ਪੰਜਾਬ

punjab

ETV Bharat / sukhibhava

ਵਿਸ਼ਵ ਮੱਛਰ ਦਿਵਸ: ਮੱਛਰਾਂ ਤੋਂ ਸਾਵਧਾਨ! ਕਿਤੇ ਜਾਨਲੇਵਾ ਨਾ ਹੋ ਜਾਵੇ ਮੱਛਰ ਦਾ ਡੰਗ - ਚਿਕਨਗੁਨੀਆ

ਮੱਛਰ ਦਾ ਕੱਟਣਾ ਕਈ ਗੰਭੀਰ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ। ਨਾਲ ਹੀ ਮੱਛਰ ਬਿਮਾਰੀਆਂ ਫ਼ੈਲਾਉਣ ਵਿੱਚ ਵਿਸ਼ੇਸ਼ ਭੂਮਿਕਾ ਅਦਾ ਕਰਦੇ ਹਨ। ਡੇਂਗੂ ਅਤੇ ਮਲੇਰੀਆ ਵਰਗੀਆਂ ਮੱਛਰਾਂ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਦੇ ਫ਼ੈਲਣ ਨੂੰ ਰੋਕਣ ਲਈ ਹਰ ਸਾਲ ਵਿਸ਼ਵ ਮੱਛਰ ਦਿਵਸ ਮਨਾਇਆ ਜਾਂਦਾ ਹੈ।

ਤਸਵੀਰ
ਤਸਵੀਰ

By

Published : Aug 20, 2020, 8:22 PM IST

ਉਹ ਛੋਟਾ ਜਿਹਾ ਪ੍ਰਾਣੀ ਕਿਹੜਾ ਹੈ ਜੋ ਸਭ ਤੋਂ ਵੱਡੇ ਮਨੁੱਖ ਨੂੰ ਵੀ ਪ੍ਰੇਸ਼ਾਨ ਕਰ ਸਕਦਾ ਹੈ? ਮੱਛਰ, ਹਾਂ ਮੱਛਰ, ਇੱਕ ਛੋਟਾ ਜਿਹਾ ਜੀਵ ਹੈ ਜੋ ਸਾਡੇ ਲਹੂ ਉੱਤੇ ਜਿਉਂਦਾ ਹੈ। ਕੀ ਤੁਸੀਂ ਜਾਣਦੇ ਹੋ ਕਿ ਮੱਛਰ ਦੁਨੀਆ ਦੇ ਸਭ ਤੋਂ ਘਾਤਕ ਜੀਵਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ, ਕਿਉਂਕਿ ਹਰ ਸਾਲ ਲੱਖਾਂ ਲੋਕ ਮੱਛਰਾਂ ਨਾਲ ਫ਼ੈਲਣ ਵਾਲੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ। ਹਰ ਸਾਲ 20 ਅਗਸਤ ਨੂੰ 'ਵਿਸ਼ਵ ਮੱਛਰ ਦਿਵਸ' ਮੱਛਰਾਂ, ਖ਼ਾਸਕਰ ਮਲੇਰੀਆ ਕਾਰਨ ਹੋਣ ਵਾਲੀਆਂ ਬਿਮਾਰੀਆਂ ਪ੍ਰਤੀ ਜਾਗਰੂਕਤਾ ਫ਼ੈਲਾਉਣ ਦੇ ਉਦੇਸ਼ ਨਾਲ ਪੂਰੀ ਦੁਨੀਆ ਵਿੱਚ ਮਨਾਇਆ ਜਾਂਦਾ ਹੈ।

ਦਰਅਸਲ, ਬ੍ਰਿਟਿਸ਼ ਡਾਕਟਰ ਸਰ ਰੋਨਾਲਡ ਰਾਸ ਨੇ 1897 ਵਿੱਚ ਪਾਇਆ ਸੀ ਕਿ ਮਾਦਾ ਮੱਛਰ ਮਨੁੱਖਾਂ ਵਿੱਚ ਮਲੇਰੀਆ ਫੈਲਾਉਂਦੇ ਹਨ। ਬਾਅਦ ਵਿੱਚ 'ਲੰਡਨ ਸਕੂਲ ਆਫ਼ ਹਾਈਜੀਨ ਐਂਡ ਟ੍ਰੋਪਿਕਲ ਮੈਡੀਸਨ' 1930 ਦੇ ਦਹਾਕੇ ਤੋਂ ਹਰ ਸਾਲ 'ਵਿਸ਼ਵ ਮੱਛਰ ਦਿਵਸ' ਦਾ ਆਯੋਜਨ ਕਰ ਰਿਹਾ ਹੈ।

