ਸਾਡੇ ਸਮਾਜ ਵਿੱਚ ਔਰਤਾਂ ਦਾ ਸਰੀਰਕ ਸਬੰਧਾਂ ਤੋਂ ਬਾਅਦ ਚਰਮ ਸੁੱਖ ਬਾਰੇ ਗੱਲ ਕਰਨਾ ਉਨ੍ਹਾਂ ਹੀ ਸ਼ਰਮਨਾਕ ਮੰਨਿਆ ਜਾਂਦਾ ਹੈ ਜਿੰਨਾ ਪੁਰਸ਼ਾਂ ਦਾ ਆਪਣੇ ਦੋਸਤਾਂ ਵਿੱਚ ਇਸ ਬਾਰੇ ਗੱਲ ਕਰਨਾ ਮਜ਼ੇਦਾਰ। ਸਾਡੇ ਪੁਰਸ਼ ਪ੍ਰਧਾਨ ਸਮਾਜ ਵਿੱਚ ਹਮੇਸ਼ਾ ਇਸ ਗੱਲ ਨੂੰ ਤਵੱਜੋ ਦਿੱਤੀ ਜਾਂਦੀ ਹੈ ਕਿ ਸਰੀਰਕ ਸਬੰਧਾਂ ਨਾਲ ਪੁਰਸ਼ ਸੰਤੁਸ਼ਟ ਹੈ ਜਾਂ ਨਹੀਂ, ਉਹ ਅਨੰਤ ਜੋਸ਼ ਦਾ ਅਨੁਭਵ ਕਰ ਪਾਉਂਦਾ ਹੈ ਜਾਂ ਨਹੀਂ, ਪਰ ਔਰਤਾਂ ਦਾ ਕੀ ?
ਇੱਕ ਸੰਭੋਗ ਲਈ ਮਹਿਲਾ ਅਤੇ ਪੁਰਸ਼ ਦੋਵੇਂ ਹੀ ਜਿੰਮੇਵਾਰ ਹੁੰਦੇ ਹਨ, ਤਾਂ ਹਰ ਵਾਰ ਇੱਕ ਹੀ ਪੱਖ ਨੂੰ ਆਨੰਦ ਦੀਆਂ ਭਾਵਨਾਵਾਂ ਦਾ ਹੱਕਦਾਰ ਕਿਉਂ ਸਮਝਿਆ ਜਾਂਦਾ ਹੈ। ਸਰੀਰਕ ਸਬੰਧਾਂ ਦੌਰਾਨ ਔਰਤਾਂ ਦੀਆਂ ਭਾਵਨਾਵਾਂ ਨੂੰ ਲੈ ਕੇ ਈਟੀਵੀ ਭਾਰਤ ਸੁਖੀਭਵਾ ਟੀਮ ਨੇ ਮਨੋਵਿਗਿਆਨਕ ਸਲਾਹਕਾਰ ਡਾ. ਪ੍ਰੱਗਿਆ ਰਸ਼ਮੀ ਨਾਲ ਗੱਲਬਾਤ ਕੀਤੀ।
ਸਰੀਰਕ ਸਬੰਧਾਂ ਦੇ ਵਿਸ਼ੇ 'ਤੇ ਸਮਾਜ ਦਾ ਰਵੱਈਆ
ਸਮਾਜ ਵਿੱਚ ਔਰਤਾਂ ਦੀ ਸਥਿਤੀ ਉੱਤੇ ਤੇ ਸਰੀਰਕ ਸਬੰਧਾਂ ਪ੍ਰਤੀ ਉਸ ਦੇ ਰਵੱਈਏ ਨੂੰ ਲੈ ਕੇ ਗੱਲ ਕਰਦਿਆਂ ਡਾ. ਰਸ਼ਮੀ ਨੇ ਦੱਸਿਆ ਕਿ ਹਾਲਾਂਕਿ ਸਮਾਂ ਬਦਲ ਰਿਹਾ ਹੈ ਪਰ ਫਿਰ ਵੀ ਔਰਤਾਂ ਵਿੱਚ ਆਰਗੇਜ਼ਮ ਇੱਕ ਅਜਿਹਾ ਵਿਸ਼ਾ ਹੈ ਜਿਸ ਉੱਤੇ ਬਹੁਤ ਘੱਟ ਔਰਤਾਂ ਖੁੱਲ੍ਹ ਕੇ ਆਪਣੇ ਵਿਚਾਰ ਸਾਂਝਾ ਕਰ ਪਾਉਂਦੀਆਂ ਹਨ।
ਸਬੰਧਾਂ ਦੌਰਾਨ ਸਰੀਰਕ ਉਤੇਜਨਾ ਬਾਰੇ ਗੱਲ ਕਰਨਾ ਤਾਂ ਦੂਰ ਦੀ ਗੱਲ ਹੈ, ਔਰਤਾਂ ਖੁੱਲ੍ਹ ਕੇ ਆਪਣੀਆਂ ਸਰੀਰਕ ਪਰੇਸ਼ਾਨੀਆਂ ਦੇ ਬਾਰੇ ਚਰਚਾ ਵੀ ਨਹੀਂ ਕਰਦੀਆਂ ਹਨ ਜਿਸ ਦਾ ਮੁੱਖ ਕਾਰਨ ਹੈ ਕਿ ਸਦੀਆਂ ਤੋਂ ਸਾਡੇ ਪੁਰਸ਼ ਪ੍ਰਧਾਨ ਸਮਾਜ ਵਿੱਚ ਸੰਭੋਗ ਨੂੰ ਸਿਰਫ਼ ਪੁਰਸ਼ ਦੇ ਅਧਿਕਾਰ ਖੇਤਰ ਵਿੱਚ ਹੀ ਰੱਖਿਆ ਗਿਆ ਹੈ। ਉੱਥੇ ਹੀ ਔਰਤਾਂ ਵਿੱਚ ਸਰੀਰਕ ਸਬੰਧਾਂ ਨੂੰ ਉਸ ਦੀ ਸਮਰੱਥਾ ਨਾਲ ਜੋੜਿਆ ਜਾਂਦਾ ਹੈ।