ਹੈਦਰਾਬਾਦ:ਅੱਜ ਦੇ ਸਮੇਂ 'ਚ ਲੋਕ ਚਾਹ ਪੀਣਾ ਬਹੁਤ ਪਸੰਦ ਕਰਦੇ ਹਨ। ਕਈ ਲੋਕ ਸਵੇਰ ਦੇ ਸਮੇਂ ਚਾਹ ਪੀਂਦੇ ਹਨ, ਤਾਂ ਕੁਝ ਲੋਕ ਸ਼ਾਮ ਨੂੰ ਚਾਹ ਪੀਣਾ ਪਸੰਦ ਕਰਦੇ ਹਨ। ਹਾਲਾਂਕਿ ਲੋਕਾਂ ਨੂੰ ਚਾਹ ਪੀਣ ਦੇ ਸਹੀ ਸਮੇਂ ਬਾਰੇ ਪਤਾ ਨਹੀਂ ਹੁੰਦਾ। ਇਸ ਲਈ ਚਾਹ ਪੀਣ ਦਾ ਸਹੀ ਸਮਾਂ ਜਾਣਨਾ ਬਹੁਤ ਜ਼ਰੂਰੀ ਹੈ, ਤਾਂਕਿ ਤੁਸੀਂ ਨੁਕਸਾਨ ਤੋਂ ਬਚ ਸਕੋ।
ਇਸ ਸਮੇਂ ਨਾ ਪੀਓ ਚਾਹ: ਸਾਡੇ ਦੇਸ਼ 'ਚ ਜ਼ਿਆਦਾਤਰ ਲੋਕ ਬਿਸਤਰੇ 'ਤੇ ਹੀ ਚਾਹ ਪੀਣਾ ਪਸੰਦ ਕਰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਸਵੇਰੇ ਉੱਠਣ ਤੋਂ ਬਾਅਦ ਖਾਲੀ ਪੇਟ ਚਾਹ ਪੀਣਾ ਨੁਕਸਾਨਦੇਹ ਹੋ ਸਕਦਾ ਹੈ। ਤੁਸੀਂ ਐਸਿਡਿਟੀ ਦਾ ਸ਼ਿਕਾਰ ਹੋ ਸਕਦੇ ਹੋ। ਇੰਨਾਂ ਹੀ ਨਹੀਂ ਖਾਲੀ ਪੇਟ ਚਾਹ ਪੀਣ ਨਾਲ ਬਲੱਡ ਸ਼ੂਗਰ ਦਾ ਪੱਧਰ ਵਧ ਸਕਦਾ ਹੈ। ਕੁਝ ਲੋਕ ਰਾਤ ਨੂੰ ਚਾਹ ਪੀਂਦੇ ਹਨ। ਰਾਤ ਨੂੰ ਚਾਹ ਪੀਣਾ ਵੀ ਸਹੀਂ ਨਹੀਂ ਹੁੰਦਾ। ਇਸ ਨਾਲ ਤੁਹਾਡੀ ਨੀਂਦ 'ਤੇ ਗਲਤ ਅਸਰ ਪੈ ਸਕਦਾ ਹੈ।
ਚਾਹ ਪੀਣ ਦਾ ਸਹੀ ਸਮਾਂ:ਜੇਕਰ ਤੁਹਾਨੂੰ ਚਾਹ ਪੀਣਾ ਪਸੰਦ ਹੈ, ਤਾਂ ਸਵੇਰੇ ਉੱਠ ਕੇ ਦੋ ਘੰਟੇ ਬਾਅਦ ਜਾਂ ਸਵੇਰ ਦਾ ਭੋਜਨ ਖਾਣ ਦੇ ਇੱਕ ਘੰਟੇ ਬਾਅਦ ਚਾਹ ਪੀਣਾ ਸਹੀ ਹੁੰਦਾ ਹੈ। ਚਾਹ ਪੀਣ ਤੋਂ ਪਹਿਲਾ ਕੁਝ ਨਾ ਕੁਝ ਜ਼ਰੂਰ ਖਾਓ। ਸਹੀ ਤਰੀਕੇ ਅਤੇ ਸਹੀ ਸਮੇਂ 'ਤੇ ਚਾਹ ਪੀਣ ਨਾਲ ਕਈ ਲਾਭ ਮਿਲ ਸਕਦੇ ਹਨ।
ਚਾਹ ਪੀਣ ਦੇ ਫਾਇਦੇ:
- ਐਕਸਪਰਟ ਅਨੁਸਾਰ, ਜੇਕਰ ਤੁਸੀਂ ਸੌਣ ਤੋਂ ਕਰੀਬ 10 ਘੰਟੇ ਪਹਿਲਾ ਚਾਹ ਪੀਂਦੇ ਹੋ, ਤਾਂ ਇਸ ਨਾਲ ਚੰਗੀ ਨੀਂਦ ਆਉਦੀ ਹੈ।
- ਚਾਹ ਦੇ ਨਾਲ ਸਰੀਰ ਦੇ ਅੰਦਰ ਸੋਜ ਦੀ ਸਮੱਸਿਆਂ ਨੂੰ ਘਟ ਕਰਨ 'ਚ ਮਦਦ ਮਿਲਦੀ ਹੈ।
- ਚਾਹ ਕੋਰਟੀਸੋਲ ਹਾਰਮੋਨ ਨੂੰ ਘਟ ਕਰਨ 'ਚ ਮਦਦ ਕਰਦੀ ਹੈ।
- ਚਾਹ ਪੀਣ ਨਾਲ ਉਦਾਸੀ ਘਟ ਹੁੰਦੀ ਹੈ।
- ਇਸ ਨਾਲ ਕਬਜ਼ ਅਤੇ ਤਣਾਅ ਦੀ ਸਮੱਸਿਆਂ ਤੋਂ ਛੁਟਕਾਰਾ ਮਿਲਦਾ ਹੈ।
- ਤੁਹਾਨੂੰ ਚਾਹ ਨੂੰ ਆਪਣੀ ਆਦਤ ਨਹੀਂ ਬਣਾਉਣਾ ਚਾਹੀਦਾ, ਕਿਉਕਿ ਜ਼ਿਆਦਾ ਚਾਹ ਪੀਣਾ ਨੁਕਸਾਨਦੇਹ ਵੀ ਹੋ ਸਕਦਾ ਹੈ। ਇਸ ਨਾਲ ਐਸਿਡਿਟੀ, ਪਾਚਨ ਅਤੇ ਨੀਂਦ ਦੀ ਸਮੱਸਿਆਂ ਹੋ ਸਕਦੀ ਹੈ।