ਹੈਦਰਾਬਾਦ: ਸਿਰਦਰਦ ਹੋਣ ਕਰਕੇ ਸਾਡੇ ਕਈ ਕੰਮ ਪ੍ਰਭਾਵਿਤ ਹੁੰਦੇ ਹਨ। ਅਜਿਹੇ 'ਚ ਲੋਕ ਦਰਦ ਤੋਂ ਰਾਹਤ ਪਾਉਣ ਲਈ ਕਈ ਤਰ੍ਹਾਂ ਦੀਆਂ ਦਵਾਈਆਂ ਖਾਂਦੇ ਹਨ ਅਤੇ ਕੁਝ ਲੋਕ ਤੇਲ ਦੀ ਮਾਲਿਸ਼ ਕਰਦੇ ਹਨ, ਪਰ ਸਿਰਦਰਦ ਕਈ ਤਰ੍ਹਾਂ ਦਾ ਹੋ ਸਕਦਾ ਹੈ। ਇਸ ਲਈ ਸਿਰਦਰਦ ਦੇ ਲੱਛਣ ਜਾਣ ਕੇ ਹੀ ਤੁਸੀਂ ਸਹੀ ਤਰੀਕੇ ਨਾਲ ਇਲਾਜ਼ ਕਰਵਾ ਸਕੋਗੇ। ਕੁਝ ਦਰਦ ਪੂਰੇ ਸਿਰ 'ਚ ਹੁੰਦੇ ਹਨ, ਤਾਂ ਕੁਝ ਅੱਧੇ ਸਿਰ 'ਚ ਹੁੰਦੇ ਹਨ। ਇਸ ਲਈ ਤੁਹਾਨੂੰ ਜਾਣਨਾ ਚਾਹੀਦਾ ਹੈ ਕਿ ਤੁਹਾਡਾ ਸਿਰਦਰਦ ਕਿਉ ਹੋ ਰਿਹਾ ਹੈ, ਤਾਂਕਿ ਤੁਸੀਂ ਸਹੀ ਇਲਾਜ਼ ਕਰਵਾ ਕੇ ਇਸ ਦਰਦ ਤੋਂ ਰਾਹਤ ਪਾ ਸਕੋ।
ਸਿਰਦਰਦ ਦੇ ਲੱਛਣ:
ਸਾਈਨਸ: ਸਿਰਦਰਦ ਹੋਣ ਪਿੱਛੇ ਸਾਈਨਸ ਵੀ ਇੱਕ ਕਾਰਨ ਹੋ ਸਕਦਾ ਹੈ। ਇਸ ਨਾਲ ਅੱਖਾ ਅਤੇ ਮੱਥੇ ਦੇ ਆਲੇ-ਦੁਆਲੇ ਦਬਾਅ ਮਹਿਸੂਸ ਹੋਣ ਲੱਗ ਜਾਂਦਾ ਹੈ। ਸਾਈਨਸ ਦੀ ਸਮੱਸਿਆ 'ਚ ਸਿਰ ਝੁਕਾਉਣ ਨਾਲ ਵੀ ਦਰਦ ਵਧ ਜਾਂਦਾ ਹੈ। ਇਸ ਲਈ ਸਾਈਨਸ 'ਚ ਸਿਰ ਝੁਕਾਉਣ ਤੋਂ ਬਚੋ।
ਤਣਾਅ: ਤਣਾਅ ਕਾਰਨ ਵੀ ਸਿਰਦਰਦ ਸ਼ੁਰੂ ਹੋ ਜਾਂਦਾ ਹੈ। ਕਈ ਵਾਰ ਅਸੀ ਇੱਕ ਹੀ ਗੱਲ੍ਹ ਨੂੰ ਜ਼ਿਆਦਾ ਸਮੇਂ ਤੱਕ ਸੋਚਦੇ ਰਹਿੰਦੇ ਹਾਂ, ਜਿਸ ਕਾਰਨ ਤਣਾਅ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ। ਇਸ ਨਾਲ ਮੱਥੇ ਅਤੇ ਸਿਰ ਦੇ ਦੋਨੋ ਪਾਸੇ ਦਰਦ ਸ਼ੁਰੂ ਹੋ ਜਾਂਦਾ ਹੈ। ਇਸ ਸਮੱਸਿਆ 'ਚ ਉਲਟੀ ਨਹੀਂ ਆਉਦੀ।
ਮਾਈਗ੍ਰੇਨ: ਸਿਰਦਰਦ ਹੋਣ ਪਿੱਛੇ ਮਾਈਗ੍ਰੇਨ ਵੀ ਇੱਕ ਜ਼ਿੰਮੇਵਾਰ ਕਾਰਨ ਹੋ ਸਕਦਾ ਹੈ। ਅਜਿਹੇ 'ਚ ਸਿਰ ਦੇ ਇੱਕ ਪਾਸੇ ਹਲਕਾ ਦਰਦ ਸ਼ੁਰੂ ਹੋ ਜਾਂਦਾ ਹੈ। ਇਸ ਸਮੱਸਿਆਂ 'ਚ ਉਲਟੀ ਵੀ ਆ ਸਕਦੀ ਹੈ। ਲਾਈਟ ਦੇਖ ਕੇ ਜਾਂ ਜ਼ਿਆਦਾ ਆਵਾਜ਼ ਸੁਣ ਕੇ ਇਹ ਦਰਦ ਹੋਰ ਵੀ ਵਧ ਜਾਂਦਾ ਹੈ। ਮਾਈਗ੍ਰੇਨ ਦਾ ਦਰਦ ਕੁਝ ਦਿਨਾਂ ਤੱਕ ਰਹਿੰਦਾ ਹੈ।
ਐਲਰਜ਼ੀ ਕਾਰਨ ਸਿਰਦਰਦ:ਜੇਕਰ ਤੁਹਾਡੇ ਨੱਕ, ਮੱਥੇ ਅਤੇ ਕੰਨ ਦੇ ਉੱਪਰ ਹਲਕਾ ਜਿਹਾ ਦਰਦ ਹੋ ਰਿਹਾ ਹੈ, ਤਾਂ ਇਹ ਐਲਰਜ਼ੀ ਕਾਰਨ ਹੋਣ ਵਾਲਾ ਸਿਰਦਰਦ ਹੋ ਸਕਦਾ ਹੈ। ਇਹ ਐਲਰਜ਼ੀ ਮਿੱਟੀ ਕਾਰਨ ਹੁੰਦੀ ਹੈ। ਇਸ ਕਰਕੇ ਮਿੱਟੀ ਦੇ ਸੰਪਰਕ 'ਚ ਆਉਣ ਤੋਂ ਬਚੋ। ਇਸਦੇ ਨਾਲ ਹੀ, ਇਨ੍ਹਾਂ ਲੱਛਣਾਂ ਨੂੰ ਜਾਣ ਕੇ ਤੁਸੀਂ ਸਹੀ ਤਰੀਕੇ ਨਾਲ ਆਪਣੇ ਸਿਰਦਰਦ ਦਾ ਇਲਾਜ਼ ਕਰਵਾ ਸਕਦੇ ਹੋ।