ਹੈਦਰਾਬਾਦ: ਟਮਾਟਰ ਰਸੋਈ 'ਚ ਇਸਤੇਮਾਲ ਕੀਤੇ ਜਾਣ ਵਾਲੀਆਂ ਸਬਜ਼ੀਆਂ 'ਚੋ ਇੱਕ ਹੈ। ਲਗਭਗ ਹਰ ਸਬਜ਼ੀ ਨੂੰ ਬਣਾਉਣ ਲਈ ਟਮਾਟਰ ਦਾ ਇਸਤੇਮਾਲ ਕੀਤਾ ਜਾਂਦਾ ਹੈ। ਭੋਜਨ ਦਾ ਸਵਾਦ ਵਧਾਉਣ ਦੇ ਨਾਲ-ਨਾਲ ਟਮਾਟਰ ਸਿਹਤ ਲਈ ਵੀ ਫਾਇਦੇਮੰਦ ਹੈ। ਪਰ ਕੁਝ ਹਾਲਾਤਾ 'ਚ ਤੁਹਾਨੂੰ ਟਮਾਟਰ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਦਰਅਸਲ ਟਮਾਟਰ ਕਈ ਸਮੱਸਿਆਵਾਂ 'ਚ ਹਾਨੀਕਾਰਕ ਹੋ ਸਕਦਾ ਹੈ।
ਇਨ੍ਹਾਂ ਸਮੱਸਿਆਵਾਂ ਤੋਂ ਪੀੜਿਤ ਲੋਕ ਟਮਾਟਰ ਖਾਣ ਤੋਂ ਕਰਨ ਪਰਹੇਜ਼:
ਦਸਤ: ਟਮਾਟਰ ਖਾਣ ਨਾਲ ਕਈ ਲੋਕਾਂ ਨੂੰ ਦਸਤ ਦੀ ਸਮੱਸਿਆਂ ਹੋ ਸਕਦੀ ਹੈ। ਇਸ 'ਚ ਮੌਜ਼ੂਦ ਸਾਲਮੋਨੇਲਾ ਨਾਮ ਦਾ ਬੈਕਟੀਰੀਆਂ ਦਸਤ ਦਾ ਕਾਰਨ ਬਣ ਸਕਦਾ ਹੈ। ਜੇਕਰ ਟਮਾਟਰ ਠੀਕ ਤਰੀਕੇ ਨਾਲ ਪਕਾਇਆ ਨਹੀ ਹੁੰਦਾ, ਤਾਂ ਇਹ ਸਮੱਸਿਆਂ ਵਧ ਸਕਦੀ ਹੈ।
ਕਿਡਨੀ 'ਚ ਸਟੋਨ: ਟਮਾਟਰ 'ਚ Oxalate ਹੁੰਦਾ ਹੈ, ਜੋ ਕੁਝ ਲੋਕਾਂ 'ਚ ਕਿਡਨੀ ਸਟੋਨ ਦਾ ਕਾਰਨ ਬਣ ਸਕਦਾ ਹੈ। ਜੇਕਰ ਤੁਹਾਨੂੰ ਕਿਡਨੀ 'ਚ ਸਟੋਨ ਹੋਣ ਦਾ ਖਤਰਾ ਹੈ, ਤਾਂ ਤੁਹਾਨੂੰ ਟਮਾਟਰ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਐਸਿਡਿਟੀ:ਟਮਾਟਰ Acidic ਹੁੰਦੇ ਹਨ। ਇਸ ਲਈ ਇਸਨੂੰ ਖਾਣ ਨਾਲ ਕੁਝ ਲੋਕਾਂ ਦੇ ਦਿਲ 'ਚ ਜਲਨ ਹੋ ਸਕਦੀ ਹੈ। ਜੇਕਰ ਤੁਹਾਨੂੰ ਢਿੱਡ ਨਾਲ ਜੁੜੀਆਂ ਸਮੱਸਿਆਵਾਂ ਹਨ, ਤਾਂ ਤੁਹਾਨੂੰ ਟਮਾਟਰ ਤੋਂ ਦੂਰੀ ਬਣਾ ਲੈਣੀ ਚਾਹੀਦੀ ਹੈ।
ਐਲਰਜ਼ੀ:ਕੁਝ ਲੋਕਾਂ ਨੂੰ ਟਮਾਟਰ ਤੋਂ ਐਲਰਜ਼ੀ ਹੋ ਸਕਦੀ ਹੈ। ਟਮਾਟਰ ਕਾਰਨ ਹੋਣ ਵਾਲੀ ਐਲਰਜ਼ੀ ਦੇ ਲੱਛਣਾਂ 'ਚ ਐਸਿਡਿਟੀ, ਸੋਜ ਅਤੇ ਸਾਹ ਲੈਣ 'ਚ ਮੁਸ਼ਕਲ ਸ਼ਾਮਲ ਹੋ ਸਕਦੀ ਹੈ। ਜੇਕਰ ਤੁਹਾਨੂੰ ਟਮਾਟਰ ਖਾਣ 'ਚ ਕੋਈ ਸਮੱਸਿਆਂ ਆ ਰਹੀ ਹੈ, ਤਾਂ ਤਰੁੰਤ ਡਾਕਟਰ ਨਾਲ ਗੱਲ ਕਰੋ।
ਜੋੜਾ 'ਚ ਦਰਦ:ਜੇਕਰ ਤੁਹਾਨੂੰ ਜੋੜਾ ਦਾ ਦਰਦ ਹੈ, ਤਾਂ ਤੁਹਾਨੂੰ ਟਮਾਟਰ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਕੁਝ ਲੋਕਾਂ ਦਾ ਅਜਿਹਾ ਮੰਨਣਾ ਹੈ ਕਿ ਟਮਾਟਰ ਖਾਣ ਨਾਲ ਜੋੜਾ ਦਾ ਦਰਦ ਵਧ ਸਕਦਾ ਹੈ।