ਬੀਮਾਰੀ ਫ਼ੈਲਾਉਣ ਵਾਲੇ ਮੱਛਰ

ਮੱਛਰ ਦੀਆਂ 3 ਹਜ਼ਾਰ ਕਿਸਮਾਂ ਸਾਰੇ ਸੰਸਾਰ ਵਿੱਚ ਪਾਈਆਂ ਜਾਂਦੀਆਂ ਹਨ, ਜਿਨ੍ਹਾਂ ਵਿੱਚੋਂ 3 ਕਿਸਮਾਂ ਅਜਿਹੀਆਂ ਹਨ, ਜਿਹੜੀਆਂ ਜਾਂ ਤਾਂ ਬਿਮਾਰੀਆਂ ਦਾ ਕਾਰਨ ਬਣ ਜਾਂਦੀਆਂ ਹਨ ਜਾਂ ਫ਼ੈਲਦੀਆਂ ਹਨ। ਇਹ ਤਿੰਨ ਕਿਸਮਾਂ ਏਡੀਜ਼, ਅਨੋਫ਼ਿਲਜ਼, ਕੁਲੇਕਸ ਮੱਛਰ ਹਨ, ਜਿਨ੍ਹਾਂ ਤੋਂ ਹੇਠ ਲਿਖੀਆਂ ਬਿਮਾਰੀਆਂ ਫੈਲਦੀਆਂ ਹਨ।

ਏਡੀਜ਼: ਚਿਕਨਗੁਨੀਆ, ਡੇਂਗੂ ਬੁਖ਼ਾਰ, ਲਸੀਕਾ ਫਾਇਲੇਰੀਆ, ਰਿਫ਼ਟ ਵੈਲੀ ਬੁਖ਼ਾਰ, ਪੀਲਾ ਬੁਖ਼ਾਰ, ਜ਼ੀਕਾ।

ਐਨੋਫਿਲਜ਼:ਮਲੇਰੀਆ, ਲਿੰਫੈਟਿਕ ਫਿਲੇਰੀਆਸਿਸ (ਅਫਰੀਕਾ ਵਿੱਚ)।

ਕਯੂਲੇਕਸ: ਜਾਪਾਨੀ ਐਨਸੇਫਲਾਈਟਿਸ, ਲਸੀਕਾ ਫ਼ਾਇਲੇਰੀਆ, ਪੱਛਮੀ ਨੀਲ ਬੁਖ਼ਾਰ।

ਬਿਮਾਰੀ ਪੈਦਾ ਕਰਨ ਵਾਲੇ ਮੱਛਰ ਦੇ ਡੰਗ ਦੇ ਲੱਛਣ

- ਤੇਜ਼ ਬੁਖ਼ਾਰ

- ਅੱਖਾਂ ਦੇ ਪਿੱਛਲੇ ਹਿੱਸੇ ਵਿੱਚ ਦਰਦ

- ਮਨ ਖ਼ਰਾਬ ਹੋਣਾ ਅਤੇ ਉਲਟੀਆਂ ਆਉਣਾ

- ਗਰਦਨ ਅਤੇ ਕਮਰ ਦਰਦ, ਅਕੜਾਅ

- ਜੁਆਇੰਟ ਅਤੇ ਮਾਸਪੇਸ਼ੀ ਅਕੜਾ ਅਤੇ ਦਰਦ

- ਚਮੜੀ ਉੱਤੇ ਧੱਫੜ ਪੈਣੇ

- ਸਰੀਰਿਕ ਕਮਜ਼ੋਰੀ ਅਤੇ ਥਕਾਵਟ

ਮੱਛਰਾਂ ਨਾਲ ਜੁੜੇ ਰੋਚਕ ਤੱਥ

ਕਈ ਵਾਰ ਲੋਕ ਪੁੱਛਦੇ ਹਨ ਕਿ ਮੱਛਰ ਨੂੰ ਅੰਗਰੇਜ਼ੀ ਨਾਮ ਮੋਸਕਿਟੋਂ ਕਿਉਂ ਮਿਲਿਆ? ਦਰਅਸਲ, ਮੋਸਕਿਟੋਂ ਸ਼ਬਦ ਸਪੈਨਿਸ਼ ਭਾਸ਼ਾ ਦੇ ਮੁਸਕੇਟਾ ਦਾ ਇੱਕ ਵਿਅੰਗ ਹੈ। ਜਿਸਦਾ ਅਰਥ ਹੈ ਇੱਕ ਛੋਟੀ ਉਡਣ ਵਾਲੀ ਮੱਖੀ।

