ਤੰਦਰੁਸਤ ਰਹਿਣ ਲਈ ਪੌਸ਼ਟਿਕ ਤੱਤਾਂ ਅਤੇ ਵਿਟਾਮਿਨਾਂ ਦੀ ਲੋੜ ਹੁੰਦੀ ਹੈ। ਇਸ ਲਈ ਹਰੀਆਂ ਸਬਜ਼ੀਆਂ ਅਤੇ ਫਲਾਂ ਦਾ ਸੇਵਨ ਕਰਨਾ ਬਿਹਤਰ ਹੈ। ਫਲ ਸਰੀਰ ਨੂੰ ਤੰਦਰੁਸਤ ਰੱਖਦੇ ਹਨ। ਗਰਮੀਆਂ ਦੇ ਮੌਸਮ ਵਿੱਚ ਸਿਹਤਮੰਦ ਅਤੇ ਹਾਈਡ੍ਰੇਟਿਡ ਰਹਿਣ ਲਈ ਜੂਸ ਦਾ ਸੇਵਨ ਕੀਤਾ ਜਾਂਦਾ ਹੈ। ਪਰ ਸਿਹਤਮੰਦ ਰਹਿਣ ਲਈ ਫ਼ਲ ਹੀ ਨਹੀਂ, ਸਗੋਂ ਸਬਜ਼ੀਆਂ ਦਾ ਜੂਸ ਵੀ ਬਹੁਤ ਫਾਇਦੇਮੰਦ ਹੁੰਦਾ ਹੈ।
ਖੀਰੇ ਦਾ ਜੂਸ: ਗਰਮੀਆਂ 'ਚ ਲੋਕ ਭੋਜਨ ਨਾਲ ਖੀਰੇ ਨੂੰ ਖਾਣਾ ਪਸੰਦ ਕਰਦੇ ਹਨ। ਖੀਰਾ ਸਿਹਤਮੰਦ ਰਹਿਣ ਦੇ ਨਾਲ-ਨਾਲ ਸਰੀਰ ਨੂੰ ਹਾਈਡ੍ਰੇਟ ਰੱਖਣ 'ਚ ਵੀ ਮਦਦ ਕਰਦਾ ਹੈ। ਸਿਰਫ਼ ਖੀਰਾ ਖਾਣ ਨਾਲ ਹੀ ਨਹੀਂ, ਸਗੋਂ ਇਸ ਦੇ ਜੂਸ ਤੋਂ ਵੀ ਤੁਸੀਂ ਲਾਭ ਉਠਾ ਸਕਦੇ ਹੋ। ਰੋਜ ਖੀਰੇ ਦਾ ਜੂਸ ਪੀਣ ਨਾਲ ਸਰੀਰ ਨੂੰ ਡੀਹਾਈਡ੍ਰੇਸ਼ਨ ਤੋਂ ਬਚਾਉਣ ਦੇ ਨਾਲ-ਨਾਲ ਤੁਸੀਂ ਸਰੀਰ ਨੂੰ ਡੀਟੌਕਸ ਵੀ ਕਰ ਸਕਦੇ ਹੋ |
ਚੁਕੰਦਰ ਦਾ ਜੂਸ:ਚੁਕੰਦਰ ਦੇ ਜੂਸ ਵਿੱਚ ਆਇਰਨ ਪੋਟਾਸ਼ੀਅਮ, ਮੈਗਨੀਸ਼ੀਅਮ, ਕਾਪਰ, ਜ਼ਿੰਕ ਅਤੇ ਵਿਟਾਮਿਨ ਮਿਨਰਲਸ ਸਮੇਤ ਕਈ ਪੋਸ਼ਕ ਤੱਤ ਹੁੰਦੇ ਹਨ। ਚੁਕੰਦਰ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਰੋਜ਼ਾਨਾ ਚੁਕੰਦਰ ਦਾ ਜੂਸ ਪੀਣ ਨਾਲ ਦਿਲ ਸਿਹਤਮੰਦ ਰਹਿੰਦਾ ਹੈ, ਇਸ ਨਾਲ ਸਟੈਮਿਨਾ ਵੱਧਦਾ ਹੈ ਅਤੇ ਇਮਿਊਨ ਸਿਸਟਮ ਵੀ ਮਜ਼ਬੂਤ ਰਹਿੰਦਾ ਹੈ। ਭਾਰ ਘਟਾਉਣ ਲਈ ਚੁਕੰਦਰ ਦੇ ਜੂਸ ਦਾ ਸੇਵਨ ਵੀ ਕੀਤਾ ਜਾ ਸਕਦਾ ਹੈ।
