
ਕਾਲੀ ਮਿਰਚ ਅਤੇ ਗੁੜ੍ਹ ਦਾ ਕਾੜ੍ਹਾ ਪੀਓ: ਗੁੜ੍ਹ ਦੀ ਮਦਦ ਨਾਲ ਖੰਘ ਤੋਂ ਰਾਹਤ ਪਾਉਣ 'ਚ ਮਦਦ ਮਿਲਦੀ ਹੈ। ਗੁੜ੍ਹ 'ਚ ਐਂਟੀ ਬੈਕਟੀਰੀਅਲ ਗੁਣ ਪਾਏ ਜਾਂਦੇ ਹਨ, ਜੋ ਇੰਨਫੈਕਸ਼ਨ ਨੂੰ ਘਟ ਕਰਨ 'ਚ ਮਦਦਗਾਰ ਹੁੰਦੇ ਹਨ। ਇਸ ਲਈ ਕਾਲੀ ਮਿਰਚ ਨੂੰ ਪੀਸ ਕੇ ਗਰਮ ਪਾਣੀ 'ਚ ਉਬਾਲ ਲਓ। ਫਿਰ ਇਸ 'ਚ ਜ਼ੀਰਾ ਅਤੇ ਗੁੜ੍ਹ ਨੂੰ ਮਿਲਾ ਲਓ। ਇਸ ਤਰ੍ਹਾਂ ਤੁਹਾਡਾ ਕਾੜ੍ਹਾ ਤਿਆਰ ਹੈ। ਇਸ ਕਾੜ੍ਹੇ ਨੂੰ ਪੀਣ ਨਾਲ ਤੁਹਾਨੂੰ ਆਰਾਮ ਮਿਲੇਗਾ।