ਹਰ ਕੋਈ ਜਾਣਦਾ ਅਤੇ ਸਹਿਮਤ ਹੈ ਕਿ ਸਵੇਰ ਦਾ ਨਾਸ਼ਤਾ ਪੂਰੇ ਦਿਨ ਲਈ ਕਿਸੇ ਵੀ ਵਿਅਕਤੀ ਦੀ ਊਰਜਾ ਨੂੰ ਬਣਾਈ ਰੱਖਣ ਲਈ ਬਹੁਤ ਜ਼ਰੂਰੀ ਹੁੰਦਾ ਹੈ, ਪਰ ਅੱਜ ਦੀ ਪੀੜ੍ਹੀ ਜੋ ਤੇਜ਼ ਰਫ਼ਤਾਰ ਨਾਲ ਜੀਵਨ ਬਤੀਤ ਕਰਦੀ ਹੈ, ਉਹ ਨਾਸ਼ਤੇ ਦੇ ਨਾਂ 'ਤੇ ਗੁੰਝਲਦਾਰ ਜਾਂ ਰੋਟੀ 'ਤੇ ਜ਼ਿਆਦਾ ਨਿਰਭਰ ਕਰਦੀ ਹੈ। ਹਾਲਾਂਕਿ ਇਹ ਨਾਸ਼ਤਾ ਪੇਟ ਲਈ ਵੀ ਹਲਕਾ ਹੁੰਦਾ ਹੈ ਪਰ ਦਿਨ ਦੀ ਸ਼ੁਰੂਆਤ ਹਮੇਸ਼ਾ ਅਜਿਹੇ ਭੋਜਨ ਨਾਲ ਕਰਨੀ ਚਾਹੀਦੀ ਹੈ ਜੋ ਸਾਰੇ ਜ਼ਰੂਰੀ ਪੋਸ਼ਕ ਤੱਤਾਂ ਨਾਲ ਭਰਪੂਰ ਹੋਵੇ। ਅਜਿਹੀ ਸਥਿਤੀ ਵਿੱਚ ਫਲਾਂ ਅਤੇ ਸਬਜ਼ੀਆਂ ਦੀ ਸਮੂਦੀ ਇੱਕ ਵਧੀਆ ਵਿਕਲਪ ਹੋ ਸਕਦੀ ਹੈ। ਮੌਸਮ ਕੋਈ ਵੀ ਹੋਵੇ, ਸਬਜ਼ੀਆਂ ਅਤੇ ਫ਼ਲ ਹਰ ਮੌਸਮ ਵਿੱਚ ਜ਼ਰੂਰੀ ਹੁੰਦੇ ਹਨ। ਅਜਿਹੀ ਸਥਿਤੀ ਵਿੱਚ, ਫ਼ਲਾਂ, ਸਬਜ਼ੀਆਂ ਜਾਂ ਸੁੱਕੇ ਮੇਵਿਆਂ ਨਾਲ ਤਿਆਰ ਕੀਤੀ ਸਮੂਦੀ ਨੂੰ ਕਿਸੇ ਵੀ ਸਮੇਂ ਨਾਸ਼ਤੇ ਵਜੋਂ ਖਾ ਸਕਦੇ ਹੋ।
ਦਿੱਲੀ ਦੀ ਨਿਊਟ੍ਰੀਸ਼ਨਿਸਟ ਡਾਕਟਰ ਦਿਵਿਆ ਸ਼ਰਮਾ ਦਾ ਕਹਿਣਾ ਹੈ ਕਿ ਦਿਨ ਦੀ ਸ਼ੁਰੂਆਤ ਹਮੇਸ਼ਾ ਪੌਸ਼ਟਿਕ ਨਾਸ਼ਤੇ ਨਾਲ ਕਰਨੀ ਚਾਹੀਦੀ ਹੈ। ਨਾਸ਼ਤੇ ਵਿੱਚ ਸਮੂਦੀ ਦਾ ਸੇਵਨ ਕਰਨ ਨਾਲ ਸਰੀਰ ਨੂੰ ਲੋੜੀਂਦੇ ਪੋਸ਼ਕ ਤੱਤ ਮਿਲਦੇ ਹਨ। ਨਾਲ ਹੀ ਲੰਬੇ ਸਮੇਂ ਤੱਕ ਭੁੱਖ ਨਹੀਂ ਲੱਗਦੀ। ਮਿਕਸਡ ਫ਼ਲਾਂ, ਸਬਜ਼ੀਆਂ, ਓਟਸ ਅਤੇ ਸੁੱਕੇ ਮੇਵੇ ਨੂੰ ਮਿਲਾ ਕੇ ਤਿਆਰ ਕੀਤੀ ਸਮੂਦੀਜ਼ ਦੇ ਬਹੁਤ ਸਾਰੇ ਫਾਇਦੇ ਹਨ, ਜਿਨ੍ਹਾਂ ਵਿੱਚੋਂ ਕੁਝ ਇਸ ਪ੍ਰਕਾਰ ਹਨ।
