ਹੈਦਰਾਬਾਦ: ਗਰਭ ਅਵਸਥਾ ਇੱਕ ਔਰਤ ਦੀ ਜ਼ਿੰਦਗੀ ਦਾ ਸਭ ਤੋਂ ਖਾਸ ਪਲ ਹੁੰਦਾ ਹੈ। ਹਾਲਾਂਕਿ ਗਰਭ ਅਵਸਥਾ ਦਾ ਸਮਾਂ ਆਸਾਨ ਨਹੀਂ ਹੁੰਦਾ। ਇਸ ਸਮੇਂ ਦੌਰਾਨ ਮੂਡ ਸਵਿੰਗ, ਤਣਾਅ ਅਤੇ ਪਰੇਸ਼ਾਨੀਆਂ ਹੁੰਦੀਆਂ ਹਨ। ਕੁਝ ਔਰਤਾਂ ਨੂੰ ਜ਼ਿਆਦਾ ਤਣਾਅ ਹੋ ਜਾਂਦਾ ਹੈ। ਤਣਾਅ ਦੇ ਕਾਰਨ ਨੀਂਦ ਲੈਣ 'ਚ ਵੀ ਪਰੇਸ਼ਾਨੀ ਹੁੰਦੀ ਹੈ। ਜਿਸ ਕਾਰਨ ਬੱਚੇ ਦੀ ਸਿਹਤ 'ਤੇ ਬੂਰਾ ਅਸਰ ਪੈਂਦਾ ਹੈ।
ਗਰਭ ਅਵਸਥਾ ਦੌਰਾਨ ਤਣਾਅ ਲੈਣ ਨਾਲ ਹੋਣ ਵਾਲੇ ਬੱਚੇ 'ਤੇ ਪੈ ਸਕਦਾ ਹੈ ਬੂਰਾ ਅਸਰ:
ਸਮੇਂ ਤੋਂ ਪਹਿਲਾਂ ਡਿਲੀਵਰੀ: ਗਰਭ ਅਵਸਥਾ ਵਿੱਚ ਹੋਣ ਵਾਲੇ ਤਣਾਅ ਕਾਰਨ ਸਮੇਂ ਤੋਂ ਪਹਿਲਾ ਬੱਚੇ ਦਾ ਜਨਮ ਹੋ ਸਕਦਾ ਹੈ। ਸਮੇਂ ਤੋਂ ਪਹਿਲਾ ਬੱਚੇ ਦਾ ਜਨਮ ਹੋਣ ਕਾਰਨ ਬੱਚੇ ਨੂੰ ਕਈ ਗੰਭੀਰ ਸਮੱਸਿਆਵਾਂ ਹੋ ਸਕਦੀਆਂ ਹਨ, ਜਿਵੇਂ ਕਿ ਸਾਹ ਸੰਬੰਧੀ ਸਿੰਡਰੋਮ, ਪੀਲੀਆ ਅਤੇ ਸੇਪਸਿਸ, ਬੱਚੇ ਵਿੱਚ ਦੇਰੀ ਨਾਲ ਵਿਕਾਸ, ਸੁਣਨ ਅਤੇ ਨਜ਼ਰ ਦੀਆਂ ਸਮੱਸਿਆਵਾਂ ਸਮੇਤ ਲੰਬੇ ਸਮੇਂ ਦੀਆਂ ਸਿਹਤ ਸਮੱਸਿਆਵਾਂ ਦਾ ਵਧੇਰੇ ਖਤਰਾ ਹੋ ਜਾਂਦਾ ਹੈ।
ਬੱਚੇ ਦਾ ਭਾਰ ਘਟ ਹੋ ਸਕਦਾ ਹੈ: ਗਰਭ ਅਵਸਥਾ ਦੌਰਾਨ ਹੋਣ ਵਾਲੇ ਤਣਾਅ ਕਾਰਨ ਬੱਚੇ ਦਾ ਭਾਰ ਘਟ ਹੋ ਸਕਦਾ ਹੈ। ਗਰਭ ਅਵਸਥਾ ਦੌਰਾਨ ਤਣਾਅ ਜਨਮ ਦੇ ਸਮੇਂ ਬੱਚੇ ਦੇ ਭਾਰ ਘਟ ਹੋਣ ਦਾ ਮੁੱਖ ਕਾਰਨ ਹੈ। ਜਨਮ ਦੇ ਸਮੇਂ ਭਾਰ ਘਟ ਹੋਣ ਕਾਰਨ ਬੱਚੇ ਦੇ ਵਿਕਾਸ 'ਚ ਦੇਰੀ, ਜਨਮ ਦੇ ਸਮੇਂ ਸਮੱਸਿਆਵਾਂ ਅਤੇ ਭਵਿੱਖ 'ਚ ਹੋਰ ਸਿਹਤ ਸਮੱਸਿਆਵਾਂ ਵਧ ਜਾਂਦੀਆਂ ਹਨ। ਇਸਦੇ ਨਾਲ ਹੀ ਜਨਮ ਦੇ ਸਮੇਂ ਭਾਰ ਘਟ ਹੋਣ ਕਾਰਨ ਬੱਚੇ ਨੂੰ ਟਾਇਪ 2 ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਅਤੇ ਦਿਲ ਦੀ ਬਿਮਾਰੀ ਹੋਣ ਦਾ ਖਤਰਾ ਵੀ ਜ਼ਿਆਦਾ ਹੋ ਜਾਂਦਾ ਹੈ।
ਬੱਚੇ ਦੇ ਦਿਮਾਗ 'ਤੇ ਅਸਰ ਪੈਂਦਾ: ਗਰਭ ਅਵਸਥਾ ਦੌਰਾਣ ਹੋਣ ਵਾਲੇ ਤਣਾਅ ਕਾਰਨ ਬੱਚੇ ਦੇ ਦਿਮਾਗ 'ਤੇ ਬੂਰਾ ਪ੍ਰਭਾਵ ਪੈਂਦਾ ਹੈ। ਇਸ ਕਾਰਨ ਬੱਚੇ ਨੂੰ ਵਿਵਹਾਰ ਸੰਬੰਧੀ ਸਮੱਸਿਆਵਾਂ, ਸਿੱਖਣ ਵਿੱਚ ਮੁਸ਼ਕਲਾਂ ਅਤੇ ਭਾਵਨਾਤਮਕ ਸਮੱਸਿਆਵਾਂ ਹੋ ਸਕਦੀਆਂ ਹਨ। ਗਰਭ ਅਵਸਥਾ ਦੇ ਪਹਿਲੇ ਤਿਮਾਹੀ ਦੌਰਾਨ ਮਾਵਾਂ ਦੇ ਤਣਾਅ ਦਾ ਬਾਅਦ ਦੇ ਜੀਵਨ ਵਿੱਚ ਬੱਚੇ ਦੇ IQ 'ਤੇ ਅਸਰ ਪੈ ਸਕਦਾ ਹੈ।
ਗਰਭ ਅਵਸਥਾ ਦੌਰਾਨ ਇਸ ਤਰ੍ਹਾਂ ਘਟ ਕਰੋ ਤਣਾਅ: ਗਰਭਵਤੀ ਔਰਤਾਂ ਆਪਣੇ ਅਣਜੰਮੇ ਬੱਚੇ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਾਉਣ ਲਈ ਆਪਣੇ ਤਣਾਅ ਦੇ ਪੱਧਰ ਦਾ ਪ੍ਰਬੰਧਨ ਕਰਨ। ਇਸ ਲਈ ਔਰਤਾਂ ਗਰਭ ਅਵਸਥਾ ਦੌਰਾਨ ਤਣਾਅ ਨੂੰ ਘਟ ਕਰਨ ਲਈ ਕਸਰਤ, ਧਿਆਨ, ਯੋਗਾ ਅਤੇ ਸਾਹ ਲੈਣ ਦੀ ਕਸਰਤ ਕਰ ਸਕਦੀਆਂ ਹਨ।