ਸਿਰਫ਼ ਮਾਦਾ ਮੱਛਰ ਹੈ, ਜੋ ਜਾਨਵਰਾਂ ਤੇ ਇਨਸਾਨਾਂ ਦਾ ਲਹੂ ਪੀਂਦੀ ਹੈ। ਕਿਉਂਕਿ ਉਨ੍ਹਾਂ ਨੂੰ ਆਪਣੇ ਅੰਡਿਆਂ ਦਾ ਪਾਲਣ ਪੋਸ਼ਣ ਕਰਨਾ ਪੈਂਦਾ ਹੈ। ਨਰ ਮੱਛਰ ਪੌਦਿਆਂ ਦੇ ਰਸ ਉੱਤੇ ਜੀਉਂਦੇ ਹਨ।

ਏਡੀਜ਼ ਮਾਦਾ ਮੱਛਰ ਨਰ ਮੱਛਰ ਨਾਲੋਂ ਵੱਡਾ ਹੁੰਦਾ ਹੈ ਅਤੇ ਵੱਖ-ਵੱਖ ਥਾਵਾਂ 'ਤੇ ਦੋ ਤੋਂ ਤਿੰਨ ਵਾਰ ਅੰਡੇ ਦਿੰਦਾ ਹੈ। ਇਹ ਸਾਫ਼ ਪਾਣੀ ਵਿੱਚ ਪ੍ਰਫੁੱਲਤ ਹੁੰਦਾ ਹੈ ਅਤੇ ਇੱਕ ਵਾਰ ਵਿੱਚ ਪੰਜਾਹ ਤੋਂ ਸੌ ਅੰਡੇ ਦਿੰਦਾ ਹੈ। ਇਹ ਇੱਕ ਦਿਨ ਵਿੱਚ 70 ਤੋਂ 80 ਲੋਕਾਂ ਨੂੰ ਕੱਟ ਸਕਦਾ ਹੈ। ਇਹ ਦਿਨ ਦੌਰਾਨ ਕਿਰਿਆਸ਼ੀਲ ਰਹਿੰਦਾ ਹੈ ਅਤੇ 500 ਮੀਟਰ ਤੋਂ ਵੱਧ ਨਹੀਂ ਉੱਡ ਸਕਦਾ, ਇਸ ਲਈ ਇਹ ਪੈਰਾਂ 'ਤੇ ਕੱਟਦਾ ਹੈ।

ਮਾਦਾ ਕਯੂਲੇਕਸ ਇੱਕ ਬਹੁਤ ਖ਼ਤਰਨਾਕ ਮੱਛਰ ਹੈ। ਕਿਉਂਕਿ ਇਸ ਦੇ ਅੰਡੇ ਲਾਗ ਨਾਲ ਪੈਦਾ ਹੁੰਦੇ ਹਨ ਅਤੇ ਮੱਛਰ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਸੰਕਰਮਿਤ ਕਰਦਾ ਹੈ। ਮਾਦਾ ਕਯੂਲੇਕਸ ਇੱਕ ਸਮੇਂ ਵਿੱਚ 150 ਤੋਂ 200 ਅੰਡੇ ਦਿੰਦੀ ਹੈ। ਮੱਛਰ ਦੀ ਜ਼ਿੰਦਗੀ 6 ਮਹੀਨਿਆਂ ਤੋਂ ਵੱਧ ਹੈ।

