ਹੈਦਰਾਬਾਦ: ਬਦਲਦੇ ਮੌਸਮ ਦੌਰਾਨ ਸਰਦੀ-ਜ਼ੁਕਾਮ ਅਤੇ ਗਲੇ ਦੀ ਖਰਾਸ਼ ਹੋਣ ਲੱਗਦੀ ਹੈ। ਗਲੇ ਦੀ ਖਰਾਸ਼ ਕਾਰਨ ਸਿਰਦਰਦ ਅਤੇ ਸਰੀਰ 'ਚ ਦਰਦ ਹੋ ਸਕਦਾ ਹੈ। ਜੇਕਰ ਤੁਸੀਂ ਸਰਦੀ-ਜ਼ੁਕਾਮ ਦੀ ਸਮੱਸਿਆਂ ਤੋਂ ਪਰੇਸ਼ਾਨ ਹੋ, ਤਾਂ ਭਾਫ਼ ਲੈਣਾ ਫਾਇਦੇਮੰਦ ਹੋ ਸਕਦਾ ਹੈ। ਭਾਫ਼ ਲੈਣਾ ਇੱਕ ਪੁਰਾਣਾ ਅਤੇ ਘਰੇਲੂ ਇਲਾਜ਼ ਹੈ। ਇਸਦੀ ਮਦਦ ਨਾਲ ਬੰਦ ਨੱਕ ਦੀ ਸਮੱਸਿਆਂ ਅਤੇ ਗਲੇ ਦੀ ਖਰਾਸ਼ ਤੋਂ ਰਾਹਤ ਮਿਲਦੀ ਹੈ।
ਸਟੀਮ ਲੈਣ ਨਾਲ ਇਨ੍ਹਾਂ ਸਮੱਸਿਆਵਾਂ ਤੋਂ ਰਾਹਤ:
ਸਟੀਮ ਲੈਣ ਨਾਲ ਗਲੇ ਦੀ ਖਰਾਸ਼ ਤੋਂ ਛੁਟਕਾਰਾ: ਭਾਫ਼ ਲੈਣ ਨਾਲ ਗਲੇ ਦੀ ਖਰਾਸ਼ ਨੂੰ ਦੂਰ ਕਰਨ 'ਚ ਮਦਦ ਮਿਲਦੀ ਹੈ। ਇਸ ਨਾਲ ਗਲੇ ਦੇ ਮਸਲਸ ਨੂੰ ਆਰਾਮ ਮਿਲਦਾ ਹੈ ਅਤੇ ਸੋਜ ਵੀ ਦੂਰ ਹੁੰਦੀ ਹੈ। ਇਸ ਲਈ ਸਰਦੀ-ਜ਼ੁਕਾਮ ਅਤੇ ਗਲੇ ਦੀ ਖਰਾਸ਼ ਨੂੰ ਬਿਨ੍ਹਾਂ ਦਵਾਈਆਂ ਤੋਂ ਭਾਫ਼ ਲੈਣ ਨਾਲ ਵੀ ਠੀਕ ਕੀਤਾ ਜਾ ਸਕਦਾ ਹੈ।
ਸਟੀਮ ਲੈਣ ਨਾਲ ਬੰਦ ਨੱਕ ਖੁੱਲ ਜਾਂਦੀ: ਗਰਮ ਪਾਣੀ ਦੀ ਭਾਫ਼ ਲੈਣ ਨਾਲ ਬੰਦ ਨੱਕ ਖੁੱਲ ਜਾਂਦੀ ਹੈ। ਇਸ ਨਾਲ ਗਲੇ ਅਤੇ ਫੇਫੜਿਆਂ 'ਚ ਇਕੱਠਾ ਹੋਇਆ ਬਲਗ਼ਮ ਲੂਜ਼ ਹੋਣ ਲੱਗਦਾ ਹੈ ਅਤੇ ਆਸਾਨੀ ਨਾਲ ਬਾਹਰ ਨਿਕਲ ਜਾਂਦਾ ਹੈ। ਭਾਫ਼ ਲੈਣ ਨਾਲ ਸਾਹ ਲੈਣ 'ਚ ਆ ਰਹੀ ਪਰੇਸ਼ਾਨੀ ਵੀ ਦੂਰ ਹੋ ਜਾਂਦੀ ਹੈ।
ਸਟੀਮ ਲੈਣ ਨਾਲ ਚੰਗੀ ਨੀਂਦ ਆਉਦੀ: ਸਰਦੀ-ਜ਼ੁਕਾਮ ਅਤੇ ਗਲੇ ਦੀ ਖਰਾਸ਼ ਤੋਂ ਇਲਾਵਾ ਸਟੀਮ ਲੈਣ ਨਾਲ ਨੀਂਦ ਵੀ ਚੰਗੀ ਆਉਦੀ ਹੈ। ਜਦੋ ਸਾਹ ਲੈਣ 'ਚ ਹੋ ਰਹੀ ਸਮੱਸਿਆਂ ਦੂਰ ਹੋ ਜਾਂਦੀ ਹੈ, ਤਾਂ ਬੰਦ ਨੱਕ ਦੀ ਸਮੱਸਿਆਂ ਵੀ ਦੂਰ ਹੋ ਜਾਂਦੀ ਹੈ। ਇਸ ਨਾਲ ਤੁਸੀਂ ਚੰਗੀ ਤਰ੍ਹਾਂ ਸੌਂ ਪਾਉਦੇ ਹੋ। ਸਟੀਮ ਲੈਣ ਨਾਲ ਦਿਮਾਗ ਨੂੰ ਵੀ ਆਰਾਮ ਮਿਲਦਾ ਹੈ।