ਲੌਕੀ ਦਾ ਜੂਸ: ਇਸ ਦਾ ਜੂਸ ਲੌਕੀ ਦੀ ਸਬਜ਼ੀ ਨਾਲੋਂ ਜ਼ਿਆਦਾ ਸਿਹਤਮੰਦ ਹੈ। ਭਾਵੇਂ ਤੁਹਾਨੂੰ ਇਹ ਸਵਾਦ ਨਾ ਲੱਗੇ। ਪਰ ਇਹ ਡਾਇਬਟੀਜ਼ ਅਤੇ ਹਾਈ ਬਲੱਡ ਪ੍ਰੈਸ਼ਰ ਵਰਗੀਆਂ ਬੀਮਾਰੀਆਂ ਲਈ ਰਾਮਬਾਣ ਤੋਂ ਘੱਟ ਨਹੀਂ ਹੈ। ਗਰਮੀਆਂ ਵਿੱਚ ਇਸ ਨੂੰ ਪੀਣ ਨਾਲ ਡੀਹਾਈਡ੍ਰੇਸ਼ਨ ਦੀ ਸਮੱਸਿਆ ਨਹੀਂ ਹੁੰਦੀ ਅਤੇ ਤੁਹਾਡਾ ਪੇਟ ਵੀ ਠੀਕ ਰਹਿੰਦਾ ਹੈ।
ਗਾਜਰ ਦਾ ਜੂਸ: ਗਰਮੀਆਂ ਵਿੱਚ ਗਾਜਰ ਦਾ ਜੂਸ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ 'ਚ ਪ੍ਰੋਟੀਨ, ਵਿਟਾਮਿਨ ਫਾਈਬਰ, ਪੋਟਾਸ਼ੀਅਮ ਸਮੇਤ ਕਈ ਪੋਸ਼ਕ ਤੱਤ ਹੁੰਦੇ ਹਨ। ਗਾਜਰ 'ਚ ਐਂਟੀਆਕਸੀਡੈਂਟ ਦੀ ਭਰਪੂਰ ਮਾਤਰਾ ਹੁੰਦੀ ਹੈ। ਗਾਜਰ ਦੇ ਜੂਸ ਦਾ ਰੋਜ਼ਾਨਾ ਸੇਵਨ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਂਦਾ ਹੈ। ਗਾਜਰ ਦਾ ਜੂਸ ਪੀਣ ਨਾਲ ਅੱਖਾਂ ਦੀ ਰੋਸ਼ਨੀ ਵੱਧਦੀ ਹੈ। ਮੋਟਾਪੇ ਤੋਂ ਪੀੜਤ ਲੋਕਾਂ ਲਈ ਵੀ ਇਸ ਜੂਸ ਨੂੰ ਪੀਣਾ ਫ਼ਾਇਦੇਮੰਦ ਹੈ ।
ਟਮਾਟਰ ਦਾ ਜੂਸ:ਟਮਾਟਰ ਦੇ ਜੂਸ ਵਿੱਚ ਕਈ ਪੋਸ਼ਕ ਤੱਤ ਮੌਜੂਦ ਹੁੰਦੇ ਹਨ। ਇਸ ਵਿੱਚ ਵਿਟਾਮਿਨ ਏ, ਬੀ,ਕੇ, ਮੈਗਨੀਸ਼ੀਅਮ, ਆਇਰਨ, ਫਾਸਫੋਰਸ, ਫਾਈਬਰ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ ਜੋ ਸਰੀਰ ਨੂੰ ਤੰਦਰੁਸਤ ਰੱਖਦੇ ਹਨ। ਟਮਾਟਰ ਦੇ ਜੂਸ ਦਾ ਰੋਜ਼ਾਨਾ ਸੇਵਨ ਕਰਨ ਨਾਲ ਊਰਜਾ 'ਚ ਵਾਧਾ ਹੁੰਦਾ ਹੈ। ਇਹ ਕਬਜ਼ ਦੇ ਰੋਗੀਆਂ ਲਈ ਫਾਇਦੇਮੰਦ ਹੈ। ਇਹ ਹਾਈ ਬਲੱਡ ਪ੍ਰੈਸ਼ਰ ਨੂੰ ਘਟਾ ਸਕਦਾ ਹੈ।
- Fried Food: ਸਾਵਧਾਨ! ਤਲਿਆ ਹੋਇਆ ਭੋਜਨ ਖਾਣ ਨਾਲ ਤੁਸੀਂ ਹੋ ਸਕਦੈ ਇਨ੍ਹਾਂ ਬਿਮਾਰੀਆ ਦਾ ਸ਼ਿਕਾਰ
- Rainy Days: ਬਰਸਾਤ ਦੇ ਮੌਸਮ ਦਾ ਆਨੰਦ ਲੈਣ ਲਈ ਇੱਥੇ ਦੇਖੋ ਕੁਝ ਪੀਣ ਵਾਲੇ ਪਦਾਰਥ
- Curd Benefits: ਦਹੀ ਨੂੰ ਆਪਣੀ ਖੁਰਾਕ ਵਿੱਚ ਸ਼ਾਮਲ ਕਰਨਾ ਫ਼ਾਇਦੇਮੰਦ, ਮਿਲੇਗਾ ਇਨ੍ਹਾਂ ਸਿਹਤ ਸਮੱਸਿਆਵਾਂ ਤੋਂ ਛੁਟਕਾਰਾ
ਕਰੇਲੇ ਦਾ ਜੂਸ: ਕਰੇਲੇ ਦੇ ਜੂਸ ਦੇ ਫਾਇਦਿਆਂ ਤੋਂ ਅਸੀਂ ਸਾਰੇ ਜਾਣੂ ਹਾਂ। ਕਰੇਲੇ ਦਾ ਰਸ ਸ਼ੂਗਰ ਦਾ ਦੁਸ਼ਮਣ ਮੰਨਿਆ ਜਾਂਦਾ ਹੈ। ਜਿਨ੍ਹਾਂ ਲੋਕਾਂ ਦਾ ਬਲੱਡ ਸ਼ੂਗਰ ਕੰਟਰੋਲ ਨਹੀਂ ਹੁੰਦਾ, ਉਹ ਕੁਝ ਹਫ਼ਤਿਆਂ ਤੱਕ ਰੋਜ਼ਾਨਾ ਕਰੇਲੇ ਦਾ ਰਸ ਪੀ ਸਕਦੇ ਹਨ। ਇਸ ਤੋਂ ਇਲਾਵਾ ਕਰੇਲੇ ਦਾ ਰਸ ਪੀਣ ਨਾਲ ਪੇਟ ਨਾਲ ਜੁੜੀਆਂ ਹੋਰ ਬੀਮਾਰੀਆਂ ਵੀ ਦੂਰ ਹੁੰਦੀਆਂ ਹਨ। ਮੁਹਾਸੇ ਦੀ ਸਮੱਸਿਆ ਨੂੰ ਵੀ ਠੀਕ ਕੀਤਾ ਜਾ ਸਕਦਾ ਹੈ। ਇਹ ਸਰੀਰ ਨੂੰ ਡੀਟੌਕਸਫਾਈ ਕਰਨ ਵਿੱਚ ਵੀ ਮਦਦ ਕਰ ਸਕਦਾ ਹੈ।
ਤੋਰੀ ਦਾ ਜੂਸ:ਤੁਸੀਂ ਤੋਰੀ ਦੇ ਜੂਸ ਤੋਂ ਵੀ ਲਾਭ ਪ੍ਰਾਪਤ ਕਰ ਸਕਦੇ ਹੋ। ਤੋਰੀ ਵਿੱਚ ਕੈਲੋਰੀ ਦੀ ਮਾਤਰਾ ਘੱਟ ਹੁੰਦੀ ਹੈ ਅਤੇ ਕੋਲੈਸਟ੍ਰਾਲ ਦੀ ਮੌਜੂਦਗੀ ਨਾਮੁਮਕਿਨ ਹੁੰਦੀ ਹੈ। ਇਹ ਸਰੀਰ ਵਿੱਚ ਪ੍ਰੋਟੀਨ, ਕਾਰਬੋਹਾਈਡਰੇਟ ਅਤੇ ਚਰਬੀ ਨੂੰ ਤੁਰੰਤ ਹਜ਼ਮ ਕਰਨ ਦਾ ਕੰਮ ਕਰਦਾ ਹੈ। ਜੇਕਰ ਤੁਹਾਡਾ ਭਾਰ ਘੱਟ ਹੋ ਰਿਹਾ ਹੈ ਤਾਂ ਤੁਹਾਨੂੰ ਆਪਣੀ ਡਾਈਟ 'ਚ ਤੋਰੀ ਦੇ ਜੂਸ ਨੂੰ ਸ਼ਾਮਲ ਕਰਨਾ ਚਾਹੀਦਾ ਹੈ। ਇਸ ਨਾਲ ਤੁਹਾਡਾ ਭਾਰ ਘਟਾਉਣਾ ਆਸਾਨ ਹੋ ਜਾਵੇਗਾ।