ਸਮੂਦੀ ਦੇ ਲਾਭ
- ਪੋਸ਼ਣ ਦੀ ਭਰਪੂਰਤਾ
ਕਿਉਂਕਿ ਸਮੂਦੀ ਕਈ ਤਰ੍ਹਾਂ ਦੇ ਫ਼ਲਾਂ ਅਤੇ ਸਬਜ਼ੀਆਂ ਨੂੰ ਮਿਲਾ ਕੇ ਬਣਾਈ ਜਾਂਦੀ ਹੈ, ਇਸ ਲਈ ਇਸ ਵਿੱਚ ਪੋਸ਼ਕ ਤੱਤ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ। ਬੱਚੇ ਅਤੇ ਬਜ਼ੁਰਗ ਸਾਰੇ ਇਸ ਨੂੰ ਆਰਾਮ ਨਾਲ ਵਰਤ ਸਕਦੇ ਹਨ। ਕਈ ਵਾਰ ਬਜ਼ੁਰਗ ਦੰਦਾਂ ਦੀ ਸਮੱਸਿਆ ਜਾਂ ਦੰਦਾਂ ਦੀ ਕਮੀਂ ਕਾਰਨ ਫਲ ਜਾਂ ਸਬਜ਼ੀਆਂ ਨਹੀਂ ਚਬਾ ਸਕਦੇ ਹਨ, ਅਜਿਹੀ ਸਥਿਤੀ ਵਿੱਚ ਫ਼ਲਾਂ ਅਤੇ ਸਬਜ਼ੀਆਂ ਦੀ ਸਮੂਦੀ ਉਨ੍ਹਾਂ ਦੇ ਸਰੀਰ ਵਿੱਚ ਪੋਸ਼ਕ ਤੱਤਾਂ ਦੀ ਕਮੀਂ ਨੂੰ ਪੂਰਾ ਕਰ ਸਕਦੀ ਹੈ।
ਇਹ ਵੀ ਪੜ੍ਹੋ:ਭਾਰ ਘਟਾਉਣ ਲਈ ਇਨ੍ਹਾਂ ਫਲਾਂ ਦਾ ਕਰਦੇ ਹੋ ਸੇਵਨ ਤਾਂ ਪਹਿਲਾਂ ਖ਼ਬਰ ਜ਼ਰੂਰ ਪੜ੍ਹ ਲੈਣਾ
- ਇਮਿਊਨਿਟੀ ਅਤੇ ਮੈਟਾਬੋਲਿਜ਼ਮ ਨੂੰ ਵਧਾਉਂਦੀ ਹੈ
ਕਿਉਂਕਿ ਇਸ ਵਿੱਚ ਸਬਜ਼ੀਆਂ ਅਤੇ ਫ਼ਲਾਂ ਦੀ ਵਰਤੋਂ ਕੀਤੀ ਜਾਂਦੀ ਹੈ, ਇਸ ਵਿੱਚ ਭਰਪੂਰ ਮਾਤਰਾ ਵਿੱਚ ਵਿਟਾਮਿਨ, ਖਣਿਜ, ਐਂਟੀਆਕਸੀਡੈਂਟ ਅਤੇ ਅਜਿਹੇ ਪੋਸ਼ਕ ਤੱਤ ਹੁੰਦੇ ਹਨ ਜੋ ਸਾਡੇ ਸਰੀਰ ਦੀ ਪ੍ਰਤੀਰੋਧਕ ਸ਼ਕਤੀ ਅਤੇ ਮੇਟਾਬੋਲਿਜ਼ਮ ਨੂੰ ਮਜ਼ਬੂਤ ਕਰਨ ਦਾ ਕੰਮ ਕਰਦੇ ਹਨ। ਜਿਸ ਕਾਰਨ ਸਰੀਰ 'ਚ ਇਨਫੈਕਸ਼ਨ ਦਾ ਖ਼ਤਰਾ ਵੀ ਕਾਫੀ ਹੱਦ ਤੱਕ ਘੱਟ ਹੋ ਜਾਂਦਾ ਹੈ।
- ਮੋਟਾਪੇ ਤੋਂ ਬਚਾਅ ਕਰ ਸਕਦੀ ਹੈ