ਮੱਛਰਾਂ ਨਾਲ ਜੁੜੀਆਂ ਕਾਲਪਨਿਕ ਕਹਾਣੀਆਂ

ਯੂਨਾਈਟਿਡ ਸਟੇਟਸ ਨੈਸ਼ਨਲ ਇੰਸਟੀਚਿਊਟ ਆਫ਼ ਹੈਲਥ ਵੱਲੋਂ ਮਾਦਾ ਏਡੀਜ਼ ਬਾਰੇ ਕੀਤੀ ਗਈ ਖੋਜ ਅਨੁਸਾਰ ਮੱਛਰ ਏ, ਏਬੀ, ਬੀ ਅਤੇ ਓ ਖੂਨ ਦੇ ਸਮੂਹਾਂ ਵਿੱਚ ਓ ਪਾਕਾਰਾਤਮਕ ਬਲੱਡ ਗਰੁੱਪਾਂ ਨਾਲੋਂ ਵਧੇਰੇ ਕੱਟਦੇ ਹਨ। ਇਸ ਤੋਂ ਇਲਾਵਾ ਮੱਛਰ ਲੋਕਾਂ ਨੂੰ ਗੂੜ੍ਹੇ ਰੰਗਾਂ ਜਿਵੇਂ ਕਿ ਕਾਲੇ ਅਤੇ ਨੀਲੇ ਕੱਪੜੇ ਵਿੱਚ ਬਾਕੀ ਲੋਕਾਂ ਨਾਲੋਂ ਜ਼ਿਆਦਾ ਕੱਟਦੇ ਹਨ।

ਮੱਛਰਾਂ ਨਾਲ ਜੁੜੀ ਇੱਕ ਹੋਰ ਗਲਤਫ਼ਹਿਮੀ ਇਹ ਹੈ ਕਿ ਉਹ ਕੋਰੋਨਾ ਦੇ ਵਾਹਕ ਹਨ, ਭਾਵ ਕਿ ਉਹ ਕੋਰੋਨਾ ਫੈਲਾਉਂਦੇ ਹਨ, ਜੋ ਕਿ ਬਿਲਕੁਲ ਗਲਤ ਹੈ। ਇਹ ਸਾਂਹ ਦੀ ਲਾਗ ਹੈ ਅਤੇ ਲਾਗ ਵਾਲੇ ਵਿਅਕਤੀ ਦੇ ਸੰਪਰਕ ਰਾਹੀਂ ਫ਼ੈਲਦੀ ਹੈ।

ਲੋਕ ਕਹਿੰਦੇ ਹਨ ਕਿ ਮੱਛਰ ਦੇ ਡੰਗ 'ਤੇ ਸਕ੍ਰੈਚਿੰਗ ਕਰਨ ਨਾਲ ਉੱਥੇ ਜਲਣ ਅਤੇ ਖੁਜਲੀ ਘੱਟ ਹੁੰਦੀ ਹੈ। ਇਹ ਨਹੀਂ ਹੁੰਦਾ, ਪਰ ਬਾਰ-ਬਾਰ ਅਜਿਹਾ ਕਰਨ ਨਾਲ, ਖੁਜਲੀ ਅਤੇ ਜਲਣ ਉੱਥੇ ਵਧਦੇ ਹਨ। ਉੱਥੇ ਬਰਫ਼ ਨੂੰ ਮਲਣਾ ਬਿਹਤਰ ਹੈ।

ਲੋਕ ਇਹ ਵੀ ਮੰਨਦੇ ਹਨ ਕਿ ਮੱਛਰ ਇੱਕ ਵਾਰ ਕੱਟਣ ਤੋਂ ਬਾਅਦ ਮਰ ਜਾਂਦਾ ਹੈ, ਜੋ ਕਿ ਬਿਲਕੁਲ ਗਲਤ ਹੈ।

ਜੇ ਤੁਸੀਂ ਮੱਛਰਾਂ ਤੋਂ ਬਚਣਾ ਚਾਹੁੰਦੇ ਹੋ, ਤਾਂ ਆਲੇ ਦੁਆਲੇ ਨੂੰ ਸਾਫ਼ ਰੱਖਣਾ, ਮੱਛਰਾਂ ਨੂੰ ਮਾਰਨ ਵਾਲੀਆਂ ਸਪਰੇਅ ਤੇ ਉਪਕਰਣਾਂ ਦੀ ਵਰਤੋਂ ਕਰਨਾ ਮਹੱਤਵਪੂਰਨ ਹੈ। ਘਰ ਤੋਂ ਬਾਹਰ ਜਾਂ ਬੱਚੇ ਖੇਡਦੇ ਸਮੇਂ ਮੱਛਰਾਂ ਨੂੰ ਦੂਰ ਰੱਖਣ ਵਾਲੀ ਕਰੀਮ ਦੀ ਵਰਤੋਂ ਕਰਨ।

ABOUT THE AUTHOR

...view details